ਕੋਟਕਪੂਰਾ/26 ਦਸੰਬਰ/ਜੇ.ਆਰ.ਅਸੋਕ/ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਇਕਾਈ ਪੰਜਾਬ ਦੀ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਅਗਵਾਈ ਹੇਠ ਵਰਕਰਾਂ ਦੇ ਇਕ ਵਫ਼ਦ ਨੇ ਕੋਟਕਪੂਰਾ ਵਿਖੇ ਰਾਖਵੇਂ ਜੈਤੋ ਦੇ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਮਿਲ ਕੇ ਇਕ ਮੰਗ ਪੱਤਰ ਦੇ ਕੇ ਮੰਗਾਂ ਤੋਂ ਜਾਣੂ ਕਰਾਇਆ । ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਨੇ ਪ੍ਰੈਸ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਮੰਗ ਪੱਤਰ ’ਚ ਆਸ਼ਾ ਵਰਕਰਾਂ ਦੀ ਹਾਜ਼ਰ ਯਕੀਨੀ ਬਣਾਉਣਾ ਅਤੇ , ਸੀਨੀਆਰਤਾ ਸੂਚੀ ਬਣਾਉਣ, ਐਸ ਸੀ ਵਰਕਰਾਂ ਨੂੰ 25 ਫ਼ੀਸਦੀ ਰਾਖਵਾਂਕਰਨ ਦੇਣ, ਪੰਜਵੇਂ ਤਨਖਾਹ ਕਮਿਸ਼ਨ ਅਨੁਸਾਰ ਆਸ਼ਾ ਵਰਕਰਾਂ ਨੂੰ ਬੱਝਵਾਂ ਮਾਣ-ਭੱਤਾ 6200 ਰੁਪਏ ਦੇਣ ਅਤੇ ਹੋਰ ਮੰਗਾਂ ਸ਼ਾਮਿਲ ਹਨ। ਉਕਤ ਮੰਗਾਂ ਨੂੰ ਧਿਾਅਨ ਵਿੱਚ ਰੱਖਦਿਆ ਜੋਗਿੰਦਰ ਸਿੰਘ ੇਂ ਵਿਧਾਇਕ ਨੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਇਹਨਾਂ ਮੰਗਾਂ ਨੂੰ ਆਉਂਦੇ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ’ਚ ਉਠਾਇਆ ਜਾਵੇਗਾ। ਵਿਧਾਇਕ ਨੇ ਕਿਹਾ ਕਿ ਉਨ•ਾਂ ਨੂੰ ਇਹ ਜਾਣ ਬੇਹੱਦ ਅਫ਼ਸੋਸ ਹੋਇਆ ਹੈ ਕਿ ਆਸ਼ਾ ਵਰਕਰਾਂ 10+2 ਅਤੇ ਬੀ ਏ ਪਾਸ ਹੋਣ ਦੇ ਬਾਵਜੂਦ ਵੀ ਇੰਨੇ ਘੱਟ ਮਿਹਨਤਾਨੇ ’ਤੇ ਕੰਮ ਕਰ ਰਹੀਆਂ ਹਨ। ਇਸ ਸਮੇਂ ਸੁਖਮੰਦਰ ਕੌਰ, ਗੁਰਮੀਤ ਕੌਰ ਬਹਿਬਲ ਕਲਾਂ, ਸ਼ਿੰਦਰਪਾਲ ਕੌਰ, ਗੁਰਮੀਤ ਕੌਰ ਮੱਤਾ, ਸੁਰਜੀਤ ਕੌਰ, ਜੀਤ ਕੌਰ ਵੀ ਹਾਜ਼ਰ ਸਨ।
Post a Comment