ਲੁਧਿਆਣਾ (ਸਤਪਾਲ ਸੋਨੀ ) ਪੰਜਾਬ ਸਕੂਲ ਸਿਖਿਆ ਬੋਰਡ,ਮੋਹਾਲੀ ਦੇ ਸਾਬਕਾ ਡਾਇਰੈਕਟਰ ਪ੍ਰੋ: ਹਰਲਾਲ ਸਿੰਘ ਜੀ ਨੇ ਐਵਰਸਟ ਪਬਲਿਕ ਸਕੂਲ ਦਾ ਸਥਾਪਨਾ ਦਿਵਸ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰ: ਜਸਪਾਲ ਸਿੰਘ (ਸੰਗੀਤ ਸਿਨੇਮਾ) ਵਾਲੇ ਅਤੇ ਸ਼੍ਰੀ ਰਵੀਨੰਦਨ ਸ਼ਰਮਾ ਜੀ ਮੁੱਖ ਮੇਹਮਾਨ ਵਜੋਂ ਪਧਾਰੇ। ਇਸ ਮੌਕੇ ਸਕੂਲ ਦੇ ਸੰਸਥਾਪਕ ਸ਼੍ਰੀ ਦੀਨਾ ਨਾਥ ਸ਼ਰਮਾ ਜੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਯਾਦ ਕੀਤਾ ਗਿਆ । ਇੰਟਰ ਸਕੂਲ ਭਾਸ਼ਨ ਮੁਕਾਬਲੇ ਕਰਵਾਏ ਗਏ ਜਿਸ ਅਨੁਸਾਰ ਹਿੰਦੀ ਵਿੱਚੋ ਪਹਿਲਾ ਸਥਾਨ ਇਸ਼ਾ ਵਰਮਾ ਐਸ.ਐਨ.ਪਬਲਿਕ ਸਕੂਲ,ਦੂਸਰਾ ਬਾਲਕ੍ਰਿਸ਼ਨ ਹਰਕਿਸ਼ਨ ਪਬਲਿਕ ਸੀ.ਸੈ:ਸਕੂਲ,ਤੀਸਰਾ ਸਥਾਨ ਆਨੰਦ ਐਵਰਸਟ ਪਬਲਿਕ ਸੀ: ਸੈ:ਸਕੂਲ ਪੰਜਾਬੀ ਵਿਚੋਂ ਪਹਿਲਾ ਸਥਾਨ ਸ਼ਿਫਾਲੀ ਨਵਯੁਗ ਮਾਡਲ ਹਾਈ ਸਕੂਲ, ਦੂਸਰਾ ਮਮਤਾ ਐਵਰਸਟ ਪਬਲਿਕ ਸੀ: ਸੈ:ਸਕੂਲ ਅਤੇ ਤੀਸਰਾ ਸਥਾਨ ਹਰਕਿਸ਼ਨ ਪਬਲਿਕ ਸੀ.ਸੈ:ਸਕੂਲ ਨੇ ਹਾਸਲ ਕੀਤਾ । ਵਿਨਰ ਟਰਾਫੀ ਐਸ.ਐਨ.ਪਬਲਿਕ ਸਕੂਲ ਨੂੰ ਦੇ ਬਚਿੱਆਂ ਨੂੰ ਦਿੱਤੀ ਗਈ ।ਪੰਜਾਬ ਸਕੂਲ ਸਿਖਿਆ ਬੋਰਡ,ਮੋਹਾਲੀ ਦੇ ਸਾਬਕਾ ਡਾਇਰੈਕਟਰ ਪ੍ਰੋ: ਹਰਲਾਲ ਸਿੰਘ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।ਇਸ ਮੌਕੇ ਐਵਰਸਟ ਐਜੂਕੇਸ਼ਨਲ ਸੋਸਾਇਟੀ ਦੇ ਮੈਨੇਜਰ ਸ਼੍ਰੀ ਐਸ.ਕੇ.ਸ਼ਰਮਾ,ਬੀ.ਕੇ.ਸ਼ਰਮਾ ਅਤੇ ਅਬਧ ਪਾਂਡੇ ਜੀ ਵੀ ਬਚਿੱਆਂ ਨੂੰ ਆਪਣੀਆਂ ਸ਼ੁਭ-ਇਸ਼ਾਵਾਂ ਦੇਣ ਲਈ ਪਹੁੰਚੇ ।

Post a Comment