ਕੰਪਿਊਟਰ ਕੁਇਜ਼ ਅਤੇ ਕੰਪਿਊਟਰ ਟਾਈਪਿੰਗ ਦੇ ਮੁਕਾਬਲੇ ਕਰਵਾਏ

Sunday, December 16, 20120 comments


ਨਾਭਾ 16 ਦਸੰਬਰ (ਜਸਬੀਰ ਸਿੰਘ ਸੇਠੀ) – ਜ਼ਿਲ•ਾ ਸਿੱਖਿਆ ਅਫਸਰ (ਸੈ.ਸਿੱ.) ਸ੍ਰੀਮਤੀ ਬਲਬੀਰ ਕੌਰ ਗਿੱਲ ਦੇ ਹੁਕਮਾਂ ਤਹਿਤ ਸਰਕਾਰੀ ਮਿਡਲ ਸਕੂਲ ਤੂੰਗਾਂ ਵਿਖੇ ਕੰਪਿਊਟਰ ਕੁਇਜ਼ ਅਤੇ ਕੰਪਿਊਟਰ ਟਾਈਪਿੰਗ ਦੇ ਮੁਕਾਬਲੇ ਕੁਇਜ਼ ਮਾਸਟਰ ਸੁਖਚੈਨ ਸਿੰਘ ਛੀਟਾਂਵਾਲਾ ਅਤੇ ਹਰਮੇਲ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ। ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਕੰਪਿਊਟਰ ਸਿੱਖਿਆ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਸਕੋਰਰ ਦੀ ਡਿਊਟੀ ਐਸ.ਐਸ ਮਾਸਟਰ ਸੁਦੇਸ਼ ਕੁਮਾਰ ਨਾਭਾ ਤੇ ਟਾਈਮ ਕੀਪਿੰਗ ਦੀ ਡਿਊਟੀ ਰਾਕੇਸ਼ ਕੁਮਾਰ ਨੇ ਸੁਚੱਜੇ ਢੰਗ ਨਾਲ ਨਿਭਾਈ। ਸ੍ਰੀਮਤੀ ਹਰਪ੍ਰੀਤ ਕੌਰ, ਮੈਡਮ ਅਨੁਰਾਧਾ, ਮੈਡਮ ਗੁਲਸ਼ਨ ਅੰਸਾਰੀ, ਸ੍ਰੀ ਹਰਦੇਵ ਸਿੰਘ ਨੇ ਕੁਇਜ਼ ਮੁਕਾਬਲੇ ਦੇ ਸੰਚਾਲਣ ਵਿੱਚ ਪੂਰਾ ਸਹਿਯੋਗ ਦਿੱਤਾ। ਕੁਇਜ਼ ਮੁਕਾਬਲੇ ਵਿੱਚ ਮਨੀਸ਼ਾ ਰਾਣੀ (ਕਲਾਸ ਅੱਠਵੀਂ) ਫਸਟ, ਅਮਨ ਕੌਰ (ਸੱਤਵੀਂ) ਸੈਕਿੰਡ ਤੇ ਮਨਪ੍ਰੀਤ ਕੌਰ (ਛੇਵੀਂ) ਨੇ ਤੀਜੀ ਪੁਜੀਸ਼ਨ ਹਾਸਲ ਕੀਤੀ। ਜਦ ਕਿ ਕੰਪਿਊਟਰ ਟਾਈਪਿੰਗ ਮੁਕਾਬਲੇ ਵਿੱਚ ਦੀਪਇੰਦਰ ਕੌਰ ਨੇ ਪਹਿਲਾ ਸਥਾਨ, ਸੁਨੀਲ ਖਾਂ ਤੇ ਅਮਨ ਕੌਰ ਨੇ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕਰਨ ਦੀ ਰਸਮ ਸਕੂਲ ਇੰਚਾਰਜ ਹਰਪ੍ਰੀਤ ਕੌਰ, ਸ੍ਰੀ ਹਰਮੇਲ ਸਿੰਘ, ਸੁਦੇਸ਼ ਕੁਮਾਰ ਨਾਭਾ, ਹਰਦੇਵ ਸਿੰਘ, ਰਾਕੇਸ਼ ਕੁਮਾਰ, ਮੈਡਮ ਅਨੁਰਾਧਾ ਅਤੇ ਮੈਡਮ ਗੁਲਸ਼ਨ ਨੇ ਸਾਂਝੇ ਤੌਰ ’ਤੇ ਨਿਭਾਈ। 

 ਸਰਕਾਰੀ ਮਿਡਲ ਸਕੂਲ ਤੂੰਗਾਂ ਵਿਖੇ ਕੰਪਿਊਟਰ ਕੁਇਜ਼ ਅਤੇ ਕੰਪਿਊਟਰ ਟਾਈਪਿੰਗ ਦੇ ਮੁਕਾਬਲਿਆਂ ’ਚ ਜੇਤੂ ਬੱਚਿਆਂ ਨੂੰ ਇਨਾਮ ਦਿੰਦੇ ਹੋਏ ਸਕੂਲ ਅਧਿਆਪਕ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger