ਸਰਵ ਸਿੱਖਿਆ ਅਭਿਆਨ ਤਹਿਤ ਵਰਦੀਆਂ ਵੰਡੀਆਂ
Sunday, December 16, 20120 comments
ਕੋਟਕਪੂਰਾ, 16 ਦਸੰਬਰ (ਪੱਤਰ-ਪ੍ਰੇਰਕ )-ਸਰਕਾਰੀ ਹਾਈ ਸਕੂਲ ਵਾੜਾ ਦਰਾਕਾ ਵਿਖੇ ਸਰਵ ਸਿੱਖਿਆ ਅਭਿਆਨ ਤਹਿਤ ਛੇਵੀਂ ਤੋਂ ਅੱਠਵੀਂ ਜਮਾਤ ਦੇ 102 ਬੱਚਿਆਂ ਨੂੰ ਮੁਕੰਮਲ ਵਰਦੀ ਵੰਡੀ ਗਈ। ਵਰਦੀਆਂ ਵੰਡਣ ਦੀ ਰਸਮ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਦਿਆਲ ਸਿੰਘ, ਮੁਖ ਅਧਿਆਪਕਾ ਕ੍ਰਿਸ਼ਨਾ ਕੁਮਾਰੀ ਨੇ ਸਾਂਝੇ ਤੌਰ ਤੇ ਅਦਾ ਕੀਤੀ। ਇਸ ਸਮੇਂ ਸਕੂਲ ਦੇ ਅਧਿਆਪਕਾਂ ਤੋਂ ਇਲਾਵਾ ਪੰਚ ਜਸਕਰਨ ਸਿੰਘ, ਸ੍ਰੀਮਤੀ ਕਾਜਲ, ਕੰਵਲਜੀਤ ਕੌਰ ਹਾਜ਼ਰ ਸਨ।

Post a Comment