20 ਦਸੰਬਰ ਦੇ ਸੰਸਦ ਘਿਰਾਓ ਵਿੱਚ ਮਾਨਸਾ ਜਿਲ ਵਿਚੋਂ 500 ਸੀਟੂ ਵਰਕਰ ਸਾਮਲ ਹੋਣਗੇ- ਕਾ ਕੁਲਵਿੰਦਰ ਉਡਤ
ਮਾਨਸਾ 14ਦਸੰਬਰ ( ) ਪੰਜਾਬ ਅਤੇ ਚੰਡੀਗੜ• ਵਿੱਚ ਜਿਹੜੀ ਵੀ ਵਾਲਮਾਰਟ ਵਰਗੀ ਬੋਹਕੌਮੀ ਵਿਦੇਸੀ ਕੰਪਨੀ ਪ੍ਰਚੂਨ ਵਿੱਚ ਦਾਖਲ ਹੋਣ ਦਾ ਯਤਨ ਕਰੇਗੀ, ਸੀਟੂ ਉਸ ਕੰਪਨੀ ਦੀ ਇੱਟ ਨਾਲ ਇੱਟ ਖੜ•ਕਾਉਣ ਤੋਂ ਗੁਰੇਜ ਨਹੀ ਕਰੇਗੀ। ਇੰਨਾ ਵਿਚਾਰਾ ਦਾ ਪ੍ਰਗਟਾਵਾ ਅੱਜ ਇੱਥੇ 13 ਦਸੰਬਰ ਤੋਂ ਹੁਸੈਨੀਵਾਲਾ ਤੋਂ ਚੱਲ ਕੇ ਮਾਨਸਾ ਪੁੱਜੇ ਸੀਟੂ ਦੇ ਜਥੇ ਦੇ ਆਗੂ ਅਤੇ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਮਜਦੂਰਾ ਮੁਲਾਜਮਾ ਦੇ ਇੱਕ ਪ੍ਰਭਾਵਸਾਲੀ ਇਕੱਠ ਅਤੇ ਰੋਸ ਮਾਰਚ ਨੂੰ ਸੰਬੋਧਨ ਕਰਦਿਆ ਕੀਤਾ। ਕੇਂਦਰ ਦੀ ਯੂ ਪੀ ਏ ਟੂ ਦੀ ਸਰਕਾਰ ਦੀਆ ਲੋਕ ਮਾਰੂ, ਰਾਸਟਰ ਵਿਰੋਧੀ, ਆਰਥਿਕ ਨੀਤੀਆ ਦੀ ਜੋਰਦਾਰ ਨਿੰਦਾ ਕਰਦੇ ਹੋਏ ਰਘੁਨਾਥ ਸਿੰਘ ਨੇ ਕਿਹਾ ਕਿ ਜਨਤਕ ਖੇਤਰ ਦਾ ਅੰਨੇਵਾਹ ਨਿੱਜੀਕਰਨ, ਰਿਕਾਰਡ ਤੋੜ ਮਹਿੰਗਾਈ, ਬੇਰੁਜਗਾਰੀ ਅਤੇ ਭ੍ਰਿਸਟਾਚਾਰ ਕੇਂਦਰ ਤੇ ਰਾਜ ਸਰਕਾਰਾ ਦੀਆ ਲੋਕ ਮਾਰੂ ਰਾਸਟਰਵਿਰੋਧੀ ਨੀਤੀਆ ਲਈ ਜਿੰਮੇਵਾਰ ਹਨ। ਉਨਾ ਨੇ ਕਿਹਾ ਕਿ ਭਾਰਤ ਦੇ ਟਰੇਡ ਯੂਨੀਅਨ ਦੇ ਅੰਦੋਲਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਦੇਸ ਦੀਆ ਸਮੁੱਚੀਆ ਕੇਂਦਰੀ ਟਰੇਡ ਯੂਨੀਅਨ, ਕੇਂਦਰ ਅਤੇ ਰਾਜ ਸਰਕਾਰਾ ਦੀਆ ਫੈਡਰੇਸਨਾ ਇੱਕ ਮੰਚ ਤੇ ਇਕੱਠੀਆ ਹੋ ਕੇ 20-21 ਫਰਵਰੀ 2013 ਨੂੰ ਕੇਂਦਰ ਤੇ ਰਾਜ ਸਰਕਾਰ ਦੀਆ ਲੋਕ ਮਾਰੂ ਨੀਤੀਆ, ਠੇਕੇਦਾਰੀ ਮਜਦੂਰ ਪ੍ਰਬੰਧ, ਪ੍ਰਚੂਨ ਬਜਾਰ ਵਿੱਚ ਸਿੱਧੇ ਵਿਦੇਸੀ ਪੂੰਜੀ ਨਿਵੇਸ, ਜਨਤਕ ਖੇਤਰ ਦੇ ਅੰਨੇਵਾਹ ਨਿੱਜੀਕਰਨ, ਕੀਰਤਕਾਨੂੰਨਾ ਦੀਆ ਧੱਜੀਆ ਉਡਾ ਕੇ ਕਿਰਤੀਆ ਦੇ ਕੀਤੇ ਜਾ ਰਹੇ ਘੋਰ ਅਣਮਨੁੱਖੀ ਸੋਸਣ ਵਿਰੁੱਧ ਦੌ ਰੋਜਾ ਰਾਸਟਰਵਿਆਪੀ ਹੜ•ਤਾਲ ਕਰਨ ਦੀ ਤਿਆਰੀ ਲਈ ਸਾਂਝੀ ਮੁਹਿੰਮ ਚਲਾ ਰਹੀਆ ਹਨ। ਇਸ ਹੜ•ਤਾਲ ਦੀ ਤਿਆਰੀ ਲਈ 18 ਦਸੰਬਰ ਨੂੰ ਦੌ ਘੰਟੇ ਲਈ ਟ੍ਰੈਫਿਕ ਜਾਮ ਕਰਕੇ ਸੱਤਿਆਗ੍ਰਹਿ ਕੀਤਾ ਜਾਵੇਗਾ ਅਤੇ 20 ਦਸੰਬਰ ਨੂੰ ਸੰਸਦ ਦੇ ਘਿਰਾਓ ਵਿੱਚ ਪੰਜਾਬ ਤੋਂ ਸੀਟੂ ਦੇ 15000 ਦਾ ਜਥਾ 19 ਦਸੰਬਰ ਨੂੰ ਹੀ ਦਿੱਲੀ ਵੱਲ ਕੂਚ ਕਰੇਗਾ। ਪੰਜਾਬ ਵਿੱਚ ਵਿਗੜ• ਰਹੀ ਅਮਨ ਕਾਨੂੰਨ ਦੀ ਹਾਲਤ ਅਤੇ ਔਰਤਾ ਵਿਸੇਸ ਤੌਰ ਤੇ ਸਕੂਲਾ ਕਾਲਜਾ ਵਿੱਚ ਪੜ•ਦੀਆ ਲੜਕੀਆ ਅਤੇ ਵੱਖ ਵੱਖ ਸਰਕਾਰੀ , ਅਰਧ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆ ਵਿੱਚ ਕੰਮ ਕਰਦੀਆ ਔਰਤਾ ਨਾਲ ਜਿਸਮਾਨੀ ਛੇੜਖਾਨੀ, ਅਗਵਾਹ ਅਤੇ ਬਲਾਤਕਾਰ ਦੀਆ ਵੱਧ ਰਹੀਆ ਘਟਨਾਵਾ ਤੇ ਗੰਭੀਰ ਚਿੰਦਾ ਪ੍ਰਗਟ ਕਰਦੇ ਹੋਏ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਕਿ ਇਹ ਸਭ ਕੁੱਝ ਵੀ ਅਮੀਰ ਲੋਕਾ, ਭ੍ਰਿਸਟ ਸਿਆਸੀ ਆਗੂਆ ਅਤੇ ਸਰਕਾਰੀ ਅਧਿਕਾਰੀਆ ਦਾ ਨਾਪਾਕ ਗਠਜੋੜ ਜਿੰਮੇਵਾਰ ਹੈ। ਬਾਦਲ ਸਰਕਾਰ ਉ¤ਤੇ ਅਪਰਾਧੀਆ ਦੀ ਪੁਸਤਪਨਾਹੀ ਕਰਨ ਦੇ ਦੋਸ ਲਗਾਉਦੇ ਹੋਏ ਉਨਾ ਕਿਹਾ ਕਿ ਕਿਸੇ ਵੇਲੇ ਲੋਕਾ ਦੀਆ ਧੀਆ ਭੈਣਾਂ ਦੀਆ ਇੱਜਤਾਂ ਦੀ ਰਾਖੀ ਕਰਨ ਵਾਲਾ ਅਕਾਲੀ ਦਲ ਗੁੰਡਾ ਅਤੇ ਸਮਾਜ ਵਿਰੋਧੀ ਅਨਸਰਾ ਦੀ ਰਖਵਾਲੀ ਕਰਨ ਵਾਲਾ ਦਲ ਬਣਦਾ ਜਾ ਰਿਹਾ ਹੈ। ਇਸ ਮੌਕੇ ਤੇ ਜਥੇਦਾਰ ਸਵਾਗਤ ਕਰਦਿਆ ਸੀ ਆਈ ਟੀ ਯੂ ਦੇ ਸੂਬਾਈ ਆਗੂ ਅਤੇ ਜਿਲ•ਾ ਮਾਨਸਾ ਦੇ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉ¤ਡਤ ਨੇ ਕਿਹਾ ਕਿ ਸੀਟੂ ਪੰਜਾਬ ਵਿਚੋਂ ਮਜਦੂਰਾ ਲਈ ਘੱਟੋਂ ਘੱਟ ਉਜਰਤਾ 10 ਹਜਾਰ ਨਿਰਾਧਰਤ ਕਰਵਾਉਣ ਅਤੇ ਠੇਕੇਦਾਰੀ ਮਜਦੂਰ ਪ੍ਰਬੰਧ ਖਤਮ ਕਰਾਉਣ ਅਤੇ ਠੇਕੇ ਤੇ ਭਰਤੀ ਕੀਤੇ ਕਾਮੇ ਪੱਕੇ ਕਰਵਾਉਣ ਦੀ ਮੰਗ ਲਈ ਸਘੰਰਸ ਨੂੰ ਹੋਰ ਵਿਆਪਕ ਬਣਾਏਗੀ। ਐਡਵੋਕੇਟ ਕੁਲਵਿੰਦਰ ਸਿੰਘ ਉ¤ਡਤ ਨੇ ਕਿਹਾ ਕਿ 20 ਦਸੰਬਰ ਦੇ ਸੰਸਦ ਦੇ ਘਿਰਾਓ ਵਿੱਚ ਮਾਨਸਾ ਜਿਲ•ੇ ਵਿਚੋਂ 500 ਮਜਦੂਰ ਮੁਲਾਜਮ ਸਮੂਲੀਅਤ ਕਰਨਗੇ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਕਾਮਰੇਡ ਨਛੱਤਰ ਢੈਪਈ, ਕਾਮਰੇਡ ਸਰੂਪ ਸਿੰਘ ਲੋਗੋਵਾਲੀਆ, ਕਾਮਰੇਡ ਘੋਕਾ ਦਾਸ, ਕਾਮਰੇਡ ਰਾਜੂ ਗੋਸਵਾਮੀ, ਜਨਵਾਦੀ ਨੌਜਵਾਨ ਸਭਾ ਦੇ ਘਣੀਸਾਮ ਨਿੱਕੂ, ਰਾਜ ਹੀਰੇਵਾਲਾ,ਕਿਸਾਨ ਆਗੂ ਕਾਮਰੇਡ ਬਖਸੀਸ ਸਿੰਘ ਹੀਰਕੇ, ਨਰੇਗਾ ਆਗੂ ਤੇਜਾ ਸਿੰਘ ਹੀਰਕੇ, ਸੀਰਾ ਸਿੰਘ ਜੋਗਾ, ਮੁਲਾਜਮ ਆਗੂ ਬਿੱਕਰ ਸਿੰਘ ਮਾਖਾ, ਪ੍ਰਗਟ ਸਿੰਘ ਰੱਲਾ, ਲਾਭ ਸਿੰਘ ਭੰਮੇ, ਜੰਗਲਾਤ ਆਗੂ ਕਾਲਾ ਖਾਂ ਭੰਮੇ, ਸੁਖਪਾਲ ਬੌੜਾਵਾਲ, ਨਿਰਮਲ ਸਿੰਘ ਬੱਪੀਆਣਾਂ, ਮਿਡ ਡੇ ਮੀਲ ਦੇ ਜੱਗਾ ਸਿੰਘ ਖਾਰਾ, ਚਨਰਜੀਤ ਕੌਰ ਅਲੀਸੇਰ, ਆਰ ੳ ਕੰਨਟਰੈਕਟਰ ਵਰਕਰ ਯੂਨੀਅਨ ਦੇ ਲਛਮਣ ਸਿੰਘ ਲਾਲਿਆਵਾਲੀਆ, ਜਸਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।


Post a Comment