ਕੋਟਕਪੂਰਾ/12 ਦਸੰਬਰ/ਜੇ.ਆਰ.ਅਸੋਕ/ਕੋਟਕਪੂਰਾ –ਫਜਿਲਕਾ ਰੇਲ ਮਾਰਗ ਸਥਿਤ ਵਾਂਦਰ ਜਟਾਣਾ- ਬਰੀਵਾਲਾ ਰੇਲਵੇ ਦੇ ਵਿਚਕਾਰ ਇਕ ਵਿਅੱਕਤੀ ਵੱਲੋ ਗੱਡੀ ਥੱਲੇ ਆ ਕੇ ਖੁਦਕਸੀ ਕਰਨ ਦਾ ਸਮਚਾਰ ਪ੍ਰਾਪਤ ਹੋਇਆ। ਰੇਲਵੇ ਪੁਲਿਸ ਸੂਤਰਾ ਅਨੁਸਾਰ ਹਰਬੰਸ ਪੁੱਤਰ ਵੀਰ ਸਿੰਘ ਵਾਸੀ ਡੱਗੂ ਰੁਮਾਣਾ (50) ਦਿਮਾਗੀ ਪ੍ਰੇਸ਼ਾਨੀ ਕਾਰਨ ਵਾਂਦਰ ਜਟਾਣਾ – ਬਰੀਵਾਲਾ ਵਿਚਕਾਰ ਗੱਡੀ ਥੱਲੇ ਆ ਕੇ ਖੁਦਕਸ਼ੀ ਕਰ ਲਈੇ। ਰੇਲਵੇ ਚੌਕੀ ਕੋਟਕਪੂਰਾ ਦੇ ਇੰਚਾਰਜ ਜਗਸ਼ੀਰ ਸਿੰਘ ਨੇ 174 ਦੀ ਕਾਰਵਾਈ ਕਰਦਿਆ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ ਵਾਰਿਸਾ ਦੇ ਹਵਾਲੇ ਕਰ ਦਿੱਤੀ।

Post a Comment