ਤੀਸਰਾ
ਵਿਸ਼ਵ ਕੱਪ ਕਬੱਡੀ 2012
ਨੌਜਵਾਨੀ ਨੂੰ ਨਸ਼ਿਆਂ
ਤੋਂ ਵਰਜ ਕੇ ਖੇਡਾਂ
ਦੇ ਰਾਹ ਪਾਉਣ ਲਈ
ਖੇਡਾਂ ਦਾ ਬੁਨਿਆਦੀ ਢਾਂਚਾ
ਉਸਾਰਨਾ ਮੁੱਖ ਉਦੇਸ਼
ਚੰਡੀਗੜ੍ਹ,
11 ਦਸੰਬਰ/ ਕੁਲਵੀਰ ਕਲਸੀ,ਅਨਿਲ ਵਰਮਾ/ ਪੰਜਾਬ
ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ
ਮੋੜ ਕੇ ਖੇਡਾਂ ਵੱਲ
ਲਾਉਣ ਲਈ ਮੁੱਖ ਲੋੜ
ਖੇਡਾਂ ਦੇ ਬੁਨਿਆਦੀ ਢਾਂਚੇ
ਦੀ ਉਸਾਰੀ ਸੀ ਜਿਸ
ਨੂੰ ਪੂਰਾ ਕਰਨ ਲਈ
ਪੰਜਾਬ ਸਰਕਾਰ ਨੇ ਤਹੱਈਆ
ਕਰਦਿਆਂ ਸੂਬੇ ਅੰਦਰ ਤਿੰਨ
ਸਾਲ ਦੇ ਅੰਦਰ-ਅੰਦਰ
14 ਨਵੇਂ ਖੇਡ ਸਟੇਡੀਅਮਾਂ ਦੀ
ਉਸਾਰੀ ਕੀਤੀ ਅਤੇ ਜਲਦ
ਹੀ ਪੰਜਾਬ ਦੇ ਹਰ
ਜ਼ਿਲੇ ਵਿੱਚ ਕੌਮਾਂਤਰੀ ਪੱਧਰ
ਦਾ ਆਧਨਿਕ ਸਹੂਲਤਾਂ ਵਾਲਾ
ਮਲਟੀਪਰਪਜ਼ ਸਟੇਡੀਅਮ ਬਣਾਇਆ ਜਾਵੇਗਾ। ਇਹ
ਗੱਲ ਪੰਜਾਬ ਦੇ ਉਪ
ਮੁੱਖ ਮੰਤਰੀ ਸ. ਸੁਖਬੀਰ
ਸਿੰਘ ਬਾਦਲ ਨੇ ਮਾਨਸਾ
ਦੇ ਨਹਿਰੂ ਮੈਮੋਰੀਅਲ ਸਰਕਾਰੀ
ਕਾਲਜ ਸਟੇਡੀਅਮ ਵਿਖੇ ਦਰਸ਼ਕਾਂ
ਦੇ ਇਕੱਠ ਨੂੰ ਸੰਬੋਧਨ
ਕਰਦਿਆਂ ਕਹੀ।ਉਨ੍ਹਾਂ
ਪਿਛਲੇ ਤਿੰਨ ਸਾਲਾਂ ਦੇ
ਅੰਦਰ 200 ਕਰੋੜ ਰੁਪਏ ਦੀ
ਲਾਗਤ ਨਾਲ 14 ਨਵੇਂ ਸਟੇਡੀਅਮ
ਉਸਾਰੇ ਜਿਨ੍ਹਾਂ ਵਿੱਚ 6 ਫਲੱਡ
ਲਾਈਟਾਂ ਵਾਲੇ ਮਲਟੀਪਰਪਜ਼ ਸਟੇਡੀਅਮ
ਅਤੇ 6 ਹੀ ਵਿਸ਼ਵ ਪੱਧਰੀ
ਹਾਕੀ ਐਸਟੋਟਰਫ ਸਟੇਡੀਅਮ ਸ਼ਾਮਲ
ਹਨ। ਉਨ੍ਹਾਂ
ਕਿਹਾ ਕਿ ਮਲਟੀਪਰਪਜ਼ ਸਟੇਡੀਅਮ
ਵਿਖੇ ਸਾਰੀਆਂ ਖੇਡਾਂ ਦੇ
