ਮਿਊਸਪਲ ਕਰਮਚਾਰੀ ਦਲ ਵਲੋਂ 1 ਜਨਵਰੀ ਨੂੰ ਹੋਵੇਗਾ ਵਿਸ਼ਾਲ ਸਤਿਸੰਗ

Friday, December 21, 20120 comments


ਲੁਧਿਆਣਾ 21 ਦਸੰਬਰ (( ਸਤਪਾਲ ਸੋਨ9 )  ) ਮਿਊਸਪਲ ਕਰਮਚਾਰੀ ਦਲ ਨਗਰ ਨਿਗਮ ਲੁਧਿਆਣਾ ਦੀ ਇੱਕ ਵਿਸ਼ੇਸ ਮੀਟਿੰਗ ਯੂਨੀਅਨ ਦੇ ਪ੍ਰਧਾਨ ਵਿਰੋਤਮ ਲਛਮਣ ਦ੍ਰਾਵਿੜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਵ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਨਵੇਂ ਸਾਲ ਦੀ ਪਹਿਲੀ ਸਵੇਰ ਤੇ ਜੱਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪਾਵਨ ਸਤਿਸੰਗ ਕਰਵਾਇਆ ਜਾਵੇਗਾ ਤਾਂ ਕਿ ਸਾਰੇ ਵਾਲਮੀਕ ਭਾਈਚਾਰੇ ਨੂੰ ਚੜ•ਦੇ ਸਾਲ ਹੀ ਧਰਮ ਦੀ ਜਗ੍ਰਤਿ ਆਵੇ ਅਤੇ ਸਮਾਜ ਇਸ ਖੇਤਰ ਵਿੱਚ ਹੋਰ ਨਵੀਆ ਪੁਲਾਘਾ ਪੁੱਟੇ। ਇਸ ਮੌਕੇ ਤੇ ਜੱਥੇਬੰਦੀ ਦੇ ਸ੍ਰਪਰਸਤ ਚੋਧਰੀ ਯਸ਼ਪਾਲ ਨੇ ਯੂਨੀਅਨ ਦੀ ਨਵੀਂ ਚੋਣ ਜਲਦ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਿਰੇਸ਼ ਨਰੇਸ਼ ਧੀਗਾਨ ਨੇ ਕਿਹਾ ਕਿ ਸਮਾਜ ਨੂੰ ਅਧੁਨਿਕ ਮਾਹੌਲ ਤਹਿਤ ਕੁੱਝ ਨਵੀਆਂ ਯੋਜਨਾਵਾਂ ਦੇ ਤਹਿਤ ਸਿੱਖਿਆ, ਸਮਾਜਿਕ ਖੇਤਰ, ਆਰਥਿਕ ਖੇਤਰ ਅਤੇ ਖੇਡਾਂ ਵਿੱਚ ਅੱਗੇ ਵਧਣ ਲਈ ਵੀ ਠੋਸ ਕਦਮ ਚੁੱਕੇ ਜਾਣਗੇ। ਮੀਟਿੰਗ ਵਿੱਚ ਦੇਵ ਰਾਜ ਅਸੁਰ, ਨੇਤਾ ਜੀ ਸੋਂਧੀ, ਸੁਰਿੰਦਰ ਬਾਲੀ, ਜੋਗੀ ਰਾਜ, ਰਾਜ ਕੁਮਾਰ ਲਾਲਾ, ਸੰਨੀ ਸਿਰਸਵਾਲ, ਅਸ਼ੋਕ ਸੂਦਰ, ਅਸ਼ੌਕ ਦਾਨਵ, ਪਵਨ ਉ¤ਪਲ, ਲਾਲ ਜੀਵਨ ਕੁਮਾਰ, ਸੁਰਿੰਦਰ ਅਟਵਾਲ, ਪਿੰਕੀ ਚੰਡਾਲੀਆ, ਕਮਲ ਬੈਂਸ, ਰਜਿੰਦਰ ਹੰਸ, ਜਤਿੰਦਰ ਘਾਬਰੀ, ਵਰਿੰਦਰ ਕੁਮਾਰ, ਸ਼ਾਮ ਬੋਹਤ ਆਦਿ ਹਾਜ਼ਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger