ਬਿਰਕ ਬਰਸਾਲ(ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਜਿੱਥੇ ਪਿੱਛਲੇ ਸਾਲਾ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਵਿਕਾਸ ਕਾਰਜਾ ਦੀਆ ਹਨ੍ਹੇਰੀਆਂ ਲਿਆਕੇ ਸੂਬੇ ਵਿੱਚ ਆਪਣੇ ਨਾਮ ਦੇ ਝੰਡੇ ਗੱਡੇ ਸਨ ਜਿਸ ਨੂੰ ਵੇਖਕੇ ਸਾਡੇ ਪੰਜਾਬੀਆ ਨੇ ਇੱਕ ਵਾਰ ਫਿਰ ਤੋਂ ਬਾਦਲ ਸਾਹਿਬ ਨੂੰ ਸੱਤਾ ਵਿੱਚ ਕਾਬਜ ਕੀਤਾ ਹੈ । ਜਿਸ ਤਰ੍ਹਾ ਇਸ ਬਾਦਲ ਸਰਕਾਰ ਨੇ ਸੂਬੇ ਵਿੱਚ ਵਿਕਾਸ ਦੀਆ ਹਨ੍ਹੇਰੀਆ ਲਿਆਦੀਆ ਸਨ ਉਸੇ ਤਰਾਂ ਹੀ ਕਾਂਗਰਸ ਦਾ ਸਫਾਇਆ ਵੀ ਕਰ ਰਹੀ ਹੈ ਲਗਾਤਾਰ ਕਾਂਗਰਸ ਪਾਰਟੀ ਦੇ ਕਹਿੰਦੇ ਕਹਾਉਦੇ ਪਾਰਟੀ ਵਰਕਰ ਆਪਣੇ ਆਪਣੇ ਹਲਕਿਆ ਦੇ ਮੁੱਖੀਆ ਦੀ ਰਹਿਨੁਮਾਈ ਹੇਠ ਅਕਾਲੀ ਦਲ ਬਾਦਲ ਨਾਲ ਜੁੜਕੇ ਆਪਣਾ ਭੱਵਿਖ ਸਵਾਰ ਹਨ । ਬਸ ਇਹ ਕਿਹ ਲਈਏ ਹੁਣ ਅਕਾਲੀ ਦਲ ਬਾਦਲ ਕਾਂਗਰਸੀਆ ਤੇ ਪੈਣ ਲੱਗਾ ਭਾਰੂ ਇੰਨਾ ਸਬਦਾ ਦਾ ਪ੍ਰਗਟਾਵਾ ਯੂਥ ਅਕਾਲੀ ਆਗੂਆ ਨੇ ਪੱਤਰਕਾਰਾ ਨਾਲ ਕੀਤਾ ਤੇ ਕਿਹਾ ਕਿ ਆਉਣ ਵਾਲੇ ਸਾਲਾ ਵਿੱਚ ਕਾਂਗਰਸ ਪਾਰਟੀ ਸੱਤਾ ਵਿੱਚ ਕਦੇ ਵੀ ਕਾਬਜ ਨਹੀ ਹੋ ਸਕਦੀ ਕਿਉ ਕਿ ਸਾਡੇ ਸੂਬੇ ਦੇ ਲੋਕਾਂ ਨੂੰ ਵਿਕਾਸ ਕਾਰਜਾ ਨੂੰ ਪਹਿਲ ਦੇਣ ਵਾਲੀ ਸਰਕਾਰ ਚਾਹੀਦੀ ਹੈ ਜੋਕਿ ਅਕਾਲੀ ਦਲ ਬਾਦਲ ਸਰਕਾਰ ਹੈ । ਕਾਂਗਰਸੀਆ ਦਾ ਪਾਰਟੀ ਨੂੰ ਛੱਡਕੇ ਲਗਾਤਾਰ ਜਾਣਾ ਇਹ ਸਾਬਤ ਕਰਦਾ ਹੈ ਕਿ ਕਾਂਗਰਸੀ ਵਰਕਰ ਆਪਣੀ ਪਾਰਟੀ ਦੇ ਕੰਮਾ ਤੇ ਵਤੀਰੇ ਤੋਂ ਨਾ ਖੁਸ਼ ਹਨ ।ਇਸ ਤਰਾਂ ਪੱਤਰਕਾਰਾਂ ਨਾਲ ਰਾਬਤਾ ਕਾਈਮ ਕਰਦੇ ਸਮੇਂ ਇੱਕਤਰ ਅਕਾਲੀ ਆਗੂਆ ਵਿੱਚ ਸਰਪੰਚ ਬਲਵਿੰਦਰ ਸਿੰਘ ਖੁਦਾਈ ਚੱਕ,ਰਣਜੀਤ ਸਿੰਘ ਪੱਪੂ ਗੌਸਪੁਰ,ਜਨਰਲ ਸਕੱਤਰ ਬਲਜਿੰਦਰ ਸਿੰਘ ਬਿੰਦਰ ਬਰਸਾਲ,ਭੁਪਿੰਦਰ ਸਿੰਘ ਭਿੰਦਰ ਧੋਥੜ,ਜੱਥੇਦਾਰ ਸੁਖਵਿੰਦਰ ਸਿੰਘ ਰਾਜਸਥਾਨੀ,ਹਰਮੇਲ ਸਿੰਘ ਮੇਲ,ਠੇਕੇਦਾਰ ਮੁਹਿੰਦਰ ਸਿੰਘ ਖੁਦਾਈ ਚੱਕ,ਪ੍ਰਧਾਨ ਸੁਰਿੰਦਰ ਸਿੰਘ,ਜਗਦੇਵ ਸਿੰਘ ਕਾਲਾ,ਬਿੱਟੂ ਖੁਦਾਈਚੱਕ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸ਼ੇਰਗਿੱਲ,ਜਸਮੇਲ ਸਿੰਘ ਜੱਸਾ ਗੋਰਸੀਆ ਤੇ ਹੋਰ ਅਕਾਲੀ ਵਰਕਰ ਹਾਜਰ ਸਨ ।


Post a Comment