ਸਰਦੂਲਗੜ੍ਹ 18 ਦਸੰਬਰ (ਸੁਰਜੀਤ ਸਿੰਘ ਮੋਗਾ) ਅੱਜਕਲ ਹਰ ਇਕ ਆਪਣੇ ਬੱਚਿਆ ਦੀਆ ਜਰੂਰਤਾ ਨੂੰ ਪੂਰਾ ਕਰਨ ਵਾਸਤੇ ਹਰ ਤਰ੍ਹਾ ਦੇ ਹੱਥਕੰਡੇ ਅਪਣਾ ਕੇ ਧਨ ਇਕੱਠਾ ਕਰਨ ਵਿਚ ਲੱਗੇ ਹੋਏ ਹਨ। ਆਪਣਿਆ ਬੱਚਿਆ ਤੋ ਬੇ-ਖਬਰ ਮਾਪੇ ਵੇਖਣ ਨੂੰ ਤਿਆਰ ਹੀ ਨਹੀ ਹਨ, ਇਨ੍ਹਾ ਦੇ ਹੋਣਹਾਰ ਲੜਕੇ-ਲੜਕਿਆ ਨਸ਼ਿਆ ਦੀ ਵਰਤੋ ਨਾਲ ਸੋਨੇ ਦੇ ਕੰਗਣ ਵਰਗੀ ਦੇਹ ਨੂੰ ਬਰਬਾਦ ਕਰ ਮੌਤ ਦੇ ਮੂੰਹ 'ਚ ਜਾ ਰਹੇ ਹਨ। ਕਈ ਲੋਕ ਧਨ ਕਮਾਉਣ ਦੀ ਲਾਲਸਾ ਤਹਿਤ ਪਿੰਡਾ, ਸ਼ਹਿਰਾ, ਰੋੜਾ ਤੇ ਰੱਖ ਕੇ ਨਸ਼ਾ ਵੇਚਣ 'ਚ ਲੱਗੇ ਹੋਏ ਹਨ। ਪਰ ਉਸ ਦੇ ਉਲੱਟ ਕਮਾਇਆ ਹੋਇਆ ਧਨ ਬੁਢਾਪੇ ਦੀ ਲਾਠੀ ਨੂੰ ਰੇਤ ਦੇ ਟੱਬਿਆ ਵਾਗ ਖੋਰ ਕੇ ਖਤਮ ਕਰ ਰਿਹਾ ਹੈ। ਆਪਣੇ ਬੱਚਿਆ ਵੱਲੋ ਬੇ-ਖਬਰ ਮਾਪਿਆ ਨੂੰ ਜਗਾਉਣ ਤਹਿਤ ਮੰਦਰ ਧਰਮਸਾਲਾ ਵਿਖੇ ਨਸ਼ਿਆ ਦੀ ਦਲਦਲ ਵਿਚ ਗਰਕ ਰਹੇ ਬੱਚੇ-ਬੱਚੀਆ ਦੀ ਆਦਤਾ(ਲੱਛਣ) ਲਿਖਤ ਪੋਸਟਰ ਰਲੀਜ਼ ਕਰਨ ਲਈ ਤਰਸੇਮ ਚੰਦ ਭੋਲੀ ਪ੍ਰਧਾਨ ਨਗਰ ਪੰਚਾਇਤ ਸਰਦੂਲਗੜ੍ਹ, ਐਡਵੋਕੇਟ ਬਲਜੀਤ ਸਿੰਘ ਸੰਧੂ, ਕਾਕਾ ਉੱਪਲ ਪਰਿਆਸ ਵੈਲਫੇਅਰ ਕਲੱਬ ਪ੍ਰਧਾਨ, ਰਾਮ ਕੁਮਾਰ ਵਰਮਾ ਪ੍ਰਧਾਨ ਕਰਿਆਣਾ ਯੂਨੀਅਨ ਮਾਨਸਾ ਵੱਲੋ ਕੀਤੇ ਗਏ। ਉਨ੍ਹਾ ਕਿਹਾ ਇਹ ਪੋਸਟ ਪਿੰਡ-ਪਿੰਡ ਜਾ ਕੇ ਵੰਡੇ ਜਾਣਗੇ ਅਤੇ ਲੋਕਾ ਨੂੰ ਨਸ਼ਿਆ ਦੇ ਖੂਨਖਾਰ ਦੈੱਤ ਤੋ ਬੱਚਣ ਅਤੇ ਬਚਾਉਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਅਫਸੋਸ ਕਰਦਿਆ ਕਿਹਾ ਅੱਜ ਹਰ ਪਾਸੇ ਠਾਠਾ ਮਾਰਦੇ ਨਸ਼ਿਆ ਦੇ ਸੰਮੁਦਰ ਚੱਲ ਰਹੇ ਹਨ, ਇਹਨਾ ਨੂੰ ਬੰਦ ਕਰਨ ਲਈ ਸਰਕਾਰ ਤੇ ਹੀ ਨਿਰਭਰ ਰਹਿਣਾ ਨਹੀ ਚਾਹੀਦਾ। ਸਾਨੂੰ ਸਾਰਿਆ ਨੂੰ ਇਕੱਠਿਆ ਹੋ ਕੇ ਥਾ-ਥਾ ਤੇ ਵੇਚ ਰਹੇ ਨਸ਼ੇ ਨੂੰ ਤਹਿਸ-ਨਹਿਸ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਸੁਨੀਲ ਕੁਮਾਰ ਘੱਪਾ, ਸੁਰਿੰਦਰ ਸਰਮਾ, ਨੇਮ ਚੰਦ ਜੈਨ, ਰਾਜੂ ਜੈਨ, ਮਾਸਟਰ ਦੇਵੀ ਲਾਲ, ਸੁਰੇਸ ਸਰਮਾ, ਸੁਨੀਲ ਕੁਮਾਰ ਗਰਗ ਆਦਿ ਹਾਜਿਰ ਸਨ।
Post a Comment