ਜਨਵਰੀ 2013 ਤੋਂ ਬੈਰਾਗੀ ਮਹਾਂ ਮੰਡਲ ਪੰਜਾਬ ਵੱਲੋਂ ਬੈਰਾਗੀ ਸੰਪਰਕ ਮੁਹਿੰਮ ਸ਼ੁਰੂ-ਬਾਵਾ, ਨੰਦੀ

Thursday, December 13, 20120 comments


ਨਾਭਾ, 13 ਦਸੰਬਰ (ਜਸਬੀਰ ਸਿੰਘ ਸੇਠੀ) ਬੈਰਾਗੀ ਮਹਾਂ ਮੰਡਲ ਪੰਜਾਬ ਵੱਲੋਂ ਜਥੇਬੰਦੀ ਦੀ ਹੇਠਲੇ ਪੱਧਰ ਤੋਂ ਮਜਬੂਤੀ ਲਈ ਮੰਡਲ ਵੱਲੋਂ ਜਨਵਰੀ 2013 ਤੋਂ ਸਮੁੱਚੇ ਪੰਜਾਬ ਵਿੱਚ ਬੈਰਾਗੀ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਹ ਜਾਣਕਾਰੀ ਇੱਥੋਂ ਨੇੜਲੇ ਪਿੰਡ ਧਾਰੋਂਕੀ ਵਿਖੇ ਮਹੰਤ ਰਾਜ ਦਾਸ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਮੰਡਲ ਦੇ ਸੂਬਾ ਪ੍ਰਧਾਨ ਬਾਵਾ ਰਾਵਿੰਦਰ ਨੰਦੀ ਅਤੇ ਕੁਲ ਹਿੰਦ ਬੈਰਾਗੀ ਵੈਸ਼ਨਵ ਮੰਡਲ ਦੇ ਪ੍ਰਧਾਨ ਸ੍ਰੀ. ਕ੍ਰਿਸ਼ਨ ਕੁਮਾਰ ਬਾਵਾ ਨੇ ਦਿੱਤੀ। ਸ੍ਰੀ. ਬਾਵਾ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਪੰਜਾਬ ਦੇ 117 ਹਲਕਿਆਂ ਵਿੱਚ ਮੰਡਲ ਦੀਆਂ ਮੀਟਿੰਗਾਂ ਹੋਣਗੀਆਂ ਜਿਨ੍ਹਾਂ ਵਿੱਚ ਮੰਡਲ ਦੇ ਸੂਬਾ ਪ੍ਰਧਾਨ, ਚੇਅਰਮੈਨ ਅਤੇ ਜਨਰਲ ਸਕੱਤਰ ਸ਼ਾਮਲ ਹੋਣਗੇ ਅਤੇ ਜਿਲ੍ਹਾ ਪੱਧਰੀ ਮੀਟਿੰਗਾਂ ਵਿੱਚ ਖੁਦ ਆਪ ਅਤੇ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਕੁਲ ਹਿੰਦ ਬੈਰਾਗੀ ਵੈਸ਼ਨਵ ਮਹਾਂ ਮੰਡਲ ਦੇ ਮੁੱਖ ਸਰਪ੍ਰਸਤ ਸਾਬਕਾ ਰਾਜ ਸਭਾ ਮੈਂਬਰ ਸ੍ਰੀ. ਬਾਲ ਕਵੀ ਬੈਰਾਗੀ ਜੀ ਉਚੇਚੇ ਤੌਰ ਤੇ ਸ਼ਾਮਲ ਹੋਣਗੇ। ਇਸ ਸਮੇਂ ਸ੍ਰੀ. ਰਾਵਿੰਦਰ ਨੰਦੀ ਨੇ ਦੱਸਿਆ ਕਿ ਸਮੁੱਚੇ ਪੰਜਾਬ ਵਿੱਚ ਬੈਰਾਗੀ ਮਹਾਂ ਮੰਡਲ ਦੇ ਡੈਲੀਗੇਟ ਬਣਾਏ ਜਾਣਗੇ ਅਤੇ ਸਭ ਦੇ ਸਪੈਸ਼ਲ ਅਡੈਂਟੀ ਕਾਰਡ ਬਣਾਏ ਜਾਣਗੇ ਜਿਨ੍ਹਾਂ ਵਿੱਚੋਂ ਹੁਲਕਾ ਪੱਧਰੀ ਕਮੇਟੀਆਂ, ਜਿਲ੍ਹਾ ਪੱਧਰੀ ਕਮੇਟੀਆਂ ਵਿੱਚ ਅਹੁਦੇਦਾਰ ਲਾਏ ਜਾਣਗੇ। ਇਸ ਸਮੇਂ ਮਹੰਤ ਰਾਜ ਦਾਸ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹੋਰਨਾਂ ਤੋਂ ਇਲਾਵਾ ਮਹੰਤ ਹਰਭਜਨ ਦਾਸ ਜਨਰਲ ਸਕੱਤਰ ਪੰਜਾਬ, ਮਹੰਤ ਨੰਦ ਸਿੰਘ ਬਾਵਾ ਪ੍ਰਧਾਨ ਜਿਲ੍ਹਾ ਪਟਿਆਲਾ, ਸ੍ਰੀ. ਮੋਹਨ ਦਾਸ ਬਾਵਾ ਸੂਬਾ ਸਕੱਤਰ, ਮਹੰਤ ਦਾਰਾ ਦਾਸ ਹੱਲੋਤਾਲੀ ਸੂਬਾ ਸਕੱਤਰ, ਮਹੰਤ ਵਰਖਾ ਦਾਸ, ਬਾਵਾ ਵਿਕਰਮਜੀਤ ਸਿੰਘ ਰੌਣੀ ਜਨਰਲ ਸਕੱਤਰ, ਧਰਮਿੰਦਰ ਬਾਵਾ, ਅਰਜਨ ਬਾਵਾ ਲੁਧਿਆਣਾ, ਜੈ ਦੇਵ ਮਹੰਤ ਨਾਭਾ, ਮਹੰਤ ਅਵਧ ਬਿਹਾਰੀ ਤਪੀਆ ਨਾਭਾ, ਡਾ. ਰਾਮ ਦਾਸ ਢਟੋਗਲ ਹਲਕਾ ਪ੍ਰਧਾਨ, ਚਰਨਜੀਤ ਬਾਵਾ ਸੂਬਾ ਸਕੱਤਰ, ਸਰਪੰਚ ਪਰਮ ਦਾਸ, ਸਾਬਕਾ ਸਰਪੰਚ ਸੇਵਾ ਦਾਸ ਸਲੇਮਪੁਰ, ਰਾਮ ਦਾਸ ਬਮਾਲ ਅਤੇ ਹੋਰ ਉ¤ਘੀਆਂ ਸਖਸ਼ੀਅਤਾਂ ਨੇ ਹਾਜਰੀ ਲਵਾਈ। ਇਸ ਸਮੇਂ ਮੰਚ ਦਾ ਸੰਚਾਲਣ ਬਾਵਾ ਵਿਕਰਮਜੀਤ ਸਿੰਘ ਰੌਣੀ ਨੇ ਕੀਤਾ ਅਤੇ ਅਖਰੀ ਵਿੱਚ ਮਹੰਤ ਰਾਜ ਦਾਸ ਜੀ ਦੇ ਸਪੁੱਤਰ ਅਤੇ ਮੰਡਲ ਹਲਕਾ ਪ੍ਰਧਾਨ ਕੇਵਲ ਦਾਸ ਬਾਵਾ ਧਾਰੋਂਕੀ ਨੇ ਆਈ ਸੰਗਤ ਦਾ ਧੰਨਵਾਦ ਕੀਤਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger