ਸਰਦੂਲਗੜ੍ਹ 18 ਦਸੰਬਰ (ਸੁਰਜੀਤ ਸਿੰਘ ਮੋਗਾ) ਸਥਾਨਿਕ ਸ਼ਹਿਰ ਦੇ ਪੁਰਾਣਾ ਬਜਾਰ ਦੇ ਬਜਾਰ ਦੇ ਮੰਦਰ ਧਰਮਸ਼ਾਲਾ ਵਿਖੇ ਪਰਿਆਸ ਫੈਲਫੇਅਰ ਕਲੱਬ ਵੱਲੋ ਮਨੋਰੋਗ ਅਤੇ ਨਸ਼ਾ ਛੁਡਾਉ ਕੈੱਪ ਆਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ ਦੀ ਰਸਮ ਨਗਰ ਪੰਚਾਇਤ ਦੇ ਪ੍ਰਧਾਨ ਤਰਸੇਮ ਚੰਦ ਭੋਲੀ ਵੱਲੋ ਨਿਭਾਈ ਗਈ। ਕਲੱਬ ਦਾ ਮਨੋਬਲ ਵਧਾਉਣ ਲਈ ਜਿਲ੍ਹਾ ਪ੍ਰੀਸਦ ਮਾਨਸਾ ਦੇ ਚੇਅਰਮੈਨ ਦਿਲਰਾਜ ਸਿੰਘ ਭੂੰਦੜ ਵਿਸੇਸ ਤੌਰ ਤੇ ਪਹੁੰਚੇ। ਕੈੱਪ ਵਿਚ ਡਾ: ਅਮਿਤ ਨਾਰੰਗ ਸਰਸਾ ਵਾਲੇ ਅਤੇ ਉਨ੍ਹਾਂ ਦੀ ਟੀਮ ਵੱਲੋ ਰੋਗੀਆ ਦਾ ਤਸੱਲੀ ਨਾਲ ਚੈਕਅੱਪ ਕੀਤਾ ਅਤੇ ਰੋਗੀਆ ਨੂੰ ਠੀਕ ਹੋਣ ਦਾ ਦਿਲਾਸਾ ਦਿੱਤਾ। ਇਸ ਕੈੱਪ ਦੌਰਾਨ ਮੰਦਰ ਧਰਮਸ਼ਾਲਾ 'ਚ ਪਹੁੰਚੇ ਪੀੜਤਾ ਨੇ ਪੱਤਰਕਾਰਾ ਨੂੰ ਆਪਣਾ ਨਾਮ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ ਤੇ ਦੱਸਿਆ ਗਰੀਬਾ ਵੱਲੋ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ।ਗਰੀਬ ਮਜਦੂਰ ਅਤੇ ਉਹਨਾ ਦੇ ਨੌਜਵਾਨ ਬੱਚਿਆ ਤੋ ਵੱਧ ਕੰਮ ਦੀ ਲਾਲਸਾ ਤਹਿਤ ਪੈਸੇ ਵਾਲੇ ਅਮੀਰ ਲੋਕ ਤਕਰੀਬਨ ਹੀ ਨਸ਼ਾ ਦਿਨ ਵਿਚ ਦੋ ਤਿੰਨ ਵਾਰ ਖੁਵਾਉਦੇ ਹਨ। ਉਨ੍ਹਾਂ ਕਿਹਾ ਅਮੀਰ ਅਤੇ ਅਮੀਰ ਜਿਆਦੇ ਆਪਣੇ ਸੌਕ ਤਹਿਤ ਗਰੀਬ ਅਤੇ ਉਹਨਾ ਦੇ ਬੱਚੇ ਵੱਧ ਕੰਮ ਕਰਕੇ ਪੈਸੇ ਕਮਾਉਣ ਦੀ ਤਾਗ ਤਹਿਤ ਨਸ਼ਾ ਖਾਣ ਦੇ ਆਦਿ ਹੋ ਜਾਦੇ ਹਨ। ਕੈੱਪ ਦੌਰਾਨ ਰੋਗੀਆ ਨੂੰ ਪਰਿਆਸ ਵੈਲਫੇਅਰ ਕਲੱਬ ਵੱਲੋ ਦਵਾਈਆ ਫਰੀ ਦਿੱਤੀਆ ਗਈਆ। ਇਹ ਕੈੱਪ ਸਵੇਰੇ 9 ਵਜੇ ਤੋ 2 ਵੱਜੇ ਤੱਕ ਲਾਇਆ ਗਿਆ। ਜਿਸ ਵਿਚ 175 ਦੇ ਕਰੀਬ ਮਰੀਜਾ ਨੇ ਆਪਣਾ ਚੈਕਅੱਪ ਕਰਵਾਇਆ। ੀੲਸ ਮੌਕੇ ਕਲੱਬ ਦੇ ਪ੍ਰਧਾਨ ਕਾਕਾ ਉੱਪਲ, ਨੇਮ ਚੰਦ ਜੈਨ, ਰੀਸੂ ਜੈਨ, ਸਰੇਸ ਸਰਮਾ, ਮਾਸਟਰ ਦੇਵੀ ਲਾਲ, ਅਮਨ ਪੀ.ਟੀ, ਰਾਜਿੰਦਰ ਗਰਗ, ਸ਼ਗਨ ਲਾਲ ਅਰੋੜਾ, ਰਾਜੂ ਜੈਨ, ਮੁਨੀਸ ਗਰਗ ਆਦਿ ਹਾਜਿਰ ਸਨ
Post a Comment