ਰੌਚਕ ਢੰਗ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਗਿਆ ਹੈ ਰੇਡੀਓ ਪ੍ਰੋਗਰਾਮ।
ਚੰਡੀਗੜ੍ਹ 17 ਦਸੰਬਰ (ਰਣਜੀਤ ਸਿੰਘ ਧਾਲੀਵਾਲ) - ਪੰਜਾਬ ਸਰਕਾਰ ਵੱਲੋਂ ਰਾਜ ਦੀ ਪ੍ਰਾਇਮਰੀ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਸ਼ੁਰੂ ਕੀਤੇ ਗਏ ਪ੍ਰਵੇਸ਼ ਪ੍ਰਾਜੈਕਟ ਤਹਿਤ ਹੁਣ ਰਾਜ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 2' ਦਸੰਬਰ ਤੋਂ ਰੇਡੀਓ ਕਲਾਸ ਰੂਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਪੰਜਾਬ ਸ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਰੀਜਨਲ ਚੈਨਲ ਐਫ.ਐਮ ਜਲੰਧਰ, ਐਫ.ਐਮ ਰੇਨਬੋ ਜਲੰਧਰ, ਲੋਕਲ ਰੇਡੀਓ ਸਟੇਸ਼ਨ ਬਠਿੰਡਾ ਅਤੇ ਪਟਿਆਲਾ ਤੋਂ ਦੁਪਹਿਰ 2.3' ਵਜੇ ਤੋਂ 2.5' ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ। ਇਸ ਉਪਰਾਲੇ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਚੋਣਵੇਂ ਵਿਸ਼ਿਆਂ ਉ¤ਤੇ ਰੇਡੀਓ ਦੇ ਮਾਧਿਅਮ ਦੁਆਰਾ ਰੌਚਕਤਾ ਭਰਪੂਰ ਵੰਨਗੀਆਂ ਨਾਲ ਸਿੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਨੂੰ ਆਧੁਨਿਕ ਸਮੇਂ ਦਾ ਹਾਣੀ ਬਣਾਉਣ ਪੱਖੋਂ ਸ਼ੁਰੂ ਕੀਤੇ ਪ੍ਰਵੇਸ਼ ਪ੍ਰਾਜੈਕਟ ਤਹਿਤ ਬੱਚਿਆਂ ਨੂੰ ਪੜਾਉਣ ਦੇ ਨਵੇਂ-ਨਵੇਂ ਅਤੇ ਰੌਚਕ ਢੰਗ ਅਪਣਾਏ ਜਾ ਰਹੇ ਹਨ ਜਿਸ ਨਾਲ ਵਿਦਿਆਰਥੀ ਸਕੂਲੀ ਪੜ੍ਹਾਈ ਨੂੰ ਬਿਨ੍ਹਾਂ ਕਿਸੇ ਬੋਝ ਜਾਂ ਭੈਅ ਤੋਂ ਬੜੀ ਆਸਾਨੀ ਨਾਲ ਪ੍ਰਾਪਤ ਕਰਨਗੇ। ਰੇਡੀਓ ਕਲਾਸ ਰੂਮ ਵੀ ਅਜਿਹਾ ਹੀ ਇਕ ਉਪਰਾਲਾ ਹੈ ਜਿਸਦੇ ਤਹਿਤ ਔਖੇ ਵਿਸ਼ਿਆਂ ਨੂੰ ਰੇਡੀਓ ਪ੍ਰੋਗਰਾਮਾਂ ਦੇ ਪਾਤਰਾਂ ਰਾਹੀਂ ਬੜੇ ਹੀ ਪ੍ਰਭਾਵਸ਼ਾਲੀ ਅਤੇ ਮਨੋਰੰਜਨ ਭਰਪੂਰ ਢੰਗ ਨਾਲ ਪਹਿਲਾਂ ਰਿਕਾਰਡ ਕੀਤੇ ਗਏ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਅੱਗੇ ਪੇਸ਼ ਕੀਤਾ ਜਾਂਦਾ ਹੈ। ਇਹਨਾਂ ਪ੍ਰੋਗਰਾਮਾਂ ਦੁਆਰਾ ਬੱਚੇ ਦੇ ਸਿੱਖਣ ਪੱਧਰਾਂ ਵਿਚ ਉਸਾਰੂ ਤਬਦੀਲੀ ਆਉਂਦੀ ਹੈ ਕਿਉਂਕਿ ਬੱਚੇ ਬੜੀ ਰੌਚਕਤਾ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਕੇ ਸਿੱਖਿਆ ਪ੍ਰਾਪਤ ਕਰਦੇ ਹਨ। ਇਸ ਸਬੰਧੀ ਸਿੱਖਿਆ ਮੰਤਰੀ ਨੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਕੇ.ਐ¤ਸ ਪੰਨੂੰ ਨੂੰ ਰੇਡੀਓ ਕਲਾਸ ਰੂਮ ਪ੍ਰੋਗਰਾਮ ਤਹਿਤ ਰਾਜ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿਚ ਰੇਡੀਓ ਸੈ¤ਟ ਪ੍ਰਦਾਨ ਕਰਨ ਅਤੇ ਅਧਿਆਪਕਾਂ ਨੂੰ ਇਹਨਾਂ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰਨ ਵਾਲੇ ਚੈਨਲਾਂ ਦੇ ਨਾਂ ਅਤੇ ਫ਼੍ਰੀਕੁਐਂਸੀ ਆਦਿ ਬਾਰੇ ਸੂਚਿਤ ਕਰਨ ਨੂੰ ਕਿਹਾ ਹੈ। ਮੰਤਰੀ ਨੇ ਰਾਜ ਦੇ ਸਮੂਹ ਸਕੂਲਾਂ ਵਿਚ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮਾਂ ਦਾ ਮਿਤੀ ਅਤੇ ਸਮਾਂਬੱਧ ਸ਼ਡਿਊਲ ਪਹੁੰਚਾਉਣ ਲਈ ਕਿਹਾ ਹੈ ਤਾਂ ਕਿ ਅਧਿਆਪਕ ਪਹਿਲਾਂ ਹੀ ਆਪਣੀ ਜਮਾਤ ਨੂੰ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਲਈ ਤਿਆਰ ਕਰ ਸਕਣ। ਉਹਨਾਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿ) ਪੰਜਾਬ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹਨਾਂ ਦੇ ਜ਼ਿਲ੍ਹੇ ਵਿਚਲੇ ਸਾਰੇ ਸਕੂਲਾਂ ਵਿਚ ਰੇਡੀਓ ਚਾਲੂ ਹਾਲਤ ਵਿਚ ਹੋਣ ਤਾਂ ਕਿ ਬੱਚੇ ਇਹਨਾਂ ਪ੍ਰੋਗਰਾਮਾਂ ਨੂੰ ਸਾਫ਼-ਸਾਫ਼ ਸੁਣ ਸਕਣ। ਜੇਕਰ ਕਿਸੇ ਸਕੂਲ ਵਿਚ ਰੇਡੀਓ ਚਾਲੂ ਹਾਲਤ ਵਿਚ ਨਹੀਂ ਹੈ ਤਾਂ ਇਸ ਨੂੰ ਜਲਦ ਤੋਂ ਜਲਦ ਠੀਕ ਕਰਵਾ ਲਿਆ ਜਾਵੇ।

Post a Comment