ਸਮਰਾਲਾ 04 ਦਸੰਬਰ ( ਕੁਲਦੀਪ ਉਟਾਲ ) ਨਾਇਬ ਤਹਿਸੀਲਦਾਰ ਪਰਮਜੀਤ ਸਿੰਘ ਵਾਸੀ ਭਰਥਲਾ ( ਸਮਰਾਲਾ ) ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ । ਪਤਾ ਲ¤ਗਾ ਹੈੇ ਕਿ ਉਹ ਸਬ ਡਵੀਜਨ ਮਲੇਰਕੋਟਲਾ ਵਿਖੇ ਤਾਇਨਾਤ ਸਨ । ਉਨਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਭਰਥਲਾ ਵਿਖੇ ਕੀਤਾ ਗਿਆ । ਸੰਸਕਾਰ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਕੁਮਾਰ ਰਾਹੁਲ, ਹਲਕਾ ਵਿਧਾਇਕ ਸਮਰਾਲਾ ਅਮਰੀਕ ਸਿੰਘ ਢਿੱਲੋਂ, ਸਾਬਕਾ ਮੰਤਰੀ ਸਤਵੰਤ ਕੌਰ ਸੰਧੂ, ਵਿਧਾਇਕ ਹਲਕਾ ਅਮਰਗੜ ਇਕਬਾਲ ਸਿੰਘ ਧੂੰਦਾ, ਐਸ.ਡੀ.ਐਮ. ਮਲੇਰਕੋਟਲਾ ਰਾਜੇਸ ਤ੍ਰਿਪਾਠੀ, ਤਹਿਸੀਲਦਾਰ ਧੂਰੀ ਮਨਜੀਤ ਸਿੰਘ, ਕਮਲਜੀਤ ਸਿੰਘ ਢਿੱਲੋਂ ਖਜਾਨਚੀ ਪ੍ਰਦੇਸ਼ ਕਾਂਗਰਸ, ਜਥੇਦਾਰ ਅਮਰਜੀਤ ਸਿੰਘ ਬਾਲਿਉਂ, ਨਾਇਬ ਤਹਿਸੀਲਦਾਰ ਸੁਰਿੰਦਰ ਸਿੰਘ, ਨਾਇਬ ਤਹਿਸੀਲਦਾਰ ਸਾਹਨੇਵਾਲ ਸੁਖਦੇਵ ਸਿੰਘ, ਸਰਕਲ ਜਥੇਦਾਰ ਪ੍ਰਧਾਨ ਹਰਬੰਸ ਸਿੰਘ, ਸਾਬਕਾ ਸਰਪੰਚ ਸੋਹਣ ਸਿੰਘ, ਆਦਿ ਵੱਡੀ ਗਿਣਤੀ ਵੱਖ ਵੱਖ ਜਥੇਬੰਦੀਆਂ ਦੇ ਪ੍ਰਤੀਨਿਧ, ਸਮਾਜਸੇਵੀ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ । ਉਹ ਆਪਣੇ ਪਿ¤ਛੇ ਵਿਧਵਾ ਪਤਨੀ ਤੇ ਦੋ ਧੀਆਂ ਛ¤ਡ ਗਏ ਹਨ ।

Post a Comment