ਆਈ.ਜੀ. ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਲੋਕ ਵਿਚ ਭਾਰੀ ਉਤਸਾਹ ਸੰਤ ਸਿੰਘ ਬਰਾੜ
ਦੋਦਾ (ਸ੍ਰੀ ਮੁਕਤਸਰ ਸਾਹਿਬ) 4 ਦਸੰਬਰ/ਵਿਸਵ ਕਬੱਡੀ ਕੱਪ ਦੇ ਤਿੰਨ ਮੈਚਾਂ ਲਈ ਦੋਦਾ ਦਾ ਖੇਡ ਸਟੇਡੀਅਮ ਸਜ ਕੇ ਤਿਆਰ ਹੋ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ। ਓਧਰ ਆਈ.ਜੀ. ਸ: ਨਿਰਮਲ ਸਿੰਘ ਢਿੱਲੋਂ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਹਲਕਾ ਇੰਚਾਰਜ ਸ: ਸੰਤ ਸਿੰਘ ਬਰਾੜ ਵੀ ਸਾਰਾ ਦਿਨ ਸਟੇਡੀਅਮ ਵਿਚ ਹਾਜਰ ਰਹਿ ਕੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤੇ ਜਾਣ ਦੇ ਚੱਲ ਰਹੇ ਕੰਮ ਦਾ ਨੀਰਖਣ ਕਰਦੇ ਰਹੇ।
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਖੇਡ ਮੈਦਾਨ ਪੂਰੀ ਤਰਾਂ ਤਿਆਰ ਹੋ ਗਿਆ ਹੈ। ਉਨ•ਾਂ ਕਿਹਾ ਕਿ ਸਟੇਡੀਅਮ ਵਿਚ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਇੱਥੇ ਚਾਰ ਅੱਗ ਬੁਝਾਊ ਗੱਡੀਆਂ, 5 ਐਂਬੁਲੈਂਸ, 10 ਪੀਣ ਵਾਲੇ ਪਾਣੀ ਦੇ ਟੈਂਕਰ ਤਾਇਨਾਤ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਸਾਰੇ ਸਟੇਡੀਅਮ ਨੂੰ ਵੱਖ ਵੱਖ ਬਲਾਕਾਂ ਵਿਚ ਵੰਡ ਕੇ ਇਕ ਦਰਜਨ ਦੇ ਲਗਭਗ ਡਿਊਟੀ ਅਫ਼ਸਰ ਤਾਇਨਾਤ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਵੱਖ ਵੱਖ ਲੋਕਾਂ ਦੇ ਬੈਠਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।
ਇਸ ਮੌਕੇ ਸੰਤ ਸਿੰਘ ਬਰਾੜ ਹਲਕਾ ਇੰਚਾਰਜ ਸ: ਸੰਤ ਸਿੰਘ ਬਰਾੜ ਨੇ ਕਿਹਾ ਕਿ ਲੋਕਾਂ ਵਿਚ ਇਨ•ਾਂ ਮੈਚਾਂ ਪ੍ਰਤੀ ਭਾਰੀ ਉਤਸਾਹ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਸਵ ਕਬੱਡੀ ਕੱਪ ਕਰਾਉਣ ਦੀ ਸ਼ੁਰੂ ਕੀਤੀ ਰਵਾਇਤ ਦੇ ਸਾਰਥਕ ਨਤੀਜੇ ਨਿਕਲਣ ਲੱਗੇ ਹਨ ਅਤੇ ਨੌਜਵਾਨਾਂ ਵਿਚ ਖੇਡਾਂ ਖਾਸ ਕਰਕੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਪ੍ਰਤੀ ਰੁਝਾਨ ਵਧਿਆ ਹੈ।
ਇਸ ਮੌਕੇ ਡੀ.ਆਈ. ਜੀ. ਸ੍ਰੀ ਪ੍ਰਮੋਦ ਬਾਨ, ਐਸ.ਐਸ.ਪੀ. ਸ: ਸੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ: ਐਨ.ਐਸ. ਬਾਠ, ਐਸ.ਪੀ. ਸ੍ਰੀ ਐਨ.ਪੀ.ਐਸ. ਸਿੱਧੂ, ਐਸ.ਡੀ.ਐਮ. ਸ: ਵੀ.ਪੀ.ਐਸ. ਬਾਜਵਾ ਅਤੇ ਸ੍ਰੀ ਅਮਨਦੀਪ ਬਾਂਸਲ, ਸ: ਚਰਨਜੀਤ ਸਿੰਘ ਅਤੇ ਮੈਡਮ ਰਾਜਦੀਪ ਕੌਰ ਦੋਨੋਂ ਪੀ.ਸੀ.ਐਸ.ਯੂ.ਟੀ., ਸਿਵਲ ਸਰਜਨ ਡਾ: ਚਰਨਜੀਤ ਸਿੰਘ, ਜ਼ਿਲ•ਾ ਖੇਡ ਅਫ਼ਸਰ ਸ: ਬਲਵੰਤ ਸਿੰਘ, ਜ਼ਿਲ•ਾ ਟਰਾਂਸਪੋਰਟ ਅਫ਼ਸਰ ਸ: ਭੁਪਿੰਦਰ ਮੋਹਨ ਸਿੰਘ, ਜ਼ਿਲ•ਾ ਫੂੁਡ ਸਪਲਾਈ ਕੰਟਰੋਲਰ ਸ੍ਰੀ ਕੌਸ਼ਲ ਰਾਏ ਸਿੰਗਲਾ, ਜੱਥੇਦਾਰ ਨਵਤੇਜ ਸਿੰਘ ਕਾਊੁਣੀ, ਜੱਥੇਦਾਰ ਗੁਰਪਾਲ ਸਿੰਘ ਗੋਰਾ ਦੋਨੋਂ ਮੈਂਬਰ ਐਸ.ਜੀ.ਪੀ.ਸੀ., ਸ: ਗੁਬਵਿੰਦਰ ਸਿੰਘ, ਜੱਥੇਦਾਰ ਸੁਰਜੀਤ ਸਿੰਘ ਗਿਲਜ਼ੇਵਾਲਾ, ਸ: ਗੁਲਾਬ ਸਿੰਘ ਸਰਪੰਚ, ਸ: ਸੁਖਪਾਲ ਸਿੰਘ, ਸ: ਸੁਖਵਿੰਦਰ ਸਿੰਘ ਪੀ.ਏ., ਆਦਿ ਵੀ ਹਾਜਰ ਸਨ।

Post a Comment