ਲੁਧਿਆਣਾ (ਸਤਪਾਲ ਸੋਨੀ )16 ਦਸੰਬਰ ਭਗਵਾਨ ਸ਼੍ਰੀ ਜਗਨਨਾਥ ਰਥ-ਯਾਤਰਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਇਕ ਬੈਠਕ ਘੁਮਾਰ ਮੰਡੀ ਸਥਿਤ ਅਖਿਲ ਭਾਰਤੀ ਦਕਸ਼ਯ ਪ੍ਰਜਾਪਤੀ ਮਹਾਂ ਸੰਘ ਦੇ ਦਫਤਰ ਬੁਲਾਈ ਗਈ ਜਿਸ ਵਿਚ ਅਖਿਲ ਭਾਰਤੀ ਦਕਸ਼ਯ ਪ੍ਰਜਾਪਤੀ ਮਹਾਂ ਸੰਘ ਦੇ ਰਾਸ਼ਟਰੀ ਪ੍ਰਧਾਨ ਰਾਜ ਕੁਮਾਰ ਕਸ਼ਯਪ ਨੇ 16 ਦਸੰਬਰ ਭਗਵਾਨ ਸ਼੍ਰੀ ਜਗਨਨਾਥ ਰਥ-ਯਾਤਰਾ ਵਾਲੇ ਦਿਨ ਭਗਵਾਨ ਸ਼੍ਰੀ ਜਗਨਨਾਥ ਰਥ-ਯਾਤਰਾ ਵਾਲੇ ਮਾਰਗ ਤੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਸਖਤੀ ਨਾਲ ਬੰਦ ਕਰਾਉਣ ਦੀ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ।ਅਖਿਲ ਭਾਰਤੀ ਦਕਸ਼ਯ ਪ੍ਰਜਾਪਤੀ ਮਹਾਂ ਸੰਘ ਵਲੋਂ ਦੁਕਾਨਦਾਰ ਭਰਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ 16 ਦਸੰਬਰ ਭਗਵਾਨ ਸ਼੍ਰੀ ਜਗਨਨਾਥ ਰਥ-ਯਾਤਰਾ ਵਾਲੇ ਵਾਲੇ ਦਿਨ ਆਪਣੀਆਂ ਦੁਕਾਨਾਂ ਬੰਦ ਰੱਖਕੇ ਭਗਵਾਨ ਸ਼੍ਰੀ ਜਗਨਨਾਥ ਰਥ-ਯਾਤਰਾ ਵਿਚ ਸ਼ਾਮਿਲ ਹੋਕੇ ਭਗਵਾਨ ਸ਼੍ਰੀ ਜਗਨਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਓ ।ਇਸ ਮੌਕੇ ਰਾਮਜੀ ਲਾਲਾ, ਕੁਲਵੰਤ ਰਾਏ,ਸੌਰਵ ਕਸ਼ਯਪ, ਸ਼੍ਰੀ ਮਤੀ ਚੰਦਰ ਕਾਂਤਾਂ ਸੋਹਲ, ਮਹੇਸ਼ ਕੁਮਾਰ,ਸੁੰਦਰ ਲਾਲ, ਬੂਟਾ ਰਾਮ, ਰਜਿੰਦਰ ਕੁਮਾਰ, ਰਾਮ ਗੋਪਾਲ, ਅਸ਼ੋਕ ਕੁਮਾਰ,ਸੁਨੀਲ ਕੁਮਾਰ ਅਤੇ ਵਰਿੰਦਰ ਕੁਮਾਰ ਹਾਜਿਰ ਸਨ ।


Post a Comment