ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਜੰਮ ਕੇ ਕੀਤਾ ਵਿਰੋਧ
ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਕੀਤਾ ਜਾਵੇਗਾ ਸੰਘਰਸ਼- ਬਿਲਗਾ, ਜੱਬਲ
ਸ਼ਾਹਕੋਟ, 15 ਦਸੰਬਰ (ਸਚਦੇਵਾ) ਗੌਰਮਿੰਟ ਕਲਾਸੀਕਲ ਐਂਡ ਵਰਨੈਕੂਲਰ (ਸੀ.ਐੰਡ.ਵੀ) ਟੀਚਰਜ਼ ਯੂਨੀਅਨ ਪੰਜਾਬ ਤਹਿਸੀਲ ਸ਼ਾਹਕੋਟ ਦੀ ਇੱਕ ਅਹਿਮ ਮੀਟਿੰਗ ਸ਼ਾਹਕੋਟ ਯੂਨੀਅਨ ਦੇ ਬਲਾਕ ਪ੍ਰਧਾਨ ਵਿਜੇ ਕੁਮਾਰ ਵਿੱਗ ਦੀ ਪ੍ਰਧਾਨਗੀ ਹੇਠ ਸਰਕਾਰੀ ਮਿਡਲ ਸਕੂਲ (ਲੜਕੇ) ਸ਼ਾਹਕੋਟ ਵਿਖੇ ਹੋਈ । ਇਸ ਮੀਟਿੰਗ ‘ਚ ਬਲਾਕ ਸ਼ਾਹਕੋਟ -1,2 ਅਤੇ ਲੋਹੀਆਂ ਦੇ ਸੀ.ਐਂਡ.ਵੀ. ਅਧਿਆਪਕਾਂ ਨੇ ਹਿੱਸਾ ਲਿਆ । ਇਸ ਮੌਕੇ ਮੀਟਿੰਗ ‘ਚ ਯੂਨੀਅਨ ਦੇ ਜ਼ਿਲਾ ਪ੍ਰਧਾਨ ਤਰਸੇਮ ਸਿੰਘ ਬਿਲਗਾ, ਪ੍ਰੈੱਸ ਸਕੱਤਰ ਭਗਵਾਨ ਸਿੰਘ ਜ¤ਬਲ, ਖਜ਼ਾਨਚੀ ਭਜਨ ਸਿੰਘ ਔਲਖ ਅਤੇ ਜੀਵਨ ਸਿੰਘ ਕਬ¤ਡੀ ਕੋਚ ਬਿਲਗਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਮੀਟਿੰਗ ‘ਚ ਸਭ ਤੋਂ ਪਹਿਲਾ ਸੀ.ਐਂਡ.ਵੀ ਟੀਚਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਜਥੇਬੰਦੀ ਦੀਆਂ ਮੰਗਾਂ ਬਾਰੇ ਖੁੱਲ• ਕੇ ਵਿਚਾਰ ਚਰਚਾ ਹੋਈ, ਜਿਸ ਵਿੱਚ ਅਧਿਆਪਕਾਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ, ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆ ਜ਼ਿਲਾ ਪ੍ਰਧਾਨ ਤਰਸੇਮ ਸਿੰਘ ਬਿਲਗਾ, ਪ੍ਰੈੱਸ ਸਕੱਤਰ ਭਗਵਾਨ ਸਿੰਘ ਜ¤ਬਲ, ਬਲਾਕ ਪ੍ਰਧਾਨ ਵਿਜੇ ਕੁਮਾਰ (ਏ.ਸੀ.ਟੀ) ਨੰਗਲ ਅੰਬੀਆਂ ਅਤੇ ਅਜ਼ਾਦ ਸਿੰਘ (ਏ.ਸੀ.ਟੀ) ਮੂਲੇਵਾਲ ਖਹਿਰਾ ਨੇ ਕਿਹਾ ਕਿ ਗੌਰਮਿੰਟ ਕਲਾਸੀਕਲ ਐਂਡ ਵਰਨੈਕੂਲਰ (ਸੀ.ਐਂਡ.ਵੀ) ਟੀਚਰਜ਼ ਯੂਨੀਅਨ ਪੰਜਾਬ ਦੇ ਲੰਮੇ ਸੰਘਰਸ਼ ਤੋਂ ਬਾਅਦ ਹਾਈਕੋਰਟ ‘ਚ ਕੇਸ ਲਗਾ ਕੇ ਮਾਸਟਰ ਕੇਡਰ ਦਾ ਗ੍ਰੇਡ ਹਾਸਲ ਕੀਤਾ ਸੀ ਅਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਜਿਹੜੇ ਵੀ ਸੀ.ਐਂਡ.ਵੀ ਅਧਿਆਪਕ ਇਸ ਰਿੱਟ ਵਿੱਚ ਹਨ, ਉਨ•ਾਂ ਨੂੰ ਤੁਰੰਤ ਗ੍ਰੇਡ ਰਵਾਈਜ਼ ਕਰਕੇ ਬਣਦੇ ਬਕਾਏ ਦਿੱਤੇ ਜਾਣ । ਉਨ•ਾਂ ਕਿਹਾ ਕਿ ਸਰਕਾਰ ਨੇ ਸਾਨੂੰ ਬਕਾਏ ਦੇਣ ਜੀ ਬਜਾਏ ਮੁਲਾਜ਼ਮ ਵਿਰੋਧੀ ਨੀਤੀਆਂ ਬਣਾਕੇ, ਸਾਡੇ ਗ੍ਰੇਡ ਵਾਪਸ ਕਰਵਾਉਣ ਦੀ ਨੀਤੀ ਤਿਆਰ ਕੀਤੀ ਹੈ । ਇਸ ਲਈ ਜਥੇਬੰਦੀ ਨੂੰ ਆਪਣੇ ਹੱਕ ਲੈਣ ਲਈ ਮਜ਼ਬੂਰ ਸਪਰੀਮ ਕੋਰਟ ‘ਚ ਜਾਣਾ ਪਿਆ, ਜਦ ਕਿ ਸਰਕਾਰ ਦਾ ਇਹ ਫਰਜ਼ ਬਣਦਾ ਸੀ ਕਿ ਸੀ.ਐਂਡ.ਵੀ ਅਧਿਆਪਕਾਂ ਨੂੰ ਉਨ•ਾਂ ਦੇ ਬਣਦੇ ਭੱਤੇ ਖੁਦ ਦੇ ਕੇ ਆਪਣੀ ਮੁਲਾਜ਼ਮ ਵਿਰੋਧੀ ਸੋਚ ਨੂੰ ਬਦਲਦੀ । ਜਿਲ•ਾਂ ਜਲੰਧਰ ਦੇ ਸਿੱਖਿਆ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਜਿਨ•ਾਂ ਵੀ ਸੀ.ਐ¤ਡ.ਵੀ ਅਧਿਆਪਕਾਂ ਦੇ ਕੇਸ ਹਾਈਕੋਰਟ ਜਾਂ ਸੁਪਰੀਮਕੋਰਟ ਵਿੱਚ ਚ¤ਲ ਰਹੇ ਹਨ, ਉਨਾਂ ਅਧਿਆਪਕਾਂ ਨੂੰ 4-9-14 ਸਾਲਾਂ ਦੇ ਏ.ਸੀ.ਪੀ. ਦੇ ਕੇਸ ਕੀਤੇ ਜਾਣ, ਸੀ.ਐ¤ਡ.ਵੀ ਅਧਿਆਪਕਾਂ ਨੂੰ ਵੀ ਸਾਇੰਸ ਅਤੇ ਹੋਰ ਵਿਸ਼ਿਆਂ ਦੇ ਅਧਿਆਪਕਾਂ ਵਾਗ ਪ੍ਰਯੋਗੀ ਭ¤ਤਾ ਦਿ¤ਤਾ ਜਾਵੇ ਅਤੇ ਏ.ਸੀ.ਟੀ. ‘ਤੇ ਪੀ.ਟੀ.ਆਈ. ਅਧਿਆਪਕਾਂ ਦੀਆਂ ਜੋ ਡਿਊਟੀਆਂ ਹੋਰਨਾਂ ਸਕੂਲਾਂ ’ਚ ਤਿੰਨ-ਤਿੰਨ ਦਿਨਾਂ ਲਈ ਲਗਾਈਆਂ ਜਾ ਰਹੀਆਂ ਹਨ, ਉਸ ਨੀਤੀ ਨੂੰ ਰੱਦ ਕੀਤਾ ਜਾਵੇ । ਉਨ•ਾਂ ਕਿਹਾ ਕਿ ਜੇਕਰ ਜ਼ਿਲ•ਾ ਸਿ¤ਖਿਆ ਅਫ਼ਸਰ (ਸੈ:ਸਿ:) ਜਲੰਧਰ ਨੇ ਜਥੇਬੰਦੀ ਦੀਆਂ ਉੱਕਤ ਮੰਗਾਂ ਵੱਲ ਧਿਆਨ ਨਾ ਦਿ¤ਤਾ ਤਾਂ ਜਥੇਬੰਦੀ ਵੱਲੋਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾਂ । ਇਸ ਮੌਕੇ ’ਤੇ ਈ. ਟੀ. ਟੀ. ਯੂਨੀਅਨ ਦੇ ਸੂਬਾ ਆਗੂ ਬੇਅੰਤ ਸਿੰਘ ਭ¤ਦਮਾ ਨੇ ਗੌਰਮਿੰਟ ਕਲਾਸੀਕਲ ਐਂਡ ਵਰਨੈਕੂਲਰ (ਸੀ.ਐੰਡ.ਵੀ) ਟੀਚਰਜ਼ ਯੂਨੀਅਨ ਪੰਜਾਬ ਨੂੰ ਆਪਣੀ ਜਥੇਬੰਦੀ ਵੱਲੋਂ ਵੀ ਪੂਰਨ ਸਮਰਥਨ ਕਰਦਿਆ ਸਾਥ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਜੇ ਕੁਮਾਰ ਵਿੱਗ ਨੰਗਲ ਅੰਬੀਆਂ, ਦਲਜੀਤ ਸਿੰਘ ਭੋਇਪੁਰ, ਕੀਰਤਨ ਸਿੰਘ ਤਲਵੰਡੀ ਸੰਘੇੜਾ, ਹੰਸ ਰਾਜ ਲਸੂੜੀ, ਅਜ਼ਾਦ ਸਿੰਘ ਮੂਲੇਵਾਲ ਖਹਿਰਾ,ਰਮਨ ਗੁਪਤਾ ਨਵਾਂ ਕਿਲਾ, ਪ੍ਰਿਥੀਪਾਲ ਸਿੰਘ ਬਾਜਵਾ ਕਲਾਂ, ਭੁਪਿੰਦਰ ਸਿੰਘ ਮੁੰਡੀ ਚੋਲੀਆ, ਅਮਨਦੀਪ ਸਿੰਘ ਦਾਰੇਵਾਲ, ਬੇਅੰਤ ਸਿੰਘ ਬਾਊਪੁਰ, ਬਲਵਿੰਦਰ ਸਿੰਘ ਮੰਗੂਵਾਲ, ਰਾਜਬੀਰ ਕੌਰ ਬਾਹਮਣੀਆ, ਨੀਲਮ ਕੁਮਾਰੀ ਬ¤ਗਾ, ਮਨਦੀਪ ਕੌਰ ਮੁਰੀਦਵਾਲ, ਸੁਰਜੀਤ ਕੌਰ ਸ਼ਾਹਕੋਟ, ਹਰਜੋਤ ਕੌਰ ਤਲਵੰਡੀ ਬੂਟੀਆ, ਮਮਤਾ ਗੁਪਤਾ ਕੋਟਲਾ ਸੂਰਜ ਮੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਅਧਿਆਪਕ ਵੀ ਹਾਜ਼ਰ ਸਨ ।
ਗੌਰਮਿੰਟ ਕਲਾਸੀਕਲ ਐਂਡ ਵਰਨੈਕੂਲਰ (ਸੀ.ਐਂਡ.ਵੀ.ਵੀ) ਟੀਚਰਜ਼ ਯੂਨੀਅਨ ਪੰਜਾਬ ਬਲਾਕ ਸ਼ਾਹਕੋਟ ਦੀ ਹੋਈ ਮੀਟਿੰਗ ੳੇੁਪਰੰਤ ਜਾਣਕਾਰੀ ਦਿੰਦੇ ਜਿਲ•ਾਂ ਪ੍ਰਧਾਨ ਤਰਸੇਮ ਸਿੰਘ ਬਿਲਗਾ, ਪ੍ਰੈੱਸ ਸਕੱਤਰ ਭਗਵਾਨ ਸਿੰਘ ਜ¤ਬਲ, ਖਜ਼ਾਨਚੀ ਭਜਨ ਸਿੰਘ ਔਲਖ, ਜੀਵਨ ਸਿੰਘ ਕਬ¤ਡੀ ਕੋਚ ਬਿਲਗਾ, ਬਲਾਕ ਪ੍ਰਧਾਨ ਵਿਜੇ ਕੁਮਾਰ ਵਿੱਗ ਅਤੇ ਹੋਰ ।


Post a Comment