ਦੋਦਾ (ਸ੍ਰੀ ਮੁਕਤਸਰ ਸਾਹਿਬ), 4 ਦਸੰਬਰ/ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸੁਖਵਿੰਦਰ ਵੱਲੋਂ ਵਿਸ਼ਵ ਕੱਪ ਕਬੱਡੀ ਦਾ ਗਾਇਆ ਥੀਮ ਗੀਤ ‘ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ’ ਪ੍ਰੈਕਟੀਕਲ ਤੌਰ ’ਤੇ ਸੱਚ ਸਾਬਤ ਹੁੰਦਾ ਜਾ ਰਿਹਾ ਹੈ। ਪਹਿਲੇ ਵਿਸ਼ਵ ਕੱਪ ਦੇ ਫਾਈਨਲ ਦੌਰਾਨ ਸੁਖਵਿੰਦਰ ਨੇ ਇਸ ਗੀਤ ਦੇ ਇਕ ਅੰਤਰੇ ਵਿੱਚ ‘ਅਗਲੀ ਵਾਰ ਇਰਾਨੀ ਵੀ ਕੁਝ ਬਣ ਕੇ ਆਵਣਗੇ’ ਗਾਇਆ ਸੀ। ਇਰਾਨ ਦੀ ਟੀਮ ਪਹਿਲੇ ਵਿਸ਼ਵ ਕੱਪ ਤੋਂ ਬਾਅਦ ਦੂਜੇ ਵਿਸ਼ਵ ਕੱਪ ਵਿੱਚ ਆਪਣੀਆਂ ਤਿਆਰੀਆਂ ਕਾਰਨ ਹਿੱਸਾ ਲੈਣ ਨਾ ਆਈ ਅਤੇ ਹੁਣ ਤੀਜੇ ਵਿਸ਼ਵ ਕੱਪ ਵਿੱਚ ਉਹ ਤਕੜੀ ਦਾਅਵੇਦਾਰ ਵਜੋਂ ਉਤਰੀ ਹੈ।
ਇਰਾਨ ਨੇ ਬੀਤੇ ਦਿਨ ਹੁਸ਼ਿਆਰਪੁਰ ਵਿਖੇ ਅਰਜਨਟੀਨਾ ਨੂੰ 70-18 ਦੀ ਕਰਾਰੀ ਹਾਰ ਦੇ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ। ਇਰਾਨ ਨੇ ਪਿਛਲੇ ਦੋ ਸਾਲ ਜੰਮ ਕੇ ਕਬੱਡੀ ਦਾ ਅਭਿਆਸ ਕੀਤਾ ਅਤੇ ਪੰਜਾਬ ਦੇ ਕੋਚਾਂ ਤੋਂ ਖੇਡ ਦੇ ਤਕਨੀਕੀ ਗੁਰ ਸਿੱਖੇ। ਇਰਾਨ ਦੇ ਸ਼ਹਿਰ ਤਬਰੇਜ਼ ਵਿਖੇ ਪਿਛਲੇ ਸਾਲ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ ਸੀ ਜਿਸ ਵਿੱਚ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸ ਚੈਂਪੀਅਨਸ਼ਿਪ ਤੋਂ ਬਾਅਦ ਪੂਰੇ ਇਰਾਨ ਵਿੱਚ ਕਬੱਡੀ ਦਾ ਬੁਖਾਰ ਦਾ ਅਜਿਹਾ ਚੜਿ•ਆ ਕਿ ਤੀਸਰੇ ਵਿਸ਼ਵ ਕੱਪ ਵਿੱਚ ਇਰਾਨ ਦੀ ਮਜ਼ਬੂਤ ਟੀਮ ਖੇਡ ਮੈਦਾਨ ਵਿੱਚ ੁਉਤਰੀ ਹੈ। ਇਰਾਨ ਟੀਮ ਦੇ ਮੁੱਖ ਰੇਡਰ ਸ਼ਿਆਨ ਹਦ ਅਫੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ•ਾਂ ਦੀ ਟੀਮ ਇਸ ਵਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ•ਾਂ ਕਿਹਾ ਕਿ ਉਨ•ਾਂ ਦੇ ਜਾਫੀਆਂ ਨੇ ਸਖਤ ਮਿਹਨਤ ਕੀਤੀ ਹੈ ਅਤੇ ਖੇਡਾਂ ਦੇ ਦੋਵਾਂ ਖੇਤਰਾਂ ਵਿੱਚ ਉਨ•ਾਂ ਦੀ ਟੀਮ ਪੂਰੀ ਤਰ•ਾਂ ਸੰਤੁਲਿਤ ਹੈ। ਇਰਾਨ ਦੇ ਜਾਫੀ ਐਮ. ਨੋਘਸ਼ਬਾਨੀ ਨੇ ਪਹਿਲੇ ਹੀ ਮੈਚ ਵਿੱਚ 8 ਜੱਫੇ ਲਾ ਕੇ ਵਿਰੋਧੀ ਟੀਮਾਂ ਦੇ ਰੇਡਰਾਂ ਮੂਹਰੇ ਚੁਣੌਤੀ ਪੇਸ਼ ਕੀਤੀ ਹੈ।

Post a Comment