ਮਾਨਸਾ 18 ਦਸੰਬਰ () ਜਿਲਾ ਪੁਲਿਸ ਮਾਨਸਾ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋਂ ਸ:ਥ: ਫੌਜੀ ਰਾਮ ਦੀ ਅਗਵਾਈ ਹੇਠ ਦੌਰਾਨੇ ਗਸ਼ਤ ਅਨਾਜ ਮੰਡੀ ਚੈਨੇਵਾਲਾ ਪਾਸ ਬੋਘਾ ਸਿੰਘ ਪੁੱਤਰ ਦੁਰਗਾ ਸਿੰਘ ਵਾਸੀ ਮਾਖੇਵਾਲਾ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਸ ਪਾਸੋਂ 25 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਕੀਤੀ ਅਤੇ ਇਸ ਸਬੰਧੀ ਮੁਕੱਦਮਾ ਨੰਬਰ 68 ਮਿਤੀ 17-12-2012 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਝੁਨੀਰ ਦਰਜ ਰਜਿਸਟਰ ਕਰਕੇ ਕਥਿੱਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਕਥਿੱਤ ਦੋਸ਼ੀ ਆਦੀ ਮੁਜਰਮ ਹੈ। ਜਿਸ ਵਿਰੁੱਧ ਪਹਿਲਾਂ ਵੀ ਭੁੱਕੀ ਚੂਰਾਪੋਸਤ ਅਤੇ ਆਬਕਾਰੀ ਐਕਟ ਦੇ ਦੋ ਮੁਕੱਦਮੇ ਥਾਣਾ ਸਰਦੂਲਗੜ ਅਤੇ ਥਾਣਾ ਝੁਨੀਰ ਵਿਖੇ (ਮੁਕੱਦਮਾ ਨੰਬਰ 40 ਮਿਤੀ 15-3-2010 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ ਅਤੇ ਮੁਕੱਦਮਾ ਨੰਬਰ 61 ਮਿਤੀ 27-9-1991 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ) ਦਰਜ਼ ਹੋਏ ਸਨ। ਜਿਸ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਭੁੱਕੀ ਚੂਰਾਪੋਸਤ ਹਰਿਆਣਾ ਪ੍ਰਾਂਤ ਵਿੱਚੋ 750 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਲੈਕਰ ਆਇਆ ਸੀ ਤੇ 1200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਤੁਰ ਫਿਰ ਦੇ ਵੇਚਣੀ ਸੀ। ਕਥਿੱਤ ਦੋਸ਼ੀ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ਪਾਸੋ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।ਇਸੇ ਤਰਾ ਸ:ਥ: ਹਰਬੰਸ ਸਿੰਘ ਥਾਣਾ ਸਿਟੀ-1 ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸ਼ਤ ਨੇੜੇ ਸਮਰਾਟ ਸਿਨੇਮਾ ਮਾਨਸਾ ਪਾਸ ਹਰਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਠੂਠਿਆਵਾਲੀ ਰੋਡ ਵਾਰਡ ਨੰਬਰ 2 ਮਾਨਸਾ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਸ ਪਾਸੋਂ 45 ਗ੍ਰਾਮ ਸਮੈਕ ਬਰਾਮਦ ਕੀਤੀ ਗਈ। ਜਿਸ ਵਿਰੁੱਧ ਮੁਕੱਦਮਾ ਨੰਬਰ 212 ਮਿਤੀ 17-12-2012 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ-1 ਮਾਨਸਾ ਦਰਜ ਰਜਿਸਟਰ ਕਰਕੇ ਕਥਿੱਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਇਹ ਕਥਿੱਤ ਦੋਸ਼ੀ ਵੀ ਆਦੀ ਮੁਜਰਮ ਹੈ। ਜਿਸ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰਬਰ 61 ਮਿਤੀ 13-3-2010 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀਮਾਨਸਾ ਦਰਜ ਰਜਿਸਟਰ ਹੋਇਆ ਸੀ, ਜਿਸ ਪਾਸੋ 5 ਗ੍ਰਾਮ ਸਮੈਕ ਬਰਾਮਦ ਹੋਈ ਸੀ। ਕਥਿੱਤ ਦੋਸ਼ੀ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਹੁਣ ਉਹ ਸਮੈਕ ਸਦਰ ਬਜਾਰ ਦਿੱਲੀ ਵਿਖੇ ਫੁੱਟਪਾਥ ਤੇ ਬੈਠੇ ਝੁੱਗੀਆ ਝੌਪੜੀਆਂ ਵਾਲਿਆ ਤੋਂ 40 ਰੁਪਏ ਪ੍ਰਤੀ ਬਿੱਟ ਦੇ ਹਿਸਾਬ ਨਾਲ ਖਰੀਦ ਕੇ ਲਿਆਇਆ ਸੀ ਤੇ ਮਾਨਸਾ ਵਿਖੇ 130 ਰੁਪਏ ਪ੍ਰਤੀ ਬਿੱਟ ਦੇ ਹਿਸਾਬ ਨਾਲ ਤੁਰ ਫਿਰ ਦੇ ਵੇਚਣੀ ਸੀ। ਕਥਿੱਤ ਦੋਸ਼ੀ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ਪਾਸੋ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ। ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਨਸ਼ਿਆ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਜਾਰੀ ਰੱਖਿਆ ਜਾਵੇਗਾ ਅਤੇ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇਗਾ।

Post a Comment