ਕੋਟਕਪੂਰਾ/26 ਦਸੰਬਰ/ਜੇ.ਆਰ.ਅਸੋਕ/ ਫੇਬਲ ਸੀਨੀਅਰ ਸੈਕਂਡਰੀ ਸਕੂਲ ਵਿਖੇ ਸਭਿਆਚਾਰ ਅਤੇ ਸੰਸਕ੍ਰਿਤੀ ਪ੍ਰਤੀ ਜਾਣੂ ਅਤੇ ਸਪੋਰਟ ਨਾਲ ਜੋੜਨ ਅਤੇ ਨਸ਼ਿਆ ਵਰਗੀ ਭਿਆਨਕ ਬਿਮਾਰੀ ਤੋ ਦੂਰ ਰੱਖਣ ਲਈ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਨਗਰ ਕੌਸਲ ਪ੍ਰਧਾਨ ਪਰਮਜੀਤ ਕੌਰ ਢਿੱਲੋ ਨੇ ਸਮੂਲੀਅਤ ਕੀਤੀ । ਇਸ ਸੰਸਥਾਂ ਦੇ ਚੇਅਰਮੈਨ ਨਰਿੰਦਰ ਬਾਂਸਲ ਅਤੇ ਮਿਸ਼ਜ ਬਾਂਸਲ ਨੇ ਫੇਬਲ ਸਕੂਲ ਤੋ ਇਲਾਵਾ ਸਦਾ ਰਾਮ ਬਾਂਸਲ ਸਕੂਲ ਅਤੇ ਚਿਲਡਰਨ ਕੇਅਰ ਸਕੂਲ ਚਲ ਰਹੀਆ ਹਨ। ਪ੍ਰਿਸੀਪਲ ਤਿਵਾੜੀ ਅਤੇ ਸਮੂਹ ਸਟਾਫ ਨੇ ਸੱਤ ਦਿਨ ਦੀ ਲਗਾਤਾਰ ਸਦਕਾ ਪਹਿਲੀ ਕਲਾਸ ਤੋ ਨੌਵੀ ਕਲਾਸ ਦੇ ਵਿਦਿਆਰਥੀਆ ਨੂੰ ਸੂਝਵਾਨ ਕੋਚ ਅਤੇ ਸਟਾਫ ਦੇ ਸਦਕਾ ਬੱਚਿਆ ਨੂੰ ਤਿਆਰ ਕੀਤਾ। ਇੰਨ• ਨੂੰ ਚਾਰ ਭਾਗਾ ਵਿੱਚ ਮਦਰ ਟਰੇਸਾ , ਲਕਸਮੀ ਬਾਈ, ਇੰਦਰਾ ਗਾਂਧੀ ਅਤੇ ਕਲਪਨਾ ਚਾਵਲਾ ਗਰੁੱਬ ਬਣਾ ਕੇ ਵਿਦਿਆਰਥੀਆ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸਪੋਰਟਸ ਮੀਟ ਵਿੱਚ ਮਦਰ ਟਰੇਸਾ ਤੀਸਰੇ ਸਥਾਨ, ਰਾਣੀ ਲਕਸਮੀ ਬਾਈ ਨੇ ਪਹਿਲਾ ਸਥਾਨ , ਇੰਦਰਾ ਗਾਂਧੀ ਪਹਿਲਾ ਸਥਾਨ ਅਤੇ ਕਲਪਣਾ ਚਾਵਲਾ ਸੈਕਿੰਡ ਕਲਾਸ ਵਿੱਚ ਆਏ । ਰਿਲੇਅ ਗੇਮ ਵਿੱਚ 7ਵੀ ਤੇ ਨੌਵੀ ਵੀ ਕਲਾਸ ਦੀਆ ਲੜਕੀਆ ਨੇ ਇੰਦਰਾ ਫਸਟ,ਮਦਰ ਟਰੇਸਾ ਸੈਕਿੰਡ, ਤੀਸਰਾ ਸਥਾਨ ਮਦਰ ਟਰੇਸਾ , ਲੜਕਿਆ ਨੇ ਕਲਪਨਾ ਚਾਵਲਾ ਫਸਟ, ਦੂਸਰਾ ਸਥਾਨ ਕਲਪਨਾ ਚਾਵਲਾ ਅਤੇ ਤੀਸਰਾ ਸਥਾਨ ਕਲਪਣਾ ਚਾਵਲਾ ਕਰਵਾਏ ਗਏ, ਜਿਸ ਵਿੱਚ ਕਰਮਵਾਰ 100 ਮੀਟਰ, 200 ਮੀਟਰ 400 ਮੀਟਰ ਕਰਵਾਏ ਗਏ। ਇਸ ਸਮਾਰੋਹ ਵਿੱਚ ਕੌਸਲ ਪ੍ਰਧਾਨ ਪਰਮਜੀਤ ਕੌਰ ਢਿੱਲੋ ਨੇ ਵਿਦਿਆਰਥੀਆ ਦੇ ਜੇਤੂ ਗਰੁੱਪ ਦੇ ਵਿਜੇਤਾ ਗੇ ਗਲ ਵਿੱਚ ਮੈਡਲ ਪਾ ਕੇ ਸਨਮਾਣਤ ਕੀਤਾ। ਇਸ ਮੌਕੇ ਬੱਚਿਆ ਦੇ ਮਾ- ਬਾਪ ਅਤੇ ਪੁਲਿਸ ਪ੍ਰਸ਼ਾਸ਼ਨ , ਸਮੂਹ ਸਕੂਲ ਦਾ ਸਟਾਫ ਹਾਜਰ ਸਨ
ੋ
Post a Comment