ਨਾਭਾ, 12 ਦਸੰਬਰ (ਜਸਬੀਰ ਸਿੰਘ ਸੇਠੀ)-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜੋ ਪ੍ਰਸਾਸਨਿਕ ਸੁਧਾਰ ਦਾ ਨਿੱਗਰ ਫੈਸਲਾ ਲਿਆ ਹੈ ਉਸਦਾ ਅਤਿ ਹਲਕਾ ਨਾਭਾ ਦੇ ਸ੍ਰੋਮਣੀ ਅਕਾਲੀ ਦੇ ਸਮੂਹ ਟਕਸਾਲੀ ਵਰਕਰਾਂ ਵਲੋਂ ਸਵਾਗਤ ਕਰਦੇ ਹਾਂ। ਉਨਾਂ ਦੇ ਬੋਲੇ ਇਹ ਸਬਦ ਕਿ ਸ੍ਰੋਮਣੀ ਅਕਾਲੀ ਦਲ ਵਿੱਚ ਅਨੁਸ਼ਾਸਨ ਸਦਾ ਲਈ ਕਾਇਮ ਰੱਖਿਆ ਜਾਵੇਗਾ ਅਤੇ ਜਿਨ੍ਹਾਂ ਨੇ ਸ੍ਰੋਮਣੀ ਅਕਾਲੀ ਦਲ ਵਿੱਚ ਗਲਤ ਐਂਟਰ ਕੀਤਾ ਹੈ ਉਨਾਂ ਦੀ ਪੜ੍ਹਤਾਲ ਕੀਤੀ ਜਾਵੇਗੀ ਅਤੇ ਗਲਤ ਅਨਸਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੇ ਇਸ ਫੈਸਲੇ ਨਾਲ ਵਫਾਦਾਰ ਟਕਸਾਲੀ ਵਰਕਰਾਂ ਦੀ ਨਿਰਾਸ਼ਤਾ ਦੂਰ ਹੋਈ ਹੈ। ਇਹ ਬਿਆਨ ਜਾਰੀ ਕਰਦਿਆਂ ਸ. ਬਲਵੰਤ ਸਿੰਘ ਸ਼ਾਹਪੁਰ ਸਾਬਕਾ ਐਮ.ਐਲ.ਏ ਮੈਂਬਰ ਵਰਕਿੰਗ ਕਮੇਟੀ ਕੌਮੀ ਜਨਰਲ ਸਕੱਤਰ ਐਸ.ਸੀ. ਵਿੰਗ ਨੇ ਕਿਹਾ ਜਿਹੜੇ ਵਰਕਰਾਂ ਦੇ ਪਿਛਲੀਆਂ ਚੋਣਾਂ ਦੌਰਾਨ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ ਮੁਜਰਮਰਾਨਾ ਚੁੱਪ ਧਾਰ ਕੇ ਕਾਂਗਰਸ ਪਾਰਟੀ ਦੀ ਮਦਦ ਕੀਤੀ ਹੈ, ਅੱਜ ਤੱਕ ਵੀ ਪਿਛਲੇ ਦਰਵਾਜੇ ਰਾਂਹੀ ਅਕਾਲੀ ਵਰਕਰਾਂ ਨੂੰ ਨਜਰ ਅੰਦਾਜ ਕਰਕੇ ਪਾਰਟੀ ਵਿਰੋਧੀਆਂ ਤੇ ਗਲਤ ਅਨਸਰਾਂ ਦੀ ਨੰਗੀ ਚਿੱਟੀ ਮਦਦ ਕਰਦੇ ਹਨ ਉਨ੍ਹਾਂ ਤੇ ਨਕੇਲ ਪਾਈ ਜਾਵੇ ਅਤੇ ਸਮੂਹ ਅਕਾਲੀ ਆਗੂਆਂ ਨੇ ਪੰਜਾਬ ਵਿੱਚ ਚੱਲ ਰਹੇ ਮਾਂ ਖੇਡ ਕਬੱਡੀ ਦੇ ਹੋ ਰਹੇ ਇੰਟਰਨੈਸ਼ਨਲ ਮੈਚਾਂ ਦੀ ਸਲਾਘਾ ਕੀਤੀ ਜਿਸ ਦਾ ਪੂਰਾ ਸਿਹਰਾ ਪੰਜਾਬ ਦੇ ਉਪ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਸਮੁੱਚੀ ਦੁਨੀਆਂ ਵਿੱਚ ਮਿਲਿਆ। ਇਸ ਮੌਕੇ ਜਥੇ. ਲਾਲ ਸਿੰਘ ਰਣਜੀਤਗੜ੍ਹ ਕੌਮੀ ਜਨਰਲ ਸਕੱਤਰ ਐਸ.ਸੀ. ਵਿੰਗ, ਗੁਰਤੇਜ ਸਿੰਘ ਊਧਾ, ਸਮਸੇਰ ਸਿੰਘ ਟਿਵਾਣਾ, ਡਾ. ਰਾਣਾ, ਸੁਖਵਿੰਦਰ ਸਿੰਘ ਬਾਬਰਪੁਰ, ਮਨਜੀਤ ਮੱਲੇਵਾਲ, ਕੁਲਬੰਤ ਸਿੰਘ ਸੁੱਖੇਵਾਲ, ਤੀਰਥ ਸਿੰਘ ਚੰਦਰ ਢਾਡੀ ਜਥਾ ਆਦਿ ਹਾਜਰ ਸਨ।
ਸ. ਬਲਵੰਤ ਸਿੰਘ ਸ਼ਾਹਪੁਰ ਅਤੇ ਟਕਸਾਲੀ ਵਰਕਰ ਅਤੇ ਅਹੁਦੇਦਾਰ ਮੀਟਿੰਗ ਦੌਰਾਨ

Post a Comment