ਚੰਡੀਗੜ੍ਹ,
11 ਦਸੰਬਰ/ ਕੁਲਵੀਰ ਕਲਸੀ,ਅਨਿਲ ਵਰਮਾ/ ਤੀਸਰੇ
ਵਿਸ਼ਵ ਕੱਪ ਕਬੱਡੀ 2012 ਦੌਰਾਨ
ਪੁਰਸ਼ ਵਰਗ ਵਿੱਚ ਸਮਾਪਤੀ
ਮੌਕੇ ਚੁਣੇ ਵਾਲੇ ਸਰਵੋਤਮ
ਰੇਡਰ ਤੇ ਜਾਫੀ ਨੂੰ
ਇਨਾਮ ਦੇਣ ਦੀ ਤਰਜ਼
’ਤੇ ਮਹਿਲਾ ਵਰਗ ਵਿੱਚ
ਸਰਵੋਤਮ ਰੇਡਰ ਤੇ ਜਾਫੀ
ਚੁਣੀ ਜਾਵੇਗੀ। ਇਹ
ਐਲਾਨ ਕਰਦਿਆਂ ਵਿਸ਼ਵ ਕੱਪ
ਦੀ ਪ੍ਰਬੰਧਕੀ ਕਮੇਟੀ ਦੇ ਸੀਨੀਅਰ
ਵਾਈਸ ਚੇਅਰਮੈਨ ਸ. ਸਿਕੰਦਰ
ਸਿੰਘ ਮਲੂਕਾ ਨੇ ਕਿਹਾ
ਕਿ ਸਰਵੋਤਮ ਰੇਡਰ ਤੇ
ਜਾਫੀ ਚੁਣੀ ਵਾਲੀ ਕਬੱਡੀ
ਖਿਡਾਰਨ ਨੂੰ 55-55 ਹਜ਼ਾਰ ਦੀ ਲਾਗਤ
ਦੇ ਹੌਂਡਾ ਮੋਟਰ ਸਾਈਕਲ
ਦਿੱਤੇ ਜਾਣਗੇ। ਸ.
ਮਲੂਕਾ ਨੇ ਕਿਹਾ ਕਿ
ਮਹਿਲਾ ਵਰਗ ਵਿੱਚ ਵਧਦੇ
ਮੁਕਾਬਲੇ ਅਤੇ ਟੀਮਾਂ ਦੇ
ਉਤਸ਼ਾਹ ਨੂੰ ਦੇਖਦਿਆਂ ਪਹਿਲਾਂ
ਇਨਾਮ ਰਾਸ਼ੀ ਦੋਗੁਣੀ ਕਰਦਿਆਂ
25 ਲੱਖ ਤੋਂ ਵਧਾ ਕੇ
51 ਲੱਖ ਰੁਪਏ ਕਰ ਦਿੱਤੀ
ਅਤੇ ਹੁਣ ਸਰਵੋਤਮ ਰੇਡਰ
ਤੇ ਜਾਫੀ ਨੂੰ ਵੀ
ਮੋਟਰ ਸਾਈਕਲ ਦਿੱਤੇ ਜਾਣਗੇ।
Post a Comment