ਸ਼ਾਹਕੋਟ/ਮਲਸੀਆਂ, 1 ਦਸੰਬਰ (ਸਚਦੇਵਾ) ਸਿਵਲ ਸਰਜਨ ਜਲੰਧਰ ਡਾਕਟਰ ਆਰ.ਐੱਲ ਵੱਸਣ ਦੇ ਦਿਸ਼ਾਂ-ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਸ਼ਾਹਕੋਟ ਡਾਕਟਰ ਵੀਨਾ ਪਾਲ ਦੀ ਅਗਵਾਈ ‘ਚ ਪੀ.ਐਚ.ਸੀ ਸ਼ਾਹਕੋਟ ਅਧੀਨ ਪੈਂਦੇ 179 ਪਿੰਡਾਂ ਅਤੇ ਸ਼ਾਹਕੋਟ ‘ਚ ‘ਕੈਸਰ ਚੇਤਨਾ ‘ਤੇ ਲੱਛਣ’ ਅਧਾਰਿਤ ਸਰਵੇ ਸ਼ੁਰੂ ਕੀਤਾ ਗਿਆ । ਇਸ ਸਰਵੇ ਲਈ 180 ਟੀਮਾਂ ਲਗਾਈਆਂ ਗਈਆਂ ਹਨ, ਇਨ•ਾਂ ਦੀ ਨਿਗਰਾਨੀ ਲਈ 26 ਸੁਪਰਵਾਈਜ਼ਰ ਵੀ ਲਗਾਏ ਗਏ ਹਨ । ਇਸ ਮੌਕੇ ਸਰਵੇ ਟੀਮਾਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਤੋਂ ਨਗਰ ਪੰਚਾਇਤ ਸ਼ਾਹਕੋਟ ਦੇ ਸੀਨੀਅਰ ਮੀਤ ਪ੍ਰਧਾਨ ਚਰਨਦਾਸ ਗਾਬਾ ਅਤੇ ਸਾਬਕਾ ਪ੍ਰਧਾਨ ਤਰਸੇਮ ਦੱਤ ਛੁਰਾ ਨੇ ਸਾਂਝੇ ਤੌਰ ‘ਤੇ ਰਵਾਨਾ ਕੀਤਾ, ਜਦ ਕਿ ਸਰਵੇ ਦੀ ਸ਼ੁਰੂਆਤ ਭਾਜਪਾ ਦੇ ਸਟੇਟ ਕਮੇਟੀ ਮੈਂਬਰ ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਨੇ ਗਾਂਧੀ ਚੌਕ ਸ਼ਾਹਕੋਟ ਤੋਂ ਕਰਵਾਈ । ਇਸ ਮੌਕੇ ਉਨ•ਾਂ ਨਾਲ ਜਥੇਦਾਰ ਚਰਨ ਸਿੰਘ ਸਿੰਧੜ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਹਰੀਸ਼ ਮਿੱਤਲ ਜਗਮੋਹਣ ਡਾਬਰ (ਦੋਵੇਂ) ਐਮ.ਸੀ, ਰਾਹੁਲ ਪੰਡਿਤ ਜਿਲ•ਾਂ ਜਨਰਲ ਸਕੱਤਰ ਬੀ.ਜੇ.ਪੀ ਯੂਵਾਂ ਮੋਰਚਾ, ਰਾਜੇਸ਼ ਕੁਮਾਰ ਆਗੂ ਬੀ.ਜੇ.ਪੀ, ਰਿੰਕੂ ਚੋਪੜਾ, ਅੰਕੁਰ ਚੋਪੜਾ, ਫਾਰਮਾਸੀਸਟ ਤਰਨਦੀਪ ਸਿੰਘ ਰੂਬੀ ਇੰਚਾਰਜ ਟੀ.