ਅੰਮ੍ਰਿਤਸਰ 18 ਦਸੰਬਰ (ਡਾ. ਚਰਨਜੀਤ ਸਿੰਘ )ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਉਪ- ਮੁੱਖ ਮੰਤਰੀ ਸ. ਸੁਖਬੀਰ ਬਾਦਲ ਪੱਤਰ ਲਿਖ ਕੇ ਉਨ•ਾਂ ਦਾ ਧਿਆਨ ਅੰਮ੍ਰਿਤਸਰ ਨੂੰ ਵਿਸ਼ਵ ਦਾ ਹਾਣੀ ਬਨਾਉਣ ਸਬੰਧੀ 6 ਅਕਤੂਬਰ 2012 ਨੂੰ ਦਿੱਤੇ ਬਿਆਨ ਵਲ ਦਿਵਾਉਂਦੇ ਹੋਇ ਇਸ ’ਤੇ ਅਮਲ ਨਾ ਕਰਨ ਵਾਲੇ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਆਪਣੇ ਪੱਤਰ ਵਿਚ ਮੰਚ ਆਗੂ ਨੇ ਕਿਹਾ ਕਿ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਬਹੁਤ ਵਧੀਆ ਹੈ। ਜੇ ਅਜਿਹਾ ਹੈ ਤਾਂ ਮੰਤਰੀਆਂ, ਵਿਧਾਇਕਾਂ, ਮੇਅਰਾਂ ਅਤੇ ਹੋਰਨਾਂ ਨੂੰ ਗੰਨਮੈ¤ਨ ਕਿਉਂ ਦਿੱਤੇ ਹੋਏ ਹਨ?ਇਸ ਸਾਰੇ ਵਾਪਸ ਹੋਣੇ ਚਾਹੀਦੇ ਹਨ।ਉਨ•ਾਂ ਇਹ ਵੀ ਬੇਨਤੀ ਕੀਤੀ ਹੈ ਕਿ ਅੰਮ੍ਰਿਤਸਰ ਦੇ ਮੇਅਰ ਅਤੇ ਇ¤ਥੇ ਰਹਿੰਦੇ ਮੰਤਰੀਆਂ, ਚੀਫ਼ ਪਾਰਲੀਮੈਂਟ ਸਕੱਤਰਾਂ ਨੂੰ ਕਿਹਾ ਜਾਵੇ ਕਿ ਉਹ ਪੈਦਲ ਬਿਨਾਂ ਗੰਨਮੈ¤ਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਆਲ•ੇ-ਦੁਆਲ•ੇ ਚੱਕਰ ਲਾਉਣ ਦੀ ਖੇਚਲ ਕਰਨ ਤਾਂ ਜੋ ਉਨ•ਾਂ ਨੂੰ ਇਸ ਸ਼ਹਿਰ ਦੀ ਸਫ਼ਾਈ ਅਤੇ ਅਮਨ ਕਾਨੂੰਨ ਦੀ ਸਥਿਤੀ ਅਤੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਪਤਾ ਲੱਗ ਸਕੇ। ਸ. ਬਾਦਲ ਨੂੰ ਵੀ ਇੱਕ ਸ਼ਰਧਾਲੂ ਵਾਂਗ ਸ੍ਰੀ ਦਰਬਾਰ ਸਾਹਿਬ ਦੇ ਆਲ•ੇ-ਦੁਆਲ•ੇ ਦੇ ਬਾਜ਼ਾਰਾਂ ਵਿੱਚ ਚੁੱਪ ਚਪੀਤੇ ਅਚਨਚੇਤ ਚੱਕਰ ਲਗਾਉਣਾ ਚਾਹੀਦਾ ਹੈ ਤਾਂ ਜੋ ਇੱਥੇ ਆਉਂਦੇ ਸ਼ਰਧਾਲੂਆਂ ਨੂੰ ਆਉਂਦੀਆਂ ਮੁਸ਼ਕਲਾਂ ਤੋਂ ਉਹ ਜਾਣੂ ਹੋ ਸਕਣ। ਇਸ ਸਮੇਂ ਅਵਾਰਾ ਕੁੱਤਿਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਚੂਹਿਆਂ ਤੋਂ ਵੀ ਲੋਕ ਬਹੁਤ ਦੁਖੀ ਹਨ। ਸਫ਼ਾਈ ਦਾ ਬਹੁਤ ਮੰਦਾ ਹਾਲ ਹੈ। ਪਹਿਲਾਂ ਘਰੋਂ-ਘਰ ਆ ਕੇ ਪ੍ਰਾਇਵੇਟ ਕੰਪਨੀ ਦੀਆਂ ਗੱਡੀਆਂ ਕੂੜਾ ਚੁੱਕਦੀਆਂ ਸਨ। ਹੁਣ ਲੋਕਾਂ ਨੂੰ 40-50 ਰੁਪਏ ਦੇ ਕੇ ਪ੍ਰਾਇਵੇਟ ਬੰਦਿਆਂ ਕੋਲੋਂ ਕੂੜਾ ਚੁੱਕਵਾਉਣਾ ਪੈ ਰਿਹਾ ਹੈ।ਸ. ਬਾਦਲ ਵਲੋਂ ਸਖ਼ਤ ਤਾੜਨਾ ਦੇ ਬਾਵਜ਼ੂਦ ਨਾ ਤਾਂ 100 ਫੀਸਦੀ ਸਟਰੀਟ ਲਾਈਟ ਅਜੇ ਚਾਲੂ ਨਹੀਂ ਹੋਈ ਅਤੇ ਨਾ ਹੀ ਨਜ਼ਾਇਜ ਹੋਰਡਿੰਗ ਹਟੇ ਹਨ। ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾਂ ਕਰਕੇ ਸਾਰੀ ਸਾਰੀ ਰਾਤ ਉ¤ਚੀ ਆਵਾਜ਼ ਵਿੱਚ ਲਾਊਡ ਸਪੀਕਰ ਵੱਜਦੇ ਹਨ ਅਤੇ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਟਰੈਫਿਕ ਪੁਲਿਸ ਚੰਡੀਗੜ• ਵਾਂਗ ਟਰੈਫਿਕ ਨਿਯਮਾਂ ਨੂੰ ਲਾਗੂ ਨਹੀਂ ਕਰ ਰਹੀ। ਉਨ•ਾਂ ਦਾ ਧਿਆਨ ਕੇਵਲ ਸਕੂਟਰਾਂ, ਮੋਟਰ ਸਾਈਕਲਾਂ ਅਤੇ ਬਾਹਰੋਂ ਆਉਂਦੀਆਂ ਕਾਰਾਂ ਦੇ ਚਲਾਣ ਕੱਟਣ ਵੱਲ ਹੀ ਹੈ। ਸ਼ਹਿਰ ਅੰਦਰ ਕਿਤੇ ਵੀ ਟਰੈਫਿਕ ਪੁਲਿਸ ਨਹੀਂ ਹੈ। ਦੁਕਾਨਦਾਰਾਂ ਨੇ ਸੜਕਾਂ ਅਤੇ ਫੁੱਟਪਾਥ ਮੱਲੇ ਹੋਏ ਹਨ।
ਅੰਮ੍ਰਿਤਸਰ ਵਿਕਾਸ ਮੰਚ ਵਲੋਂ 25 ਅਕਤੂਬਰ 2012 ਨੂੰ ਸ. ਸੁਖਬੀਰ ਸਿੰਘ ਬਾਦਲ ਨੂੰ ਇਕ ਪਤਰ ਲਿਖਿਆ ਗਿਆ ਸੀ, ਜਿਸ ਵਿਚ ਵਿੱਚ ਬੇਨਤੀ ਕੀਤੀ ਗਈ ਸੀ ਕਿ ਸਥਾਨਕ ਸਰਕਾਰ ਮੰਤਰੀ ਨੂੰ ਅਮ੍ਰਿਤਸਰ ਜਾ ਕੇ ਨਿੱਜੀ ਤੌਰ ’ਤੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਅੰਮ੍ਰਿਤਸਰ ਕਾਰਪੋਰੇਸ਼ਨ ਨਾਲ ਸੰਬੰਧਿਤ ਮਸਲੇ ਹੱਲ ਕਰਵਾਉਣੇ ਚਾਹੀਦੇ ਹਨ। ਨਾ ਤਾਂ ਸਥਾਨਕ ਸਰਕਾਰ ਮੰਤਰੀ ਸ਼ਹਿਰੀਆਂ ਨੂੰ ਦਰਪੇਸ਼ ਸਮੱਸਿਆ ਸਬੰਧੀ ਅੰਮ੍ਰਿਤਸਰ ਆਏ ਤੇ ਨਾ ਹੀ ਬਾਦਲ ਸਾਹਿਬ ਨੇ ਮੁੜ ਜਿਲਾ ਅਧਿਕਾਰੀਆਂ ਦੀ ਮੀਟਿੰਗ ਲਈ ਜਦ ਕਿ ਉਨ•ਾਂ ਨੇ ਐਲਾਨ ਕੀਤਾ ਸੀ ਕਿ ਉਹ ਹਰ ਮਹੀਨੇ ਮੀਟਿੰਗ ਵਿਚ ਇਸ ਸਬੰਧੀ ਪ੍ਰਗਤੀ ਰਿਪੋਰਟ ਲੈਣਗੇ। ਹੋਰ ਤਾਂ ਉਪ-।ਮੁੱਖ ਮੰਤਰੀ ਸਮੇਤ ਹੋਰ ਕਿਸੇ ਵੀ ਮੰਤਰੀ /ਅਧਿਕਾਰੀ ਜਿਨ•ਾਂ ਵਿਚ ਕੈਬਿਨਟ ਮੰਤਰੀ ਸ੍ਰੀ ਭਗਤ ਚੂਨੀ ਲਾਲ ਤੇ ਸ੍ਰ: ਬਿਕਰਮ ਸਿੰਘ ਮਜੀਠੀਆ, ਚੀਫ ਪਾਰਲੀਮੈਂਟ ਸਕੱਤਰ, ਸ੍ਰ: ਇੰਦਰਬੀਰ ਸਿੰਘ ਬੁਲਾਰੀਆ ਤੇ ਡਾ. ਨਵਜੋਤ ਕੌਰ ਸਿੱਧੂ,. ਮੇਅਰ ਨਗਰ ਨਿਗਮ, ਡਿਪਟੀ ਕਮਿਸ਼ਨਰ , ਕਮਿਸ਼ਨਰ ਨਗਰ ਨਿਗਮ, ਸ਼ਾਮਿਲ ਹਨ ਨੇ ਇਸ ਦੀ ਪਹੁੰਚ ਰਸੀਦ ਭੇਜਣ ਦੀ ਖੇਚਲ ਨਹੀਂ ਕੀਤੀ।

Post a Comment