ਮੰਗਾਂ ਨੂੰ ਲੈ ਕੇ ਸੀਟੂ ਦੀ ਅਗਵਾਈ ’ਚ ਦਿੱਤਾ ਧਰਨਾ ਤੇ ਲਗਾਇਆ ਜਾਮ
ਮਾਨਸਾ, 16 ਦਸੰਬਰ () ਸੀਟੂ ਦੇ ਸੂਬਾਈ ਸੱਦੇ ਤੇ ਕੱਚੇ ਕਾਮੇ ਪੱਕੇ ਕਰਨ, ਘੱਟੋ ਘੱਟ ਉਜਰਤਾਂ 10 ਹਜ਼ਾਰ ਪ੍ਰਤੀ ਮਹੀਨਾ, ਠੇਕੇਦਾਰੀ ਮਜ਼ਦੂਰ ਪ੍ਰਬੰਧ ਖ਼ਤਮ ਕਰਨ, ਆਰ.ਓ. ਪਲਾਂਟਾਂ ਤੇ ਕੰਮ ਕਰਦੇ ਕਾਮਿਆਂ ਦੀ ਸੂਬਾ ਪੱਧਰੀ ਸੀਨੀਆਰਟੀ ਸੂਚੀ ਜਾਰੀ ਕਰਾਉਣ, ਸ਼ਨਾਖਤੀ ਕਾਰਡ ਬਣਾਉਣ, ਤਨਖਾਹਾਂ ਬੈਂਕਾਂ ਰਾਹੀਂ ਦੇਣ ਤੇ ਸੀ.ਪੀ.ਐਫ਼ ਕੱਢਣ ਆਦਿ ਕੰਮ ਨੂੰ ਲੈ ਕੇ ਆਰ.ਓ. ਪਲਾਂਟ ਕੰਟਰੈਕਟਰ ਵਰਕਰਜ਼ ਯੂਨੀਅਨ (ਸੀਟੂ) ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਜ਼ਿਲ•ਾ ਕਚਹਿਰੀਆਂ ਵਿੱਚ ਧਰਨਾ ਦੇਣ ਉਪਰੰਤ ਸ਼ਹਿਰ ਅੰਦਰ ਰੋਸ ਮਾਰਚ ਕਰਦਿਆਂ ਠੀਕਰੀਵਾਲਾ ਚੌਂਕ ਵਿਖੇ ਸੰਕੇਤਕ ਜਾਮ ਲਗਾਇਆ। ਇਸ ਮੌਕੇ ਸੀ.ਆਈ.ਟੀ.ਯੂ. ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉਡਤ, ਪੰਜਾਬ ਸੁਬਾਰਡੀਨੇਟਰ ਸਰਵਿਸ ਫੈਡਰੇਸ਼ਨ (ਵਿਗਿਅਨਿਕ) ਦੇ ਜ਼ਿਲ•ਾ ਪ੍ਰਧਾਨ ਬਿੱਕਰ ਸਿੰਘ ਮਾਖਾ, ਕਰਮਜੀਤ ਸਿੰਘ ਫਫੜੇ, ਜਗਜੀਵਨ ਸਿੰਘ ਹਸਨਪੁਰ, ਆਰ.ਓ. ਪਲਾਂਟ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੂਬਾ ਪ੍ਰਧਾਨ ਲਛਮਣ ਸਿੰਘ ਲਾਲਿਆਂਵਾਲੀ, ਕੁਲਦੀਪ ਸਿੰਘ ਬੁਢਲਾਡਾ, ਜਸਵਿੰਦਰ ਸਿੰਘ ਚੱਕ ਭਾਈਕੇ, ਜਸਵਿੰਦਰ ਸਿੰਘ ਨੰਦਗੜ•, ਸੁਖਵੀਰ ਹਾਰਾਉ, ਕੁੰਦਨ ਲਾਲ ਬਠਿੰਡਾ, ਜਸਪਿੰਦਰ ਮੁਕਤਸਰ, ਬਲਵੀਰ ਸਿੰਘ ਜੇਤੋਂ ਨੇ ਕਿਹਾ ਕਿ ਘੱਟੋ ਘੱਟ ੳਜਰਤਾਂ 10 ਹਜ਼ਾਰ ਪਤੀ ਮਹੀਨਾ ਕਰਨ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਸਰਕਾਰ ਕੰਪਨੀਆਂ ਦੇ ਹੱਥਾਂ ’ਚ ਖੇਡ ਰਹੀ ਹੈ ਤੇ ਕੰਪਨੀਆਂ ਮਨ ਮਾਨੇ ਢੰਗ ਨਾਲ ਵਰਕਰਾਂ ਦੀ ਲੁੱਟ ਕਰ ਰਹੀਆਂ ਹਨ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਵਰਕਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਪ੍ਰਚੰਡ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰੀ ਪੰਜਾਬ ਤੇ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਜਥੇਬੰਦੀ ਵੱਲੋਂ ਤਹਿਸੀਦਾਰ ਮਾਨਸਾ ਰਾਹੀਂ ਡੀ.ਸੀ. ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਨਵਾਦੀ ਨੌਜਵਾਨ ਸਭਾ ਦੇ ਜ਼ਿਲ•ਾ ਸਕੱਤਰ ਘਨੀਸ਼ਾਮ ਨਿੱਕੂ, ਜੰਗਲਾਤ ਵਿਭਾਗ ਦੇ ਘੋਕਾ ਦਾਸ, ਕਾਲੇ ਖਾਂ ਭੰਮੇ, ਆਰ.ਓ. ਯੂਨੀਅਨ ਦੇ ਗੁਰਪ੍ਰੀਤ ਸਿੰਘ ਸਰਦੂਲਗੜ•, ਕ੍ਰਿਸ਼ਨ ਬਰੇਟਾ, ਹਰਮੇਸ਼ ਰਣਜੀਤਗੜ•, ਚਰਨਾ ਸਿੰਘ ਖੜਕ ਸਿੰਘ ਵਾਲਾ, ਰਾਜਿੰਦਰ ਰਮਦਿੱਤੇ ਵਾਲਾ, ਗੁਰਸੇਵਕ ਖੇਰੋਂ, ਬਲਵੀਰ ਉਡਤ, ਬਲਵੀਰ ਜੇਤੋਂ, ਚਾਂਦਨੀ ਬੁਢਲਾਡਾ ਆਦਿ ਨੇ ਵੀ ਸੰਬੋਧਨ ਕੀਤਾ।


Post a Comment