ਬੀ ਵਿਭਾਗ, ਡਾਕਟਰ ਸੁਰਿੰਦਰ ਜਗਤ, ਡਾਕਟਰ ਅਰਵਿੰਦ, ਡਾਕਟਰ ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਡਾਕਟਰ ਹਰਜੋਤ ਕੌਰ ਸਚਦੇਵਾ, ਗੁਰਮਿੰਦਰਜੀਤ ਕੌਰ ਐਲ.ਐਚ.ਵੀ ਆਦਿ ਹਾਜ਼ਰ ਸਨ । ਇਸ ਮੌਕੇ ਐਸ.ਐਮ.ਓ ਡਾਕਟਰ ਵੀਨਾ ਪਾਲ ਨੇ ਕਿਹਾ ਕਿ ਇਹ ਸਰਵੇ 20 ਦਸੰਬਰ ਤੱਕ ਚੱਲੇਗਾ ਅਤੇ ਇਸ ਸਰਵੇ ‘ਚ ਟੀਮਾਂ ਦੀ ਨਿਗਰਾਨੀ ਲਈ ਲਗਾਏ ਗਏ ਸੁਪਰਵਾਈਜ਼ਰ ਰੋਜ਼ਾਨਾ ਸਾਰੀ ਰਿਪੋਟਰ ਸ਼ਾਮ ਤੱਕ ਸਿਵਲ ਹਸਪਤਾਲ ਸ਼ਾਹਕੋਟ ਨੂੰ ਦੇਣਗੇ ਅਤੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਵੇ ਕਰਤਾ ਦੀ ਮਦਦ ਕਰਨਗੇ । ਉਨ•ਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਰਵੇ ‘ਚ ਇਸ ਕੰਮ ਨੂੰ ਨੇਪੜੇ ਚਾੜ•ਣ ਲਈ ਸਾਡੀਆਂ ਟੀਮਾਂ ਨੂੰ ਸਹੀ ਅਤੇ ਪੂਰੀ ਜਾਣਕਾਰੀ ਦੇਣ ਤਾਂ ਜੋ ਸਰਵੇ ਤੋਂ ਬਾਅਦ ਇਸ ਦੀ ਵਧੀਆਂ ਰੂਪ ਰੇਖਾ ਤਿਆਰ ਕੀਤੀ ਜਾ ਸਕੇ । ਇਸ ਕੰਮ ਨੂੰ ਨੇਪੜੇ ਚਾੜ•ਣ ਲਈ ਸਿਵਲ ਹਸਪਤਾਲ ਦੇ ਸਟਾਫ ਤੋਂ ਇਲਾਵਾ ਪਾਰੂਲ ਸਕੂਲ ਆਫ ਨਰਸਿੰਗ ਦੇ ਵਿਦਿਆਰਥੀ ਵੀ ਵੱਧ ਚੜ• ਕੇ ਯੋਗਦਾਨ ਪਾ ਰਹੇ ਹਨ ਅਤੇ ਸਰਵੇ ਟੀਮਾਂ ‘ਚ ਸ਼ਾਮਲ ਹਨ ।
ਸਿਵਲ ਹਸਪਤਾਲ ਸ਼ਾਹਕੋਟ ਵਿਖੇ ਸਰਵੇ ਟੀਮਾਂ ਨੂੰ ਰਵਾਲਾ ਕਰਦੇ ਹੋਏ ਚਰਨ ਦਾਸ ਗਾਬਾ, ਤਰਸੇਮ ਦੱਤ ਛੁਰਾ ਅਤੇ ਹੋਰ । ਨਾਲ ਗਾਂਧੀ ਚੌਂਕ ਸ਼ਾਹਕੋਟ ਤੋਂ ਸਰਵੇ ਦੇ ਕੰਮ ਦੀ ਸ਼ੁਰੂਆਤ ਕਰਦੇ ਭਾਜਪਾ ਦੇ ਸਟੇਟ ਕਮੇਟੀ ਮੈਂਬਰ ਤਰਸੇਮ ਮਿੱਤਲ ਅਤੇ ਹੋਰ ।


Post a Comment