ਖਿਡਾਰੀ ਅਭਿਆਸ ਕਰਨ ਤੋਂ
ਇਲਾਵਾ ਕੌਮਾਂਤਰੀ ਪੱਧਰ ਦੇ ਮੈਚ
ਕਰਵਾਏ ਜਾਣਗੇ। ਨੌਜਵਾਨੀ
ਨੂੰ ਨਸ਼ਿਆਂ ਤੋਂ ਬਚਾਉਣ
ਲਈ ਸਟੇਡੀਅਮ ਅੰਦਰ ਜਿੰਮ
ਸਥਾਪਤ ਕੀਤੇ ਜਾਣਗੇ।
ਸ. ਬਾਦਲ ਨੇ ਕਿਹਾ
ਕਿ ਦੂਧੀਆ ਰੌਸ਼ਨੀ ਵਿੱਚ
ਰਾਤ ਦੇ ਸਮੇਂ ਮੈਚ
ਖੇਡਣਾ ਤੇ ਵੇਖਣਾ ਪੰਜਾਬੀਆਂ
ਦੇ ਰੋਮਾਂਚ ਨੂੰ ਸਦਾ
ਹੀ ਟੁੰਬਦਾ ਰਿਹਾ ਹੈ
ਪਰ ਪੰਜਾਬੀ ਸਿਰਫ ਇਸ
ਚਾਅ ਨੂੰ ਕ੍ਰਿਕਟ ਮੈਚਾਂ
ਦੇ ਸਿੱਧੇ ਪ੍ਰਸਾਰਨ ਨੂੰ
ਆਪਣੇ ਘਰਾਂ ਵਿੱਚ ਟੀ.ਵੀ. ਸਕਰੀਨ ’ਤੇ
ਦੇਖ ਕੇ ਪੂਰਾ ਕਰਦੇ
ਸਨ। ਉਨ੍ਹਾਂ
ਕਿਹਾ ਕਿ ਹੁਣ ਕ੍ਰਿਕਟ
ਵਾਂਗ ਕਬੱਡੀ ਦੇ ਮੈਚ
ਵੀ ਫਲੱਡ ਲਾਈਟਾਂ ਵਾਲੇ
ਸਟੇਡੀਅਮ ਵਿੱਚ ਕਰਵਾਏ ਗਏ
ਅਤੇ ਸੂਬੇ ਦੇ ਲੋਕਾਂ
ਨੂੰ ਰਾਤ ਦੇ ਸਮੇਂ
ਸਟੇਡੀਅਮ ਵਿੱਚ ਬੈਠ ਕੇ
ਫਲੱਡ ਲਾਈਟਾਂ ਦੀ ਰੌਸ਼ਨੀ
ਵਿੱਚ ਮੈਚ ਵੇਖਣ ਦਾ
ਸੁਭਾਗ ਪ੍ਰਾਪਤ ਹੋਵੇਗਾ।
ਉਨ੍ਹਾ ਕਿਹਾ ਕਿ ਅਗਲੇ
ਸਾਲ ਪੰਜਾਬ ਵਿੱਚ ਭਾਰਤ,
ਪਾਕਿਸਤਾਨ ਤੇ ਇਰਾਨ ਦੇ
ਪਹਿਲਵਾਨਾਂ ਵਿਚਾਲੇ ਦੇਸੀ ਕੁਸਤੀ
ਦੇ ਮੁਕਾਬਲੇ ਕਰਵਾਏ ਜਾਣਗੇ।ਸ.
ਬਾਦਲ ਨੇ ਕਿਹਾ ਕਿ
ਪੰਜਾਬ ਸਰਕਾਰ ਵੱਲੋਂ ਮਾਨਸਾ
ਦੇ ਸਰਵਪੱਖੀ ਵਿਕਾਸ ਲਈ
ਵਿਸ਼ੇਸ਼ ਯੋਜਨਾਵਾਂ ਘੜੀਆ ਜਾ ਰਹੀਆਂ
ਹਨ। ਇਸ
ਖੇਤਰ ਨੂੰ ਵਿੱਦਿਅਕ, ਖੇਡਾਂ
ਅਤੇ ਵਿਕਾਸ ਪੱਖੋਂ ਸਿਖਰਾਂ
’ਤੇ ਲਿਜਾਇਆ ਜਾਵੇਗਾ।
ਇਸ ਮੌਕੇ ਸਿੱਖਿਆ ਮੰਤਰੀ
ਸ. ਸਿਕੰਦਰ ਸਿੰਘ ਮਲੂਕਾ,
ਰਾਜ ਸਭਾ ਮੈਂਬਰ ਸ.
ਬਲਵਿੰਦਰ ਸਿੰਘ ਭੂੰਦੜ, ਖੇਡਾਂ
ਦੇ ਮੁੱਖ ਸੰਸਦੀ ਸਕੱਤਰ
ਸ੍ਰੀ ਪਵਨ ਕੁਮਾਰ ਟੀਨੂੰ,
ਵਿਧਾਇਕ ਸ੍ਰੀ ਪ੍ਰੇਮ ਮਿੱਤਲ
ਤੇ ਸ. ਚਤਿੰਨ ਸਿੰਘ
ਸਮਾਓ, ਜ਼ਿਲਾ ਪ੍ਰੀਸ਼ਦ ਦੇ
ਚੇਅਰਮੈਨ ਸ. ਦਿਲਰਾਜ ਸਿੰਘ
ਭੂੰਦੜ, ਸਾਬਕਾ ਮੁੱਖ ਸੰਸਦੀ
ਸਕੱਤਰ ਸ. ਜਗਦੀਪ ਸਿੰਘ
ਨਕਈ, ਸ਼੍ਰੋਮਣੀ ਕਮੇਟੀ ਮੈਂਬਰ
ਸ. ਮਿੱਠੂ ਸਿੰਘ ਕਾਹਨੇਕੇ,
ਸੀਨੀਅਰ ਅਕਾਲੀ ਆਗੂ ਸ.
ਪਰਮਜੀਤ ਸਿੰਘ ਸਿੱਧਵਾਂ ਤੇ
ਖੇਡ ਵਿਭਾਗ ਦੇ ਡਾਇਰੈਕਟਰ
ਸ. ਸ਼ਿਵ ਦੁਲਾਰ ਸਿੰਘ
ਢਿੱਲੋਂ ਵੀ ਹਾਜ਼ਰ ਸਨ।
ਪੂਲ
ਵਿੱਚ ਚੋਟੀ ’ਤੇ ਰਹਿੰਦਿਆਂ
ਭਾਰਤ ਸੈਮੀਜ਼ ’ਚ ਦਾਖਲ
ਮਹਿਲਾ
ਵਰਗ ਵਿੱਚ ਮਲੇਸ਼ੀਆ ਤੇ
ਇੰਗਲੈਂਡ ਨੇ ਵੀ ਕਟਾਈ
ਸੈਮੀ ਫਾਈਨਲ ਦੀ ਟਿਕਟ
ਮਾਨਸਾ ਵਿਖੇ ਲੀਗ ਮੁਕਾਬਲਿਆਂ
ਦੀ ਸਮਾਪਤੀ ਤੋਂ ਬਾਅਦ
ਨਾਕ ਆਊਟ ਦਾ ਰੋਮਾਂਚ
ਸ਼ੁਰੂ
ਪੁਰਸ਼ ਵਰਗ ਦੇ ਆਖਰੀ
ਲੀਗ ਮੈਚਾਂ ਵਿੱਚ ਭਾਰਤ
ਨੇ ਡੈਨਮਾਰਕ ਨੂੰ 73-28 ਅਤੇ
ਇੰਗਲੈਂਡ ਨੇ ਅਫਗਾਨਸਿਤਾਨ ਨੂੰ
64-21 ਨਾਲ ਹਰਾਇਆ
ਮਹਿਲਾ ਵਰਗ ਵਿੱਚ ਮਲੇਸ਼ੀਆ
ਨੇ ਤੁਰਕਮੇਨਸਿਤਾਨ ਨੂੰ 39-29 ਨਾਲ ਹਰਾਇਆ
ਚੰਡੀਗੜ੍ਹ,
11 ਦਸੰਬਰ/ ਕੁਲਵੀਰ
ਕਲਸੀ/ ਮਾਨਸਾ
ਦੇ ਨਹਿਰੂ ਮੈਮੋਰੀਅਲ ਸਰਕਾਰੀ
ਕਾਲਜ ਸਟੇਡੀਅਮ ਵਿਖੇ ਤੀਸਰੇ
ਵਿਸ਼ਵ ਕੱਪ ਕਬੱਡੀ 2012 ਦੇ
ਆਖਰੀ ਤਿੰਨ ਲੀਗ ਮੈਚ
ਖੇਡੇ ਗਏ। ਅੱਜ
ਖੇਡੇ ਗਏ ਮੈਚਾਂ ਵਿੱਚ
ਪੁਰਸ਼ ਵਰਗਾਂ ਦੇ ਪੂਲ
‘ਏ’ ਵਿੱਚ ਭਾਰਤ ਨੇ
