ਭੀਖੀ,25 ਦਸੰਬਰ(ਬਹਾਦਰ ਖਾਨ)-ਭਾਰਤੀ ਜਨਤਾ ਪਾਰਟੀ ਜਿਲਾ ਮਾਨਸਾ ਵੱਲੋਂ ਸਿਵ ਮੰਦਰ ਭੀਖੀ ਵਿਖੇ ਪਾਰਟੀ ਦੇ ਉ¤ਘੇ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਇਆ ਗਿਆ।ਜਿਸ ਵਿੱਚ ਵਰਕਰਾਂ ਨੇ ਵਧ ਚੜ ਕੇ ਸਮੂਲੀਅਤ ਕੀਤੀ।ਇਸ ਮੌਕੇ ਬੋਲਦਿਆਂ ਜਿਲਾ ਪ੍ਰਧਾਨ ਸੁਖਦੇਵ ਸਿੰਘ ਫਰਵਾਹੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਦੇਸ਼ ਦਾ ਸਿਰਮੌਰ ਨੇਤਾ ਤੇ ਗਰੀਬਾਂ ਦਾ ਮਸੀਹਾਂ ਕਰਾਰ ਦਿੰਦਿਆ ਕਿਹਾ ਕਿ ਦੇਸ਼ ਅੰਦਰ ਸਰਵੇ ਕਰਵਾ ਕੇ ਹਰ ਵਿਅਕਤੀ ਨੂੰ ਪੇਟ ਭਰ ਰੋਟੀ ਦੇਣ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਨ।ਇਸ ਮੌਕੇ ਵੱਖ-ਵੱਖ ਮੰਡਲਾਂ ਦੇ ਪ੍ਰਧਾਨਾਂ ਨੇ ਵੀ ਸ੍ਰੀ ਵਾਜਪਾਈ ਨੂੰ ਜਨਮ ਦਿਨ ਮੌਕੇ ਮੁਬਾਰਕਬਾਦ ਦਿੰਦਿਆ ਉਂਨਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ ।ਇਸ ਮੌਕੇ ਮੰਡਲ ਭੀਖੀ ਦੇ ਪ੍ਰਧਾਨ ਰਜਿੰਦਰ ਰਾਜੀ,ਵਰਿੰਦਰ ਸ਼ੇਰਪੁਰੀਆ,ਪ੍ਰੇਮ ਕੁਮਾਰ ਬਖਸ਼ੀਵਾਲਾ,ਵਿਨੋਦ ਗਰਗ,ਪ੍ਰੇਮ ਗਰਗ,ਪਵਨ ਜੈਨ ਸਰਦੂਲਗੜ,ਬਲਵਿੰਦਰ ਸਿੰਘ ਮੱਲ ਸਿੰਘ ਵਾਲਾ,ਡਾ. ਦਰਸ਼ਨ ਸਿੰਘ,ਬਲਜੀਤ ਸਿੰਘ ਦਿੱਲੀ ਵਾਲਾ,ਦੇਵ ਭੂਸਨ ਮਾਲੀ,ਬਲਕਾਰ ਸਹੋਤਾ,ਅਮਨਦੀਪ ਬਿੰਦਲ,ਡਾ.ਰਕੇਸ਼ ਬੋਬੀ,ਡਾ.ਸ਼ਾਮ ਲਾਲ,ਵਿਜੇ ਕੁਮਾਰ ਮਿੱਤਲ,ਸੁਖਪਾਲ ਸਿੰਘ,ਵਿਜੈ ਕੁਮਾਰ ਪੰਸਾਰੀ,ਰੋਹਤਾਸ਼ ਬਿੱਟੂ,ਯੁਵਾ ਮੋਰਚਾ ਦੇ ਪ੍ਰਧਾਨ ਬਲਜੀਤ ਸਿੰਘ ਚਹਿਲ,ਸ਼ੁਰੇਸ ਕੁਮਾਰ ਬਿੰਦਲ,ਸਰਦਾਰਾ ਸਿੰਘ ਗੋਗੀ,ਵਿਜੈ ਕੁਮਾਰ ਕਾਲਾ,ਅਸ਼ਵਨੀ ਅਸਪਾਲ,ਅਵਿਨਾਸ਼ ਬਿੱਟੂ,ਵਿਵੇਕ ਜੈਨ, ਅਮਨੀ ਜੈਨ ਵੀ ਹਾਜਰ ਸਨ।

Post a Comment