ਲੁਧਿਆਣਾ (ਸਤਪਾਲ ਸੋਨ) ਆਲ ਇੰਡੀਆ ਯੂਥ ਫੈਡਰੇਸ਼ਨ ਫਰੰਟ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਖੁਰਾਣਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ•ਾਂ ਦੇ ਸਤਿਕਾਰਯੋਗ ਪਿਤਾ ਜੀ ਸ. ਗੁਰਸ਼ਰਨ ਸਿੰਘ ਖੁਰਾਣਾ ਨੇ ਸਿਰਫ ਦੋ ਦਿਨ ਡੀ.ਐਮ.ਸੀ. ਹਸਪਤਾਲ ਲੁਧਿਆਣਾ ਦਾਖਲ ਰਹਿਣ ਪਿੱਛੋਂ ਰਾਤੀ 9.00 ਵਜੇ ਆਖਰੀ ਸਾਹ ਲਿਆ । ਉਹ ਬਰੇਨ ਹੈਮਬਰਜ ਨਾਲ ਪੀੜਤ ਸਨ । 66 ਸਾਲਾ ਗੁਰਸ਼ਰਨ ਸਿੰਘ ਖੁਰਾਣਾ ਆਪਣੇ ਪਿੱਛੇ ਪਤਨੀ ਸਤਵੰਤ ਕੌਰ, ਬੇਟੀ ਨਵਜੀਤ ਕੌਰ, ਬੇਟਾ ਹਰਕੀਰਤ ਸਿੰਘ ਖੁਰਾਣਾ, ਨੂੰਹ ਦਵਿੰਦਰ ਕੌਰ ਅਤੇ ਪੋਤਰੇ ਧਨਵੰਤਜੋਤ ਸਿੰਘ ਨੂੰ ਰੋਂਦਿਆਂ ਕਰਲੋਂਦਿਆਂ ਛੱਡ ਗਏ । ਖੁਰਾਣਾ ਜੀ ਦੀ ਮ੍ਰਿਤਕ ਦੇਹ ਦਾ ਸੰਸਕਾਰ ਸ਼ਮਸ਼ਾਨ ਘਾਟ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਅੱਜ ਦੁਪਹਿਰ 1.00 ਵਜੇ ਕਰ ਦਿੱਤਾ ਗਿਆ। ਉਨ•ਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ•ਾਂ ਦੇ ਬੇਟੇ ਹਰਕੀਰਤ ਸਿੰਘ ਖੁਰਾਣਾ ਨੇ ਦਿਖਾਈ । ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਕੌਮੀ ਪ੍ਰਧਾਨ ਬੀ.ਸੀ. ਵਿੰਗ, ਜੱਥੇ: ਹੀਰਾ ਸਿੰਘ ਗਾਬੜੀਆ, ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਪਤਨੀ ਇੰਦਰਜੀਤ ਕੌਰ ਅਟਵਾਲ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਵਿੰਦਰਪਾਲ ਸਿੰਘ ਮਿੰਕੂ, ਯੂਥ ਆਗੂ ਗੁਰਦੀਪ ਸਿੰਘ ਗੋਸ਼ਾ, ਸਾਬਕਾ ਮੰਤਰੀ ਸੱਤਪਾਲ ਗੋਸਾਈਂ ਦਾ ਬੇਟਾ ਅਮਿਤ ਗੋਸਾਈਂ, ਬੀ.ਸੀ. ਵਿੰਗ ਦੇ ਕੌਮੀ ਮੀਤ ਪ੍ਰਧਾਨ ਭਾਈ ਰਵਿੰਦਰ ਸਿੰਘ ਦੀਵਾਨਾ, ਚੇਅਰਮੈਨ ਭਾਵਾਧਸ ਨੰਗੇਸ਼ ਧੀਗਾਨ, ਭਾਵਾਦਾਸ ਆਗੂ ਲਛਮਣ ਦ੍ਰਾਵਿੜ, ਕੌਂਸ: ਮਨਮਿੰਦਰਪਾਲ ਸਿੰਘ ਮੱਕੜ, ਕੌਂਸ. ਭੁਪਿੰਦਰ ਸਿੰਘ ਭਿੰਦਾ, ਫਰੰਟ ਦੇ ਕੌਮੀ ਬੁਲਾਰੇ ਤੇਜਿੰਦਰਪਾਲ ਸਿੰਘ ਸ਼ੰਟੀ, ਮੀਤ ਪ੍ਰਧਾਨ ਇੰਦਰਪਾਲ ਸਿੰਘ ਬਿੰਦਰਾ, ਰਜਿੰਦਰ ਸਿੰਘ, ਬੀਰ ਇੰਦਰ ਸਿੰਘ ਭੱਲਾ, ਅਭੈ ਕਪੂਰ ਗੌਰਵ ਆਦਿ ਵੱਡੀ ਗਿਣਤੀ ਵਿੱਚ ਫਰੰਟ ਦੇ ਅਹੁੱਦੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਅਹੁੱਦੇਦਾਰ ਤੇ ਮੈਂਬਰ, ਸ਼ਹਿਰ ਦੇ ਪਤਵੰਤੇ ਅਤੇ ਖੁਰਾਣਾ ਜੀ ਦੇ ਦੋਸਤ ਅਤੇ ਰਿਸ਼ਤੇਦਾਰ ਹਾਜ਼ਰ ਸਨ । ਗੁਰਸ਼ਰਨ ਸਿੰਘ ਖੁਰਾਣਾ ਦੀ ਆਤਮਿਕ ਸ਼ਾਂਤੀ ਲਈ ਕਰਵਾਏ ਜਾ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਸੋਮਵਾਰ 17 ਦਸੰਬਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਹਰਨਾਮ ਨਗਰ ਵਿਖੇ ਦੁਪਹਿਰ ਇੱਕ ਤੋਂ ਢਾਈ ਵਜੇਂ ਤੱਕ ਪਵੇਗਾ ।

Post a Comment