ਸਰਕਲ ਨਾਭਾ ਵੱਲੋ ਹਲਕਾ ਇੰਚਾਰਜ ਦਾ ਵਿਸੇਸ ਸਨਮਾਨ
ਨਾਭਾ, 16 ਦਸੰਬਰ (ਜਸਬੀਰ ਸਿੰਘ ਸੇਠੀ)- ਜਦੋ ਤੋ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨਾਭਾ ਦੀ ਹਲਕੇ ਦੀ ਸੇਵਾ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ: ਮੱਖਣ ਸਿੰਘ ਲਾਲਕਾ ਨੂੰ ਸੌਪੀ ਹੈ ਉਦੋ ਤੋ ਵੱਖ-ਵੱਖ ਜਥੇਬੰਦੀਆਂ, ਵਿੰਗਾਂ, ਕਮੇਟੀਆਂ ਵੱਲੋ ਹਲਕਾ ਇੰਚਾਰਜ ਸ: ਲਾਲਕਾ ਦਾ ਸਨਮਾਨ ਕੀਤਾ ਜਾ ਰਿਹਾ ਹੈ। ਅੱਜ ਸਰਕਲ ਨਾਭਾ ਦਿਹਾਤੀ ਅਤੇ ਸਹਿਰੀ ਵੱਲੋ ਸ: ਲਾਲਕਾ ਦੇ ਸਨਮਾਨ ਵਿਚ ਇੱਕ ਭਰਵੀ ਮੀਟਿੰਗ ਰੱਖ ਕੇ ਸ: ਲਾਲਕਾ ਦਾ ਵਿਸੇਸ ਸਨਮਾਨ ਕੀਤਾ ਗਿਆ। ਇਸ ਮੀਟਿੰਗ ਵਿਚ 20 ਦਸੰਬਰ ਨੂੰ ਛੋਟੇ ਸਹਿਬਜਾਦਿਆਂ ਦੀ ਯਾਦ ਵਿਚ ਪਿੰਡ ਛੀਟਾਂਵਾਲਾ ਤੋ ਨਿਕਲਣ ਵਾਲੇ ਨਗਰ ਕੀਰਤਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿਚ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸ: ਲਾਲਕਾ ਨੇ ਕਿਹਾ ਕਿ ਜੋ ਨਗਰ ਕੀਰਤਨ 20 ਦਸੰਬਰ ਨੂੰ ਨਿਕਲ ਰਿਹਾ ਹੈ ਉਸ ਵਿਚ ਸੰਗਤਾਂ ਵੱਡੀ ਗਿਣਤੀ ਵਿਚ ਪਰਿਵਾਰ ਸਮੇਤ ਪਿੰਡ ਛੀਟਾਂਵਾਲਾ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਦੀ ਉਲੰਘਣਾਂ ਨਹੀ ਕਰਨ ਦਿੱਤੀ ਜਾਵੇਗੀ ਅਤੇ ਉਨ੍ਹਾਂ ਪ੍ਰਸਾਸਨ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਅਧਿਕਾਰੀ ਢਿੱਲ ਵਰਤਦਾ ਹੈ ਤਾਂ ਉਸਨੂੰ ਬਖਸਿਆਂ ਨਹੀ ਜਾਵੇਗਾ। ਇਸ ਮੀਟਿੰਗ ਨੂੰ ਸ: ਸਤਵਿੰਦਰ ਸਿੰਘ ਟੌਹੜਾ ਮੈਬਰ ਐਸ ਜੀ ਪੀ ਸੀ, ਗੁਰਦਿਆਲ ਇੰਦਰ ਸਿੰਘ ਬਿੱਲੂ, ਧਰਮ ਸਿੰਘ ਧਾਰੋਕੀ, ਗੁਰਸੇਵਕ ਸਿੰਘ ਗੋਲੂ, ਮਾਨਵਰਿੰਦਰ ਸਿੰਘ ਲੱਸੀ, ਹਰਪ੍ਰੀਤ ਸਿੰਘ ਪ੍ਰੀਤ ਦੁਆਰਾ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਧਰਮ ਸਿੰਘ ਧਾਰੋਕੀ ਸੀਨੀ: ਮੀਤ ਪ੍ਰਧਾਂਨ, ਤਰਸੇਮ ਸਿੰਘ ਤਰਖੇੜੀ ਸੀਨੀ: ਮੀਤ ਪ੍ਰਧਾਨ, ਸੁਰਿੰਦਰ ਸਿੰਘ ਬੱਬੂ, ਬਲਤੇਜ ਸਿੰਘ ਖੋਖ ਦਿਹਾਤੀ ਪ੍ਰਧਾਨ, ਜਸਪਾਲ ਜੁਨੇਜਾ ਸਹਿਰੀ ਪ੍ਰਧਾਨ, ਠੇਕੇਦਾਰ ਮੱਖਣ ਸਿੰਘ ਦਿਹਾਤੀ ਪ੍ਰਧਾਨ ਬੀ ਸੀ ਵਿੰਗ, ਠੇਕੇਦਾਰ ਦਰਸਨ ਸਿੰਘ ਸਹਿਰੀ ਪ੍ਰਧਾਨ ਬੀ ਸੀ ਵਿੰਗ, ਗੁਰਮੀਤ ਸਿੰਘ ਕੋਟ ਮੈਬਰ ਬਲਾਕ ਸੰਮਤੀ, ਅਮਰਜੀਤ ਸਿੰਘ ਢਿੱਲੋ, ਮੇਜਰ ਸਿੰਘ ਤੂੰਗਾਂ, ਠੇਕੇਦਾਰ ਵਿਨੋਦ ਕੁਮਾਰ, ਮੁਹੰਮਦ ਹਨੀਫ, ਜਸਵਿੰਦਰ ਸਿੰਘ ਅੱਚਲ, ਵਰਿੰਦਰ ਸਿੰਘ ਕੋਲ, ਗੁਰਜੰਟ ਸਿੰਘ ਮਟੋਰੜਾ, ਮੇਜਰ ਸਿੰਘ ਮਟੋਰੜਾ, ਹਰਮੇਸ ਸਿੰਘ ਚਹਿਲ, ਕਰਮਜੀਤ ਸਿੰਘ ਅਲਹੌਰਾਂ, ਬਲਵੀਰ ਸਿੰਘ ਘਣੀਵਾਲ, ਹਰਪਾਲ ਸਿੰਘ ਰਾਜਗੜ੍ਹ, ਸਾਮ ਸਿੰਘ ਸੋਢੀ, ਸਲੀਮ ਮੁਹੰਮਦ, ਨਰਪਿੰਦਰ ਸਿੰਘ ਰਾਜਗੜ੍ਹ, ਸੁਨੀਤਾ ਰਾਣੀ ਸਹਿਰੀ ਪ੍ਰਧਾਨ ਇਸਤਰੀ ਵਿੰਗ, ਬੀਬੀ ਇੰਦਰਜੀਤ ਕੌਰ ਭੰਗੂ ਸਰਕਲ ਪ੍ਰਧਾਨ ਭਾਦਸੋ, ਕੁਲਵੰਤ ਕੌਰ ਗਿੱਲ ਜਿਲ੍ਹਾਂ ਜਨਰਲ ਸਕੱਤਰ, ਕਰਮ ਸਿੰਘ ਮਾਂਗੇਵਾਲ, ਗੁਰਮੀਤ ਸਿੰਘ ਭੁੱਟੋ, ਸੁਖਜੀਤ ਸਿੰਘ ਚੌਧਰੀਮਾਜਰਾ, ਹਰਜੀਤ ਸਿੰਘ ਗਿੱਲ, ਕਰਮ ਸਿੰਘ ਸਰਪੰਚ, ਪ੍ਰੋ: ਹਰਬੰਸ ਸਿੰਘ ਥੂਹੀ, ਹਰਪਾਲ ਸਿੰਘ ਸਾਬਕਾ ਚੇਅਰਮੈਨ, ਬਹਾਦਰ ਸਿੰਘ ਲੱਧਾਹੇੜੀ, ਗੁਰਬਖਸੀਸ ਸਿੰਘ ਭੱਟੀ ਪ੍ਰਧਾਨ ਨਗਰ ਕੌਸਲ, ਗੁਰਚਰਨ ਸਿੰਘ ਘਮਰੌਦਾ ਚੇਅਰਮੈਨ ਬਲਾਕ ਸੰਮਤੀ ਨਾਭਾ, ਕੌਸਲਰ ਦਲੀਪ ਕੁਮਾਰ ਬਿੱਟੂ, ਕੌਸਲਰ ਹਰਸਿਮਰਨ ਸਿੰਘ ਸਾਹਨੀ, ਤੇਜਿੰਦਰ ਸਿੰਘ ਬਾਜਵਾ ਸਰਪ੍ਰਸਤ ਪ੍ਰੋਪਰਟੀ ਡੀਲਰ, ਬੀਰ ਸਿੰਘ ਭੁੱਲਰ, ਹੰਸ ਰਾਜ ਦੁਲੱਦੀ, ਜਸਵੀਰ ਸਿੰਘ ਵਜੀਦਪੁਰ ਪੀ ਏ ਲਾਲਕਾ ਅਤੇ ਵੱਡੀ ਗਿਣਤੀ ਵਿਚ ਹਲਕੇ ਦੇ ਪੰਚ ਸਰਪੰਚ ਅਤੇ ਜਥੇਬੰਦੀਆਂ ਵੱਡੀ ਗਿਣਤੀ ਵਿਚ ਮੌਜੂਦ ਸਨ।

Post a Comment