ਡੈਨਮਾਰਕ ਨੂੰ 73-28 ਨਾਲ ਹਰਾ ਕੇ
ਲਗਾਤਾਰ ਤੀਜੀ ਜਿੱਤ ਨਾਲ
ਪੂਲ ਵਿੱਚੋਂ ਚੋਟੀ ’ਤੇ
ਰਹਿੰਦਿਆਂ ਸ਼ਾਨ ਨਾਲ ਸੈਮੀ
ਫਾਈਨਲ ਵਿੱਚ ਦਾਖਲਾ ਪਾਇਆ। ਇਸੇ
ਪੂਲ ਦੇ ਇਕ ਹੋਰ
ਮੈਚ ਵਿੱਚ ਇੰਗਲੈਂਡ ਦੀ
ਟੀਮ ਅਫਗਾਨਸਿਤਾਨ ਨੂੰ 64-21 ਨਾਲ ਹਰਾਉਣ ਦੇ
ਬਾਵਜੂਦ ਸੈਮੀਜ਼ ਵਿੱਚ ਪੁੱਜਣ
ਤੋਂ ਵਾਂਝੀ ਰਹਿ ਗਈ। ਮਹਿਲਾ
ਵਰਗ ਦੇ ਇਕਲੌਤੇ ਮੈਚ
ਵਿੱਚ ਮਲੇਸ਼ੀਆ ਨੇ ਤੁਰਕਮੇਨਸਿਤਾਨ
ਨੂੰ 39-29 ਨਾਲ ਹਰਾ ਕੇ
ਪੂਲ ਵਿੱਚ ਤੀਜੀ ਜਿੱਤ
ਨਾਲ ਚੋਟੀ ’ਤੇ ਰਹਿੰਦਿਆਂ
ਸੈਮੀ ਫਾਈਨਲ ਵਿੱਚ ਦਾਖਲਾ
ਪਾਇਆ। ਇੰਗਲੈਂਡ
ਦੀ ਟੀਮ ਇਸ ਪੂਲ
ਵਿੱਚੋਂ ਸੈਮੀ ਫਾਈਨਲ ਵਿੱਚ
ਪਹੁੰਚਣ ਵਾਲੀ ਦੂਜੀ ਟੀਮ
ਹੈ। ਭਲਕੇ
ਬਠਿੰਡਾ ਵਿਖੇ ਸੈਮੀ ਫਾਈਨਲ
ਮੈਚਾਂ ਨਾਲ ਨਾਕ ਆਊਟ
ਦੌਰ ਸ਼ੁਰੂ ਹੋਵੇਗਾ। ਅੱਜ
ਦੇ ਮੁਕਾਬਲਿਆਂ ਵਿੱਚ ਪੰਜਾਬ ਦੇ
ਉਪ ਮੁੱਖ ਮੰਤਰੀ ਸ.
ਸੁਖਬੀਰ ਸਿੰਘ ਬਾਦਲ ਮੁੱਖ
ਮਹਿਮਾਨ ਵਜੋਂ ਪੁੱਜੇ।
ਸ. ਬਾਦਲ ਨੇ ਭਾਰਤ
ਤੇ ਡੈਨਮਾਰਕ ਦੀਆਂ ਟੀਮਾਂ
ਨਾਲ ਜਾਣ ਪਛਾਣ ਕੀਤੀ। ਦਿਨ
ਦੇ ਆਖਰੀ ਤੇ ਤੀਜਾ
ਲੀਗ ਮੈਚ ਭਾਰਤ ਤੇ
ਡੈਨਮਾਰਕ ਦੀਆਂ ਟੀਮਾਂ ਵਿਚਾਲੇ
ਖੇਡਿਆ ਗਿਆ ਜੋ ਕਿ
ਵਿਸ਼ਵ ਕੱਪ ਦਾ ਆਖਰੀ
ਲੀਗ ਮੈਚ ਸੀ।
ਭਾਰਤ ਨੇ ਲੀਗ ਦੌਰ
ਵਿੱਚ ਅਜੇਤੂ ਰਹਿੰਦਿਆਂ ਡੈਨਮਾਰਕ
ਨੂੰ 73-28 ਨਾਲ ਹਰਾ ਕੇ
ਖਿਤਾਬੀ ਹੈਟ੍ਰਿਕ ਵੱਲ ਕਦਮ
ਵਧਾਉਂਦਿਆ ਸੈਮੀ ਫਾਈਨਲ ਵਿੱਚ
ਦਾਖਲਾ ਪਾਇਆ। ਅੱਧੇ
ਸਮੇਂ ਤੱਕ ਭਾਰਤੀ ਟੀਮ
35-16 ਨਾਲ ਅੱਗੇ ਸੀ।
ਭਾਰਤ ਦੇ ਰੇਡਰਾਂ ਵਿੱਚੋਂ
ਬਰਮ ਸਿੰਘ ਨੇ 13 ਅਤੇ
ਸੁਖਬੀਰ ਸਿੰਘ ਸਰਾਵਾਂਤੇ ਮਨਮਿੰਦਰ
ਸਰਾਂ ਨੇ 11-11 ਅੰਕ ਲਏ ਜਦੋਂ
ਕਿ ਜਾਫੀਆਂ
ਵਿੱਚੋਂ ਏਕਮ ਹਠੂਰ ਨੇ
6 ਅਤੇ ਗੁਰਪ੍ਰੀਤ ਗੋਪੀ ਮਾਣਕੀ ਤੇ
ਨਰਿਦੰਰ ਰਾਮ ਬਿੱਟੂ ਦੁਗਾਲ
ਨੇ 5-5 ਜੱਫੇ ਲਾਏ।
ਡੈਨਮਾਰਕ ਵੱਲੋਂ ਰੇਡਰ ਮੇਜਰ
ਸਿੰਘ ਤੇ ਲਵਰਥੀ ਨੇ
6-6 ਅੰਕ ਲਏ।ਦਿਨ
ਦੇ ਦੂਜੇ ਮੈਚ ਵਿੱਚ
ਮਲੇਸ਼ੀਆ ਨੇ ਤੁਰਕਮੇਨਸਿਤਾਨ ਨੂੰ
39-29 ਨਾਲ ਹਰਾ ਕੇ ਪੂਲ
ਵਿੱਚ ਸਿਖਰਲੀ ਸਥਾਨ ਕਾਇਮ
ਰੱਖੀ। ਮਲੇਸ਼ੀਆ
ਨੇ ਲੀਗ ਵਿੱਚ ਖੇਡੇ
ਤਿੰਨੋਂ ਮੈਚ ਜਿੱਤੇ ਜਦੋਂ
ਕਿ ਤੁਰਕਮੇਨਸਿਤਾਨ ਦੀ ਟੀਮ ਨੂੰ
ਤਿੰਨੇ ਮੈਚਾਂ ਵਿੱਚ ਹਾਰ
ਮਿਲੀ। ਮਲੇਸ਼ੀਆ
ਦੀ ਟੀਮ ਅੱਧੇ ਸਮੇਂ
ਤੱਕ 23-9 ਨਾਲ ਅੱਗੇ ਸੀ। ਮਲੇਸ਼ੀਆ
ਵੱਲੋਂ ਰੇਡਰ ਮਨਪ੍ਰੀਤ ਕੌਰ
ਨੇ 9 ਅਤੇ ਪਰਮਜੀਤ ਕੌਰ
ਤੇ ਜਸਵਿੰਦਰ ਕੌਰ ਨੇ
7-7 ਅੰਕ
ਲਏ ਜਦੋਂ ਕਿ ਜਾਫਣ
ਮਨਦੀਪ ਕੌਰ ਨੇ 5 ਤੇ
ਰੇਖਾ ਨੇ 4 ਜੱਫੇ ਲਾਏ। ਤੁਰਕਮੇਨਸਿਤਾਨ
ਦੀਆਂ ਰੇਡਰਾਂ ਵਿੱਚੋਂ ਸੁਲੇਮਾਨੋਗਲ
ਨੇ 7 ਅੰਕ ਬਟੋਰੇ ਅਤੇ
ਜਾਫਣ ਲਵੋਵਾ ਨੇ 6 ਜੱਫੇ
ਲਾਏ।ਇਸ
ਤੋਂ ਪਹਿਲਾਂ ਦਿਨ ਦੇ
ਪਹਿਲੇ ਮੈਚ ਵਿੱਚ ਇੰਗਲੈਂਡ
ਨੇ ਅਫਗਾਨਸਿਤਾਨ ਨੂੰ 64-21 ਨਾਲ ਹਰਾ ਕੇ
ਵਿਸ਼ਵ ਕੱਪ ਵਿੱਚੋਂ ਸਨਮਾਨਜਨਕ
ਵਿਦਾਇਗੀ ਲਈ। ਇੰਗਲੈਂਡ
ਦੀ ਟੀਮ ਅੱਧੇ ਸਮੇਂ
ਤੱਕ 34-8 ਨਾਲ ਅੱਗੇ ਸੀ। ਇੰਗਲੈਂਡ
ਦੇ ਰੇਡਰਾਂ ਵਿੱਚੋਂ ਜਸਕਰਨ
ਸਿੰਘ ਤੇ ਗੁਰਦੇਵ ਸਿੰਘ
ਨੇ 10-10, ਇੰਦਰਜੀਤ ਸਿੰਘ ਨੇ
9 ਤੇ ਰਾਜਵੀਰ ਸਿੰਘ ਨੇ
8 ਅੰਕ ਲਏ ਜਦੋਂ ਕਿ
ਜਾਫੀ ਜਗਤਾਰ ਸਿੰਘ ਨੇ
10 ਤੇ ਗੁਰਪ੍ਰੀਤ ਸਿੰਘ ਨੇ 8 ਜੱਫੇ
ਲਾਏ। ਅਫਗਾਨਸਿਤਾਨ
ਦੇ ਰੇਡਰ ਸੈਫਉੱਲਾ ਨੇ
8 ਤੇ ਨਸੀਰ ਅਹਿਮਦ ਨੇ
7 ਅੰਕ ਲਏ ਅਤੇ ਜਾਫੀ
ਪਰਵੇਜ਼ ਸਖੀਜ਼ਾਦਾ ਤੇ ਸਫੀਉੱਲਾ
ਨੇ 1-1 ਜੱਫਾ ਲਾਇਆ।
ਬਠਿੰਡਾ
ਵਿਖੇ ਭਲਕੇ ਸੈਮੀ ਫਾਈਨਲ
ਵਿੱਚ ਕੁੰਢੀਆ ਦੇ ਸਿੰਗ
ਫਸਣਗੇ
ਪੁਰਸ਼ ਵਰਗ ਵਿੱਚ ਭਾਰਤ
ਤੇ ਇਰਾਨ ਅਤੇ ਪਾਕਿਸਤਾਨ
ਤੇ ਕੈਨੇਡਾ ਭਿੜਣਗੇ
ਮਹਿਲਾ
ਵਰਗ ਵਿੱਚ ਭਾਰਤ ਤੇ
ਇੰਗਲੈਂਡ ਅਤੇ ਮਲੇਸ਼ੀਆ ਤੇ
ਡੈਨਮਾਰਕ ਦੀਆਂ ਟੀਮਾਂ ਹੋਣਗੀਆਂ
ਆਹਮੋ-ਸਾਹਮਣੇ
ਦੋਵੇਂ ਵਰਗਾਂ ਵਿੱਚ ਮੇਜ਼ਬਾਨ
ਟੀਮ ਦੇ ਮੈਚ ਹੋਣ
ਕਾਰਨ ਘਰੇਲੂ ਦਰਸ਼ਕਾਂ ਵਿੱਚ
ਉਤਸ਼ਾਹ
ਬਠਿੰਡਾ/ਗੁਰਦਾਸਪੁਰ, 11 ਦਸੰਬਰ /ਅਨਿਲ ਵਰਮਾ/ਬਠਿੰਡਾ
ਵਿਖੇ ਤੀਸਰੇ ਵਿਸ਼ਵ ਕੱਪ
ਕਬੱਡੀ ਦੇ ਧਮਾਕੇਦਾਰ ਆਗਾਜ਼
ਤੋਂ ਬਾਅਦ ਇਸ ਦਾ
ਕਾਫਲਾ ਵੱਖ-ਵੱਖ ਸ਼ਹਿਰਾਂ
ਤੇ ਕਸਬਿਆਂ ਤੋਂ ਹੁੰਦਾ
ਹੋਇਆ ਮੁੜ ਬਠਿੰਡਾ ਵਿਖੇ
ਪਹੁੰਚ ਗਿਆ ਜਿੱਥੇ ਤਕੜੇ
ਸੰਘਰਸ਼ ਅਤੇ ਜੱਦੋ-ਜਹਿਦ
ਤੋਂ ਬਾਅਦ ਪੁਰਸ਼ਾਂ ਤੇ
ਮਹਿਲਾ ਵਰਗਾਂ ਵਿੱਚ ਨਿੱਤਰ
ਕੇ ਸਾਹਮਣੇ ਆਈਆਂ 4-4 ਟੀਮਾਂ
ਇਸ ਮਹਾਂਕੁੰਭ ਦੇ ਸੈਮੀ ਫਾਈਨਲ
ਵਿੱਚ ਇਕ-ਦੂਜੇ ਦੇ
ਜ਼ੋਰ ਨੂੰ ਪਰਖਣਗੀਆਂ।
