ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅੱਖਾਂ ਦਾ ਫਰੀ ਕੈਂਪ 25 ਨੂੰ

Friday, December 21, 20120 comments


ਲੁਧਿਆਣਾ 21 ਦਸੰਬਰ( ਸਤਪਾਲ ਸੋਨ ) -ਬਾਬਾ ਬੁੱਢਾ ਜੀ ਵੈਲਫੇਅਰ ਸੁਸਾਇਟੀ ਤੇ ਸ਼ੰਕਰਾ ਆਈ ਹਸਪਤਾਲ ਵੱਲੋਂ ਅੱਖਾਂ ਦਾ ਫਰੀ ਕੈਂਪ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ 25 ਦਸੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ ਜੋ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਅਦੁੱਤੀ ਕੁਰਬਾਨੀ ਨੂੰ ਸਮਰਪਿਤ ਹੋਵੇਗਾ । ਸਾਹਿਬਜਾਦਿਆਂ ਦੇ ਸਤਿਕਾਰ ਵਜੋਂ ਮਨੁੱਖਤਾ ਦੇ ਭਲੇ ਲਈ ਸੁਸਾਇਟੀ ਵੱਲੋਂ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਲਗਭਗ 2500 ਦੇ ਕਰੀਬ ਮਰੀਜਾਂ ਦਾ ਚੈਕਅਪ ਹੋਵੇਗਾ । ਸੁਸਾਇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੁੱਲਰ ਤੇ ਪ੍ਰਧਾਨ ਗੁਰਚਰਨ ਸਿੰਘ ਰੰਧਾਵਾ ਨੇ ਦੱਸਿਆ ਕਿ ਮਰੀਜਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਬਿਲਕੁੱਲ ਫਰੀ ਕੀਤੇ ਜਾਣਗੇ । ਜਵੱਦੀ ਟਕਸਾਲ ਦੇ ਮੁੱਖੀ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਟਕਸਾਲ ਵੱਲੋਂ ਕੈਂਪ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ । ਮਰੀਜਾਂ ਦੇ ਵਾਰਸਾਂ ਨੂੰ ਚਾਹ ਤੇ ਰੋਟੀ ਦਾ ਲੰਗਰ ਵਰਤਾਇਆ ਜਾਵੇਗਾ ਅਤੇ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਜਾਵੇਗਾ । ਸੁਸਾਇਟੀ ਨੂੰ ਹਿਊਮਨ ਰਾਈਟਸ ਐਂਡ ਕ੍ਰਾਈਮ ਪ੍ਰੋਵੈਨਸ਼ਨ ਕਾਊਂਸਲ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ । ਇਸ ਮੌਕੇ ਡਾਕਟਰ ਸੁਰਜੀਤ ਸਿੰਘ, ਰਵਿੰਦਰ ਸਿੰਘ ਗਰਚਾ, ਖਜਾਨ ਸਿੰਘ ਮਠਾੜੂ, ਕੰਵਰਦੀਪ ਸਿੰਘ ਬਜਾਜ, ਪ੍ਰਨੀਤ ਸਿੰਘ ਨਾਗਪਾਲ, ਭਾਈ ਰਵਿੰਦਰ ਸਿੰਘ ਦੀਵਾਨਾ, ਰਣਜੀਤ ਕੌਰ ਭੋਲੀ, ਸਰੂਪ ਸਿੰਘ ਤਲਵੰਡੀ, ਪਰਮਜੀਤ ਸਿੰਘ ਪੰਮਾ, ਪ੍ਰਿਤਪਾਲ ਸਿੰਘ ਖਾਲਸਾ, ਕੁਲਦੀਪ ਸਿੰਘ ਸਿੱਧੂ, ਕਰਮਜੀਤ ਸਿੰਘ, ਹਰਮਿੰਦਰ ਸਿੰਘ ਸੈਣੀ, ਮਨਦੀਪ ਸਿੰਘ, ਪਰਮਿੰਦਰ ਸਿੰਘ, ਬਲਜੀਤ ਸਿੰਘ ਗਾਬੜੀਆ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ ਨਾਗੋਕੇ, ਦਿਲਬਾਗ ਸਿੰਘ, ਜਗਪਾਲ ਸਿੰਘ, ਮਹਿੰਦਰਦੀਪ ਗਰੇਵਾਲ ਆਦਿ ਸੁਸਾਇਟੀ ਦੇ ਅਹੁੱਦੇਦਾਰ ਤੇ ਮੈਂਬਰ ਹਾਜ਼ਰ ਸਨ । ਬਾਬਾ ਅਮੀਰ ਸਿੰਘ, ਚੇਅਰਮੈਨ ਬਲਵਿੰਦਰ ਸਿੰਘ ਭੁੱਲਰ ਤੇ ਪ੍ਰਧਾਨ ਗੁਰਚਰਨ ਸਿੰਘ ਰੰਧਾਵਾ ਨੇ ਸੰਗਤ ਨੂੰ ਅਪੀਲ ਕੀਤੀ ਕਿ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜ•ਤ ਸੱਜਣ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਕੈਂਪ ਵਿੱਚ ਸ਼ਾਮਲ ਹੋ ਕੇ ਲਾਹਾ ਲੈਣ ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger