ਕੋਟਕਪੂਰਾ/26 ਦਸੰਬਰ/ਜੇ.ਆਰ.ਅਸੋਕ/ਮਹਿੰਦਰ ਸਿੰਘ ਸਮਾਘ ਜੋ ਕਿ ਪੰਜਾਬ ਰੋਡਵੇਜ਼ ਵਿਚ ਆਪਣੀ 29 ਸਾਲਾਂ ਦੀ ਸ਼ਾਨਦਾਰ ਸੇਵਾ ਪੂਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਹਨ , ਉਨ•ਾਂ ਦੀ ਸੇਵਾ ਮੁਕਤੀ ਦੇ ਸਬੰਧ ਵਿਚ ਇਕ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਸਥਾਨਕ ਮਿਲਨ ਪੈਲੇਸ ਵਿਚ ਰੱਖਿਆ ਗਿਆ। ਇਸ ਸਮੇਂ ਇਲਾਕੇ ਭਰ ਦੇ ਪਤਵੰਤੇ ਵਿਅਕਤੀਆਂ, ਸ਼ਹਿਰ ਨਿਵਾਸੀਆਂ, ਪਰਿਵਾਰ ਦੇ ਕਰੀਬੀ ਰਿਸ਼ਤੇਦਾਰਾਂ ਤੋਂ ਇਲਾਵਾ ਪੰਜਾਬ ਭਰ ਤੋਂ ਰੋਡਵੇਜ਼ ਡੀਪੂਆਂ ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ’ਚ ਸ਼ਾਮਿਲ ਹੋਏ। ਇਸ ਸਮਾਰੋਹ ਵਿਚ ਵੱਖ ਵੱਖ ਬੁਲਾਰਿਆ ਅਤੇ ਮਹਾਨ ਸ਼ਖਸੀਅਤਾ ਤੇ ਪੰਜਾਬ ਰੋਡਵੇਜ਼ ਅਤੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਪ੍ਰਤੀ ਨਿਭਾਏ ਗਏ ਰੋਲ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਸਮਾਘ ਨੂੰ ਸ਼ਹਿਰੀਆਂ, ਮੁਲਾਜ਼ਮਾਂ ਅਤੇ ਦਲ ਦੇ ਪੰਜਾਬ ਭਰ ਤੋਂ ਪਹੁੰਚੇ ਵਿਅਕਤੀਆਂ ਨੇ ਯਾਦਗਾਰੀ ਚਿੰਨ• ਦਿੱਤੇ ਅਤੇ ਉਨ•ਾਂ ਵਧਾਈਆਂ ਦਿੱਤੀਆਂ। ਸਮਾਪਤੀ ਤੇ ਸਮਾਘ ਨੂੰ ਕਰਮਚਾਰੀ ਦਲ ਵੱਲੋਂ ਇਕ ਨਵੀਂ ਕਾਰ ਅਤੇ ਸਕੂਟਰ ਦੀਆਂ ਚਾਬੀਆਂ ਸੌਂਪੀਆਂ ਗਈਆਂ। ਅਖ਼ੀਰ ’ਚ ਸੁਰਜੀਤ ਮਹਿੰਦਰ ਸਿੰਘ ਸਮਾਘ ਨੇ ਸਭਨਾਂ ਦਾ ਧੰਨਵਾਦ ਕੀਤਾ ।ਇਸ ਸਮੇਂ ਸੂਬਾ ਸਿੰਘ ਬਾਦਲ, ਕੁਲਬੀਰ ਸਿੰਘ ਮੱਤਾ, ਚਰਨਜੀਤ ਸਿੰਘ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਮੁਕਤਸਰ, ਬਲਕਰਨ ਸਿੰਘ ਜਨਰਲ ਮੈਨੇਜਰ ਫ਼ਿਰੋਜ਼ਪੁਰ, ਮੱਖਣ ਸਿੰਘ ਜਨਰਲ ਮੈਨੇਜਰ ਫ਼ਿਰੋਜ਼ਪੁਰ, ਚਰਨਜੀਤ ਸਿੰਘ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਮੋਗਾ, ਦਲਜੀਤ ਸਿੰਘ ਟੀ ਐਮ, ਉਪਕਾਰ ਸਿੰਘ ਸੁਪਰਡੈਂਟ, ਐਸ ਐਚ ਓ ਗੁਰਸ਼ੇਰ ਸਿੰਘ, ਬਲਵਿੰਦਰ ਸਿੰਘ, ਸਲਵਿੰਦਰ ਸਿੰਘ ਬਟਾਲਾ, ਬੰਤਾ ਸਿੰਘ ਜਗਰਾਓਂ, ਨੈਬ ਸਿੰਘ, ਸੁਖਦੇਵ ਸਿੰਘ, ਗੁਰਜੀਤ ਸਿੰਘ ਫ਼ਿਰੋਜ਼ਪੁਰ, ਦਵਿੰਦਰਪਾਲ ਸਿੰਘ ਫ਼ਾਜ਼ਿਲਕਾ, ਅਮਰੀਕ ਸਿੰਘ ਗਿੱਲ, ਜਗਦੀਸ਼ਰ ਸਿੰਘ, ਰਛਪਾਲ ਸਿੰਘ, ਜਸਵੰਤ ਸਿੰਘ ਸਮਾਘ, ਮੋਹਨ ਸਿੰਘ ਮੱਤਾ, ਬਲਵਿੰਦਰ ਸਿੰਘ ਜ਼ੈਲਦਾਰ, ਕਿਰਨਦੀਪ ਸਿੰਘ ਚਹਿਲ, ਰਾਣਾ ਮੁਹਾਰ, ਜੀਤ ਸਿੰਘ ਬਰਾੜ, ਉਜਾਗਰ ਸਿੰਘ ਬਰਾੜ, ਅਸ਼ਵਨੀ ਕੁਮਾਰ, ਗੁਰਦੇਵ ਸਿੰਘ ਚੰਗਾਲੀ, ਬਲਦੇਵ ਸਿੰਘ ਪ੍ਰਧਾਨ, ਗੁਰਦੀਪ ਸਿੰਘ ਚਹਿਲ, ਰਣਜੀਤ ਸਿੰਘ, ਦਰਸ਼ਨ ਸਿੰਘ ਭੱਟੀ, ਰਾਮਪਾਲ ਬਰਗਾੜੀ ਅਤੇ ਹੋਰ ਹਾਜ਼ਰ ਸਨ।
Post a Comment