ਕੋਟਕਪੂਰਾ/16 ਦਸੰਬਰ /ਜੇ.ਆਰ.ਅਸੋਕ/ ਬੇਰੁਜਗਾਰ ਲਾਇਨਮੈਂਨ ਯੂਨੀਅਨ ਪੰਜਾਬ ਦੀ ਜਿਲ•ਾ ਇਕਾਈ ਫਰੀਦਕੋਟ ਤੇ ਪ੍ਰਧਾਨ ਹਰਪ੍ਰੀਤ ਸਿੰਘ ਮੜਾਕ ਅਤੇ ਜਿਲ•ਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਕੋਟਕਪੂਰਾ ਨੇ ਇਕ ਸਾਂਝੇ ਪ੍ਰੈਸ ਬਿਆਨ ਰਾਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਜਾਇਜ ਮੰਗਾਂ ਵੱਲ ਸਰਕਾਰ ਨੇ ਤੁਰੰਤ ਧਿਆਨ ਦੇ ਕੇ ਲਾਗੂ ਨਾ ਕੀਤੀਆਂ ਤਾਂ 19 ਦਸੰਬਰ ਨੂੰ ਕੋਟਕਪੂਰਾ ਦੇ ਮਿਊਂਸਪਲ ਪਾਰਕ ਵਿਖੇ ਉਹ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਪਾਵਰਕਾਮ ਅੰਦਰ 5000 ਲਾਇਨਮੈਂਨ ਭਰਤੀ ਕਰਨ ਦਾ ਇਸ਼ਤਿਹਾਰ 14 ਜਨਵਰੀ 2011 ਨੂੰ ਜਾਰੀ ਕੀਤਾ ਸੀ ਪਰ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਚੇਅਰਮੈਨ ਕੇ ਡੀ ਚੌਧਰੀ ਵੱਲੋਂ ਇਸ ਭਰਤੀ ਨੂੰ ਕੋਰਟ ਕੇਸਾਂ ਵਿਚ ਉਲਝਾ ਕੇ ਅਜੇ ਤੱਕ ਬੇਰੁਜਗਾਰ ਲਾਇਨਮੇੈਨਾਂ ਨੂੰ ਸੜਕਾਂ ਤੇ ਧੱਕੇ ਖਵਾ ਰਹੀ ਹੈ ਅਤੇ ਸਿਰਫ ਇਕ ਹਜਾਰ ਲਾਇਨਮੇੈਨਾਂ ਨੂੰ ਹੀ ਭਰਤੀ ਕੀਤਾ ਗਿਆ ਹੈ। ਸਰਕਾਰ ਵੱਲੋਂ ਜੱਥੇਬੰਦੀ ਨਾਲ ਪਿਛਲੇ ਕਈ ਵਾਰ ਮੀਟਿੰਗਾਂ ਕਰਕੇ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਆਉਣ ਵਾਲੇ ਥੋੜੇ ਦਿਨਾਂ ਵਿਚ ਹੀ ਬਾਕੀ ਰਹਿੰਦੇ 4000 ਹਜਾਰ ਲਾਇਨਮੈਂਨਾਂ ਦੀ ਭਰਤੀ ਜਲਦੀ ਕਰ ਲਈ ਜਾਵੇਗੀ ਪਰ ਅਜੇ ਤੱਕ ਸਰਕਾਰ ਵੱਲੋਂ ਸਾਡੀਆਂ ਨਿਯੁਕਤੀਆਂ ਸਬੰਧੀ ਕੋਈ ਹੱਲ ਨਹੀ ਕੱਢਿਆ ਗਿਆ। ਉਹਨਾਂ ਕਿਹਾ ਕਿ19 ਦਸੰਬਰ ਨੂੰ ਫਰੀਦਕੋਟ ਜਿਲ•ੇ ਦੇ ਸਮੂਹ ਬੇਰੁਜਗਾਰ ਲਾਇਨਮੈਂਨ ਮਿਊਂਸਪਲ ਪਾਰਕ ਕੋਟਕਪੂਰਾ ਵਿਖੇ ਸਵੇਰੇ 10 ਵਜੇ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ।

Post a Comment