ਸੰਗਰੂਰ, 12 ਦਸੰਬਰ (ਸੂਰਜ ਭਾਨ ਗੋਇਲ)-ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਸੰਗਰੂਰ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਸ੍ਰੀ ਹਰਬੰਸ ਸਿੰਘ ਕਾਲੀਆ ਦੀ ਪ੍ਰਧਾਨਗੀ ਹੇਠ ਸਥਾਨਕ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਸ਼ਾਮ ਲਾਲ ਅਰੋੜਾ ਜਨਰਲ ਸਕੱਤਰ ਨੇ ਦੱਸਿਆ ਕਿ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਮਿਤੀ 17 ਦਸੰਬਰ, 2012 ਨੂੰ ਸਵੇਰੇ 9.30 ਵਜੇ ਬਗੀਚੀ ਵਾਲਾ (ਸ਼ਿਵ ਮੰਦਰ) ਵਿਖੇ ਪੈਨਸ਼ਨਰਜ਼ ਦਿਹਾੜਾ ਮਨਾਇਆ ਜਾਵੇਗਾ। ਇਸ ਮੌਕੇ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ•ਾਂ ਸਮੂਹ ਪੈਨਸ਼ਨਰਜ਼ ਨੂੰ ਇਸ ਦਿਹਾੜੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ•ਾਂ ਦੱਸਿਆ ਇਸ ਦਿਨ 80 ਸਾਲ ਦੇ ਬਜ਼ਰੁਗਾਂ ਅਤੇ 75 ਸਾਲਾਂ ਦੀ ਔਰਤ ਪੈਨਸ਼ਨਧਾਰਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਡੀ.ਐਸ. ਅਹੁਜਾ, ਸ੍ਰੀ ਓ.ਪੀ ਅਰੋੜਾ, ਸੁਖਦੇਵ ਸਿੰਘ ਸਿੱਧੂ, ਗੁਰਨਾਮ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।

Post a Comment