ਨਾਭਾ, 16 ਦਸੰਬਰ (ਜਸਬੀਰ ਸਿੰਘ ਸੇਠੀ)- ਅੱਜ ਨਾਭਾ ਵਿਖੇ ਬੀ ਸੀ ਵਿੰਗ ਦਿਹਾਤੀ ਵੱਲੋ ਇੱਕ ਸਮਾਗਮ ਦਿਹਾਤੀ ਪ੍ਰਧਾਨ ਠੇਕੇਦਾਰ ਮੱਖਣ ਸਿੰਘ ਵੱਲੋ ਕਰਵਾਇਆ ਗਿਆ ਜਿਸ ਵਿਚ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਨਾਭਾ ਸ: ਮੱਖਣ ਸਿੰਘ ਲਾਲਕਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਲਾਲਕਾ ਨੇ ਕਿਹਾ ਕਿ ਆਉਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਸ੍ਰੋਮਣੀ ਅਕਾਲੀ ਦਲ ਦੇ ਹਰੇਕ ਵਿੰਗ ਨੇ ਸੁਰੂ ਕਰ ਦਿੱਤੀ ਹੈ ਜਿਸ ਤਹਿਤ ਬੀ ਸੀ ਵਿੰਗ ਦੇ ਜਿਲ੍ਹਾਂ ਪ੍ਰਧਾਨ ਸ: ਹਰਜੀਤ ਸਿੰਘ ਅਦਾਲਤੀਵਾਲਾ ਦੇ ਨਿਰਦੇਸ ਅਨੁਸਾਰ ਅੱਜ ਨਾਭਾ ਹਲਕੇ ਵਿਚ ਬੀ ਸੀ ਵਿੰਗ ਦਾ ਵਿਸਥਾਰ ਕੀਤਾ ਗਿਆ ਹੈ ਜਿਸ ਵਿਚ ਮਿਹਨਤੀ ਵਰਕਰਾਂ ਨੂੰ ਅਹੁਦੇ ਦੇ ਕੇ ਪਾਰਟੀ ਨਾਲ ਜੋੜਿਆ ਗਿਆ ਹੈ ਉਨ੍ਹਾ ਕਿਹਾ ਕਿ ਕੇਦਰ ਦੀ ਕਾਂਗਰਸ ਸਰਕਾਰ ਹਰੇਕ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਲੋਕਾਂ ਦਾ ਮੋਹ ਕਾਂਗਰਸ ਪਾਰਟੀ ਤੋ ਭੰਗ ਹੋ ਚੁੱਕਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਦਿਹਾਤੀ ਪ੍ਰਧਾਨ ਠੇਕੇਦਾਰ ਮੱਖਣ ਸਿੰਘ ਨੇ ਕਿਹਾ ਕਿ ਹਲਕਾ ਇੰਚਾਰਜ ਲਾਲਕਾ ਅਤੇ ਜਿਲ੍ਹਾਂ ਪ੍ਰਧਾਨ ਅਦਾਲਤੀਵਾਲਾ ਦੇ ਨਿਰਦੇਸਾਂ ਅਨੁਸਾਰ ਪਿੰਡਾਂ ਵਿਚ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਦਲਜੀਤ ਸਿੰਘ, ਗੁਰਚਰਨ ਸਿੰਘ ਨੂੰ ਸਰਕਲ ਦਿਹਾਤੀ (ਬੀ ਸੀ ਵਿੰਗ) ਦਾ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਭੁੱਟੋ ਖਾਂ, ਗਿਆਨ ਸਿੰਘ ਨੂੰ ਜਨਰਲ ਸਕੱਤਰ (ਬੀ ਸੀ ਵਿਦਿਹਾਤੀ), ਸਤਗੁਰ ਸਿੰਘ, ਗੁਰਪ੍ਰੀਤ ਸਿੰਘ, ਤਾਰਾ ਸਿੰਘ, ਸਤਨਾਮ ਸਿੰਘ, ਹਰਭਜਨ ਸਿੰਘ ਨੂੰ ਮੈਬਰ (ਬੀ ਸੀ ਵਿੰਗ ਦਿਹਾਤੀ) ਬਣਾਇਆ ਗਿਆ ਹੈ। ਹਲਕਾ ਇੰਚਾਰਜ ਸ: ਲਾਲਕਾ ਵੱਲੋ ਨਵੇ ਬਣਾਏ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਤੇ ਅਹੁਦੇ ਮਿਲਣ ਤੇ ਵਰਕਰਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਸਤਵਿੰਦਰ ਸਿੰਘ ਟੌਹੜਾ ਮੈਬਰ ਐਸ ਜੀ ਪੀ ਸੀ, ਠੇਕੇਦਾਰ ਦਰਸਨ ਸਿੰਘ ਪ੍ਰਧਾਨ ਬੀ ਸੀ ਵਿੰਗ ਸਹਿਰੀ, ਹਰਪਾਲ ਸਿੰਘ ਰਾਜਗੜ੍ਹ ਸੀਨੀ: ਅਕਾਲੀ ਆਗੂ, ਜਸਵਿੰਦਰ ਸਿੰਘ ਅੱਚਲ ਯੂਥ ਆਗੂ, ਮੇਜਰ ਸਿੰਘ ਤੂੰਗਾਂ ਜਿਲ੍ਹਾ ਮੀਤ ਪ੍ਰਧਾਨ, ਜਗਦੇਵ ਸਿੰਘ ਖੋਖ ਮੀਤ ਪ੍ਰਧਾਨ, ਜਸਵੀਰ ਸਿੰਘ ਵਜੀਦਪੁਰ ਪੀ ਏ ਲਾਲਕਾ ਅਤੇ ਵੱਡੀ ਗਿਣਤੀ ਵਿਚ ਹਲਕੇ ਦੇ ਆਗੂ ਵੱਡੀ ਗਿਣਤੀ ਵਿਚ ਮੌਜੂਦ ਸਨ।

Post a Comment