ਭਾਰਤ ਇਕਲੌਤਾ ਦੇਸ਼ ਹੈ
ਜਿਸ ਦੀਆਂ ਟੀਮਾਂ ਦੋਵੇਂ
ਵਰਗਾਂ ਦਾ ਸੈਮੀ ਫਾਈਨਲ
ਖੇਡ ਰਹੀਆਂ ਜਿਸ ਕਾਰਨ
ਘਰੇਲੂ ਦਰਸ਼ਕਾਂ ਵਿੱਚ ਜਬਰਦਸਤ
ਉਤਸ਼ਾਹ ਹੈ।ਬਠਿੰਡਾ
ਦੇ ਮਲਟੀਪਰਪਜ਼ ਸਟੇਡੀਅਮ ਵਿਖੇ ਫਲੱਡ
ਲਾਈਟਾਂ ਹੇਠ ਪੁਰਸ਼ ਤੇ
ਮਹਿਲਾ ਵਰਗ ਵਿੱਚ 4-4 ਟੀਮਾਂ
ਖਿਤਾਬੀ ਮੁਕਾਬਲੇ ਦਾ ਹਿੱਸਾ
ਲੈਣ ਲਈ ਆਪਣੀ ਪੂਰੀ
ਵਾਹ ਲਾਉਣਗੀਆਂ। ਪੁਰਸ਼
ਵਰਗ ਵਿੱਚ ਹਰ ਵਾਰ
ਇਕ ਨਵੀਂ ਟੀਮ ਸੈਮੀ
ਫਾਈਨਲ ਵਿੱਚ ਪਹੁੰਚਦੀ ਹੈ
ਅਤੇ ਇਸ ਵਾਰ ਇਰਾਨ
ਪਹਿਲੀ ਆਪਣਾ ਸੈਮੀ ਫਾਈਨਲ
ਮੁਕਾਬਲਾ ਖੇਡੇਗਾ ਜਦੋਂ ਕਿ
ਪਿਛਲੇ ਸਾਲ ਦੀ ਤਰ੍ਹਾਂ
ਕੈਨੇਡਾ ਤੇ ਪਾਕਿਸਤਾਨ ਦੀਆਂ
ਟੀਮਾਂ ਸੈਮੀ ਬਠਿੰਡਾ ਵਿਖੇ
ਹੀ ਸੈਮੀ ਫਾਈਨਲ ਵਿੱਚ
ਭਿੜਨਗੀਆਂ। ਭਾਰਤ,
ਪਾਕਿਸਤਾਨ ਤੇ ਕੈਨੇਡਾ ਲਗਾਤਾਰ
ਤਿੰਨੇ ਵਾਰ ਸੈਮੀ ਫਾਈਨਲ
ਖੇਡਣ ਵਾਲੀਆਂ ਟੀਮਾਂ ਬਣ
ਜਾਣਗੀਆਂ। ਮਹਿਲਾ
ਵਰਗ ਵਿੱਚ ਪਿਛਲੇ ਸਾਲ
ਦੀ ਚੈਂਪੀਅਨ ਟੀਮ ਭਾਰਤ
ਦਾ ਮੁਕਾਬਲਾ ਇੰਗਲੈਂਡ ਨਾਲ
ਹੋਵੇਗਾ। ਇਹ
ਦੋਵੇਂ ਟੀਮਾਂ ਪਿਛਲੀ ਵਾਰ
ਕ੍ਰਮਵਾਰ ਪਹਿਲੇ ਤੇ ਦੂਜੇ
ਸਥਾਨ ’ਤੇ ਆਈਆਂ ਸਨ। ਉਧਰ
ਦੂਜੇ ਸੈਮੀ ਫਾਈਨਲ ਵਿੱਚ
ਪਹਿਲੀ ਵਾਰ ਵਿਸ਼ਵ ਕੱਪ
ਖੇਡਣ ਆਈਆਂ ਮਲੇਸ਼ੀਆ ਤੇ
ਡੈਨਮਾਰਕ ਦੀਆਂ ਟੀਮਾਂ ਦੀ
ਟੱਕਰ ਹੋਵੇਗੀ। ਪੁਰਸ਼
ਵਰਗ ਦੇ ਇਰਾਨ ਨੇ
ਅਮਰੀਕਾ ਨੂੰ ਹਰਾ ਕੇ
ਵੱਡਾ ਉਲਟ ਫੇਰ ਕਰਦਿਆਂ
ਪਹਿਲੀ ਵਾਰ ਸੈਮੀ ਫਾਈਨਲ
ਵਿੱਚ ਦਾਖਲਾ ਪਾਇਆ ਹੈ। ਇਰਾਨ
ਵਿਰੁੱਧ ਮੈਚ ਵਿੱਚ ਮੇਜ਼ਬਾਨ
ਭਾਰਤ ਵਿਰੋਧੀ ਟੀਮ ਨੂੰ
ਹਲਕੇ ਵਿੱਚ ਲੈਣ ਦੀ
ਗਲਤੀ ਨਹੀਂ ਕਰੇਗਾ।
ਭਾਰਤੀ ਟੀਮ ਖਿਤਾਬੀ ਹੈਟ੍ਰਿਕ
ਲਈ ਇਰਾਨ ਨੂੰ ਹਰ
ਹਾਲ ਵਿੱਚ ਹਰਾਉਣਾ ਚਾਹੇਗੀ। ਇਰਾਨ
ਦੀ ਟੀਮ ਦੇ ਵੀ
ਹੌਸਲੇ ਬੁਲੰਦ ਹੈ ਅਤੇ
ਇਹ ਟੀਮ ਹੋਰ ਵੀ
ਉਲਟ ਫੇਰ ਕਰਨ ਦੀ
ਸਮਰੱਥਾ ਰੱਖਦੀ ਹੈ।
ਦੂਜੇ ਸੈਮੀ ਫਾਈਨਲ ਵਿੱਚ
ਪਾਕਿਸਤਾਨ ਦੀ ਟੀਮ ਪਿਛਲੇ
ਵਿਸ਼ਵ ਕੱਪ ਦੇ ਸੈਮੀ
ਫਾਈਨਲ ਵਿੱਚ ਕੈਨੇਡਾ ਹੱਥੋਂ
ਹੋਈ ਹਾਰ ਦਾ ਬਦਲਾ
ਲੈਣ ਦੀ ਤਾਕ ਵਿੱਚ
ਹੋਵੇਗੀ। ਨਵੇਂ
ਖਿਡਾਰੀਆਂ ਨਾਲ ਸ਼ਿੰਗਾਰੀ ਕੈਨੇਡਾ
ਦੀ ਟੀਮ ਬਠਿੰਡਾ ਵਿਖੇ
ਇਤਿਹਾਸ ਦੁਹਰਾਉਣ ਲਈ ਅੱਡੀ
ਚੋਟੀ ਦਾ ਜ਼ੋਰ ਲਾਵੇਗੀ। ਮਹਿਲਾ
ਵਰਗ ਵਿੱਚ ਭਾਰਤੀ ਟੀਮ
ਹੁਣ ਤੱਕ ਅਜੇਤੂ ਰਹਿੰਦੀ
ਹੋਈ ਜਬਰਦਸਤ ਫਾਰਮ ਨਾਲ
ਸੈਮੀ ਫਾਈਨਲ ਵਿੱਚ ਪੁੱਜੀ
ਹੈ। ਇੰਗਲੈਂਡ
ਵਿਰੱਧ ਮੈਚ ਵਿੱਚ ਭਾਵੇਂ
ਭਾਰਤ ਦਾ ਪਲੜਾ ਭਾਰੀ
ਹੈ ਪਰ ਖੇਡ ਭਾਵਨਾ
ਨਾਲ ਲਬਰੇਜ਼ ਇੰਗਲੈਂਡ ਦੀ
ਟੀਮ ਵੀ ਕੁਝ ਕਰ
ਗੁਜ਼ਰਨ ਦੀ ਚਾਹਤ ਨਾਲ
ਬਠਿੰਡਾ ਪੁੱਜੀ ਹੈ।
ਦੂਜੇ ਸੈਮੀ ਫਾਈਨਲ ਵਿੱਚ
ਮਲੇਸ਼ੀਆ ਤੇ ਡੈਨਮਾਰਕ ਵਿਚਾਲੇ
ਮੈਚ ਖੇਡਿਆ ਜਾਣਾ ਹੈ। ਮਲੇਸ਼ੀਆ
ਨੇ ਇੰਗਲੈਂਡ ਤੇ ਅਮਰੀਕਾ
ਨੂੰ ਹਰਾ ਕੇ ਆਪਣੇ
ਇਰਾਦੇ ਜ਼ਾਹਰ ਕਰ ਦਿੱਤੇ
ਹਨ ਅਤੇ ਇਹ ਟੀਮ
ਡੈਨਿਸ਼ ਟੀਮ ਨੂੰ ਰੋਂਦ
ਕੇ ਪਹਿਲੀ ਵਾਰ ਹੀ
ਫਾਈਨਲ ਖੇਡਣ ਦੀ ਤਾਕ
ਵਿੱਚ ਹੈ।
Post a Comment