ਤਰਕਸ਼ੀਲਾਂ ਦੀ ਮੀਟਿੰਗ
ਭੀਖੀ 17 ਦਸੰਬਰ (ਬਹਾਦਰ ਖਾਨ)-ਨੇੜਲੇ ਪਿੰਡ ਬੀਰ ਖੁਰਦ ਦੀ ਸ਼ਹੀਦ ਮਿਤਰੂ ਮੱਲ ਯਾਦਗਾਰੀ ਲਾਇਬਰੇਰੀ ਵਿੱਚ ਪਿੰਡ ਦੀ ਤਰਕਸੀਲ ਇਕਾਈ ਦੀ ਮੀਟਿੰਗ ਇਕਾਈ ਪ੍ਰਧਾਨ ਸੁਖਵਿੰਦਰ ਸਿੰਘ ਬੀਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਇਕੱਤਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰ. ਬੀਰ ਨੇ ਕਿਹਾ ਕਿ ਸਾਨੂੰ ਸਮਾਜ ਅੰਦਰ ਫੈਲੇ ਅੰਧਵਿਸਵਾਸਾਂ ਨੂੰ ਜੜੋਂ ਖਤਮ ਕਰਨ ਲਈ ਆਪਣੀਆਂ ਸਰਗਰਮੀਆਂ ਤੇਜ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਪਾਖੰਡੀ ਤੇ ਪਰਜੀਵੀ ਲੋਕ ਆਮ ਜਨਤਾ ਨੂੰ ਅੰਧਵਿਸਵਾਸਾਂ ਦੇ ਭਰਮ ਜਾਲ ਵਿੱਚ ਫਸਾ ਕੇ ਲੁੱਟਣ ਤੇ ਲੱਗੇ ਹੋਏ ਹਨ।ਇਹ ਲੋਕਾਂ ਦੀ ਆਰਥਿਕ,ਮਾਨਸਿਕ ਤੇ ਸਰੀਰਰਕ ਲੁੱਟ ਕਰਕੇ ਸਮਾਜ ਵਿੱਚ ਅਗਿਆਨਤਾ ਦਾ ਹਨੇਰਾ ਫੈਲਾ ਰਹੇ ਹਨ।ਸਾਨੂੰ ਵੱਧ ਤੋਂ ਵੱਧ ਲੋਕਾਂ ਵਿੱਚ ਤਰਕਸੀਲ ਸਾਹਿਤ ਵੰਡਣ ਲਈ ਵਿਸੇਸ ਮੁਹਿੰਮ ਚਲਾਉਣ ਦੀ ਲੋੜ ਹੈ।ਮੀਟਿੰਗ ਵਿੱਚ ਇਕੱਤਰ ਵਰਕਰਾਂ ਨੇ ਫੈਸਲਾ ਲਿਆ ਕਿ ਉਹ ਹਰ ਮਹੀਨੇ ਵਿੱਚ ਆਪਣੇ ਪੂਰੀ ਤਰਾਂ ਸਿੱਖਿਅਕ ਵਰਕਰਾਂ ਨੂੰ ਸਕੂਲਾਂ ਵਿੱਚ ਭੇਜ ਕੇ ਤਰਕਸੀਲ ਸਾਹਿਤ ਬਾਰੇ ਤੇ ਅੰਧਵਿਸਵਾਸ਼ਾਂ ਖਿਲਾਫ ਜਾਣਕਾਰੀ ਮੁਹੱਇਆ ਕਰਵਾਉਣ ਲਈ ਆਪਣੇ ਵਰਕਰਾਂ ਦੀ ਡਿਊਟੀ ਲਗਾਉਣਗੇ।ਇਸ ਸਮੇਂ ਮੈਡਮ ਗੁਰਪਿਆਰ ਕੌਰ,ਸੁਖਪਾਲ ਸਿੰਘ ਬੀਰ,ਚਮਕੌਰ ਸਿੰਘ ਬੀਰ,ਗੁਰਨੈਬ ਸਿੰਘ,ਬੁੱਧ ਸਿੰਘ,ਜਗਸੀਰ ਸਿੰਘ,ਬੂਟਾ ਸਿੰਘ ਧਲੇਵਾਂ,ਬੂਟਾ ਸਿੰਘ ਬੀਰ,ਅਵਤਾਰ ਸਿੰਘ, ਕਿਰਪਾਲ ਸਿੰਘ ਬੀਰ ਹਾਜਰ ਸਨ।

Post a Comment