ਨਾਭਾ 01 ਦਸਬੰਰ( ਜਸਬੀਰ ਸਿੰਘ ਸੇਠੀ )- ਪੰਜਾਬ ਅੰਦਰ ਕੈਂਸਰ ਦੇ ਮਰੀਜਾਂ ਦੀ ਦਿਨੋਂ ਦਿਨ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਇਸ ਬਿਮਾਰੀ ਦੀ ਰੋਕਥਾਮ ਲਈ ਕਾਫੀ ਗੰਭੀਰ ਹੋ ਗਈ ਹੈ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਕੈਂਸਰ ਚੇਤਨਾ ਤੇ ਲੱਛਣ ਆਧਾਰਤ ਜਲਦੀ ਜਾਂਚ ਲਈ ਸੂਬਾਈ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਵੱਲੋਂ ਘਰ ਘਰ ਜਾਕੇ ਕੈਂਸਰ ਦੇ ਲੱਛਣਾ ਵਾਲੇ ਲੋਕਾਂ ਦੀ ਪਛਾਣ ਕਰਨੀ ਸੁਰੂ ਕਰ ਦਿੱਤੀ ਹੈ ਇਹ ਟੀਮ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਸਬੰਧੀ ਜਾਗਰੂਕ ਕਰੇਗੀ ਅਤੇ ਜਿਨ•ਾਂ ਮਰੀਜਾਂ ਵਿੱਚ ਕੈਂਸਰ ਦੇ ਲੱਛਣ ਪਾਏ ਜਾਣਗੇ ਉਨ•ਾਂ ਦੇ ਟੈਸਟ ਅਤੇ ਇਲਾਜ ਲਈ ਨੇੜੇ ਦੇ ਸਿਹਤ ਕੇਂਦਰ ਵਿੱਚ ਦਾਖਿਲ ਕਰਵਾਏਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾਭਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ: ਅਨੂਪ ਮੋਦੀ ਅਤੇ ਡਾ ਦਲਬੀਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਇਸ ਮੁਹਿੰਮ ਤਹਿਤ ਸਿਵਲ ਸਰਜਨ ਪਟਿਆਲਾ ਡਾ.ਊਸਾ ਬਾਂਸਲ ਦੇ ਦਿਸ਼ਾ ਨਿਰਦੇਸ਼ਾ ਤੇ ਨਾਭਾ ਸ਼ਹਿਰ ਲਈ 8 ਸੁਪਰਵਾਇਜਰਾਂ ਦੇ ਹੇਠ 64 ਸਿਹਤ ਕਰਮਚਾਰੀਆਂ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਸ਼ਹਿਰ ਦੇ ਹਰ ਘਰ ਵਿੱਚ ਜਾਕੇ ਸਾਰੇ ਮੈਂਬਰਾ ਦੀ ਸਿਹਤ ਸਬੰਧੀ ਅੰਕੜੇ ਇੱਕਠੇ ਕਰਨਗੇ। ਉਨ•ਾਂ ਦੱਸਿਆ ਕਿ ਇਸ ਮੁਹਿੰਮ ਰਹੀ ਕੈਂਸਰ ਨਾਲ ਪੀੜਤ ਲੋਕਾਂ ਦੇ ਸਹੀ ਅੰਕੜੇ ਵੀ ਪ੍ਰਾਪਤ ਹੋਣਗੇ ਅਤੇ ਉਨ•ਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਦਿੱਤੀ ਜਾਣ ਵਾਲੀ ਸਹਾਇਤਾ ਵੀ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਉਨ•ਾਂ ਦੱਸਿਆ ਕਿ ਹੁਣ ਜਿਆਦਾਤਰ ਕੈਂਸਰ ਦੇ ਮਰੀਜਾਂ ਨੂੰ ਬਿਮਾਰੀ ਸਬੰਧੀ ਉਸ ਸਮੇਂ ਪਤਾ ਲੱਗਦਾ ਹੈ ਜਦੋਂ ਬਿਮਾਰੀ ਕਾਫੀ ਵੱਧ ਚੁੱਕੀ ਹੁੰਦੀ ਹੈ ਜਿਸ ਦਾ ਇਲਾਜ ਵੀ ਮੁਸ਼ਕਿਲ ਹੁੰਦਾ ਹੈ ਪਰ ਇਸ ਮੁਹਿੰਮ ਨਾਲ ਲੋਕਾਂ ਨੂੰ ਬਿਮਾਰੀ ਸਬੰਧੀ ਪਹਿਲਾਂ ਹੀ ਪਤਾ ਲੱਗਣ ਵਿੱਚ ਸਹਾਇਤਾ ਮਿਲੇਗੀ ਜਿਸ ਨਾਲ ਇਸ ਬਿਮਾਰੀ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।
ਅੱਜ ਸਿਵਲ ਹਸਪਤਾਲ ਨਾਭਾ ਵਿਖੇ ਸ੍ਰੋਮਣੀ ਅਕਾਲੀਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਨਾਭਾ ਮੱਖਣ ਸਿੰਘ ਲਾਲਕਾ ਵੱਲੋਂ ਉਪਰਕੋਤ ਟੀਮਾਂ ਨੂੰ ਰਵਾਨਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਅਧੀਨ ਇਸ ਨਵੀਂ ਮੁਹਿੰਮ ਦੀ ਸੁਰੂਆਤ ਕੀਤੀ ਗਈ ਹੈ ਜਿਸ ਨਾਲ ਪੰਜਾਬ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ। ਉਨ•ਾਂ ਦੱਸਿਆ ਕਿ ਇਸ ਬਿਮਾਰੀ ਸਬੰਧੀ ਪੰਜਾਬ ਵਿੱਚ ਕਾਫੀ ਮਾਮਲੇ ਸਾਹਮਣੇ ਆਉਣ ਕਰਕੇ ਇਹ ਵਿਸ਼ੇਸ ਮੁਹਿੰਮ ਆਰੰਭੀ ਗਈ ਹੈ ਜੋ ਕਿ ਇੱਕ ਸਲਾਘਾਯੋਗ ਕਦਮ ਹੈ।
ਇਸ ਮੌਕੇ ਡਾ.ਦਲਬੀਰ ਕੌਰ, ਡਾ. ਆਰ.ਕੇ.ਬਾਂਗਾ, ਡਾ.ਸੰਜੇ ਗੋਇਲ, ਦਾਨਾ ਸਿੰਘ ਮੀਤ ਪ੍ਰਧਾਨ, ਕਰਮ ਸਿੰਘ ਮਾਂਗੇਵਾਲ, ਜਸਵੀਰ ਸਿੰਘ ਵਜੀਦਪੁਰ ਪੀ.ਏ.ਲਾਲਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਹਤ ਕਰਮਚਾਰੀ ਮੌਜੂਦ ਸਨ।

Post a Comment