ਸ਼ਾਹਕੋਟ, 1 ਦਸੰਬਰ (ਸਚਦੇਵਾ) ਬਾਬਲ ਦਾ ਵਿਹੜਾ ਪੰਜਾਬੀ ਫਿਲਮ ਦੀ ਹੀਰੋਇੰਨ ਅਮਨਜੋਤ ਸੰਘੇੜਾ ਉਰਫ ਅਰਪਿਤਾ ਸਿੰਘ ਦੀ ਨਵੀਂ ਫਿਲਮ ਮੁੰਡੇ ਪਟਿਆਲੇ ਦੇ ਰਲੀਜ਼ ਹੋਣ ‘ਤੇ ਸਭਿਆਚਾਰਕ ਮੇਲਿਆ ਦੇ ਬਾਦਸ਼ਾਹ ਗੁਰਨਾਮ ਸਿੰਘ ਨਿੱਧੜਕ, ਸੂਫੀ ਗਾਇਕ ਕੁਲਵਿੰਦਰ ਸ਼ਾਹਕੋਟੀ, ਉੱਘੇ ਟ੍ਰਾਂਸਪੋਰਟਰ ਮਨਜੀਤ ਸਿੰਘ ਸੱਤਾ, ਭਾਰਤੀ ਜਨਵਾਦੀ ਨੌਜਵਾਨ ਸਭਾ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਕਾਲਾ, ਜੋਗਾ ਸਿੰਘ ਬੱਲ, ਬਾਬਾ ਮਲਕੀਤ ਸਿੰਘ ਬਾਊਪੁਰ, ਦੋਆਬਾ ਸੱਭਿਆਚਾਰਕ ਕਲੱਬ ਦੇ ਸਕੱਤਰ ਜਸਵਿੰਦਰ ਸਿੰਘ ਰਾਮਪੁਰ, ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਨਰੰਗਪੁਰ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਨੇ ਫਿਲਮ ਸਟਾਰ ਅਮਨਜੋਤ ਕੌਰ ਸੰਘੇੜਾ ਨੂੰ ਵਧਾਈ ਦਿੱਤੀ ਹੈ । ਜਿਕਰਯੋਗ ਹੈ ਕਿ ਹੀਰੋਇੰਨ ਅਮਨਜੋਤ ਸੰਘੇੜਾ ਉਰਫ ਅਰਪਿਤਾ ਸਿੰਘ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸਾਦਿਕਪੁਰ ਵਿਖੇ ਪਿਤਾ ਸੋਹਣ ਸਿੰਘ ਸੰਘੇੜਾ ਵਕੀਲ ਅਤੇ ਮਾਤਾ ਰੇਨੂੰ ਸੰਘੇੜਾ ਦੀ ਕੁੱਖੋ ਜਨਮੀ ਹੈ । ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਦੇ ਨਾਟਕਾ ਤੋਂ ਅਰੰਭ ਕੀਤੀ ਸੀ ਅਤੇ ਫਿਰ ਉਸ ਨੇ ਪੰਜਾਬੀ ਫਿਲਮ ‘ ਬਾਬਲ ਦਾ ਵਿਹੜਾ’ ‘ਚ ਬਤੌਰ ਹੀਰੋਇੰਨ ਆਪਣੀ ਕਲਾਂ ਵਿਖਾਈ । ਹੁਣ ਉਹ ਆਪਣੀ ਨਵੀਂ ਫਿਲਮ ‘ ਮੁੰਡੇ ਪਟਿਆਲੇ ਦੇ’ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੀ ਹੈ, ਜੋ ਕਿ ਅੱਜ ਦੇਸ਼ਾ-ਵਿਦੇਸ਼ਾ ‘ਚ ਰਲੀਜ਼ ਹੋਈ ਹੈ । ਇਸ ਫਿਲਮ ਨੂੰ ਲੈ ਕੇ ਹਲਕਾ ਸ਼ਾਹਕੋਟ ਦੇ ਲੋਕਾਂ ਨੂੰ ਪੂਰੀ ਆਸ ਹੈ ਕਿ ਫਿਲਮੀ ਹੀਰੋਇੰਨ ਅਰਪਿਤਾ ਸਿੰਘ ਦੀ ਬਦੌਲਤ ਇਹ ਫਿਲਮ ਪੰਜਾਬ ਵਾਸੀਆਂ ਸਮੇਤ ਦੇਸ਼ਾਂ- ਵਿਦੇਸ਼ਾ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਪਸੰਦ ਆਵੇਗੀ ।
ਫਿਲਮੀ ਹੀਰੋਇੰਨ ਅਰਪਿਤਾ ਸਿੰਘ ।


Post a Comment