ਹੁਸ਼ਿਆਰਪੁਰ , 18 ਦਸੰਬਰ (ਨਛਤਰ ਸਿੰਘ)- ਅਜ ਸ਼੍ਰੀਮਤੀ ਸੰਤੋਸ਼ ਚੌਧਰੀ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਹੁਸ਼ਿਆਰਪੁਰ ਨੇ ਵਾਰਡ ਨੂੰਬਰ 20 ਵਿਚ ਮੁਹਲਾ ਕਚੇ ਕਵਾਟਰਾਂ ਵਿਖੇ ਕਮਇਊਨਟੀ ਸੈਂਟਰ ਬਣਾਉਣ ਲਈ ਮਹਲੇ ਦੇ ਕੌਸਲਰ ਕਰਮਵੀਰ ਬਾਲੀ ਅਤੇ ਮੁਹਲਾ ਕਮੇਟੀ ਦੇ ਪ੍ਰਧਾਨ ਯੂਸਫ ਮਸੀਹ, ਵਾਈਸ ਪ੍ਰਧਾਨ ਅਮਰ ਸਿੰਘ, ਜਨਰਲ ਸਕਤਰ ਬਲਦੇਵ ਸਿੰਘ, ਕੈਸ਼ੀਅਰ ਸ਼ਾਦੀ ਲਾਲ ਨੂੰ 2 ਲਖ ਰੁਪਏ ਦਾ ਚੈਕ ਦਿਤਾ ਅਤੇ ਕਿਹਾ ਕਿ 3 ਲਖ ਰੁਪਏ ਜਦੋਂ ਕੰਮ ਸ਼ੁਰੂ ਹੋ ਜਾਵੇਗਾ ਉਹ ਵੀ ਦੇ ਦਿਤਾ ਜਾਵੇਗਾ। ਇਸ ਮੌਕੇ ਜੁੜ ਬੈਠੇ ਮੁਹਲਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਬਚਨਵਧ ਹੈ ਅਤੇ ਉਹ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਿਲਣ ਵਾਲੀ ਸਬਸਿਡੀ ਅਤੇ ਬੁਢਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ ਹੁਣ ਸਿਧੀ ਲੋਕਾਂ ਦੇ ਬੈਂਕ ਖਾਤੇ ਵਿਚ ਆਵੇਗੀ। ਉਨ•ਾਂ ਕਿਹਾ ਕਿ ਹੁਣ ਪੰਜਾਬ ਵਾਸੀਆਂ ਨੂੰ ਪੰਚਾਂ ਸਰਪੰਚਾਂ ਦੇ ਪਿਛੇ ਚ¤ਕਰ ਨਹੀ ਕਟਣੇ ਪੈਣਗੇ। ਉਨ ਕਿਹਾ ਕਿ ਕੇਂਦਰ ਸਰਕਾਰ ਤਾਂ ਰਾਜ ਵਾਸੀਆਂ ਦੀ ਬਿਹਤਰੀ ਵਾਸਤੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਭੇਜ ਰਹੀ ਹੈ ਪਰ ਰਾਜ ਸਰਕਾਰ ਉਸ ਪੈਸੇ ਨੂੰ ਸਹੀ ਥਾਂ ਤੇ ਨਾ ਵਰਤ ਕੇ ਆਪਣੀ ਫੋਕੀ ਵਾਹ ਵਾਹ ਖ¤ਟ ਰਹੀ ਹੈ। ਇਸ ਮੌਕੇ ਉਨ•ਾਂ ਨੇ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਾਸਤੇ ਲੋਕਾਂ ਨੂੰ ਅਗਾਂਊ ਹੀ ਲਾਮਬੰਦ ਹੋਣ ਦਾ ਸਦਾ ਵੀ ਦਿਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਚੌਦਰੀ ਰਾਮ ਲੁਭਾਇਆ ਸਾਬਕਾ ਵਿਦਾਇਕ ਸ਼ਾਮ ਚੌਰਾਸੀ, ਮੇਜਰ ਧਾਮੀ, ਸੰਨੀ ਥਿਆੜਾ, ਕਮਲਜੀਤ ਸਿੰਘ, ਜਗਰੂਪ ਸਿੰਘ ਧਾਮੀ, ਰੋਹਿਤ ਖੁ¤ਲਰ, ਪਰਮਜੀਤ ਸਿੰਘ ਟਿੰਮਾ, ਕੇ ਕੇ ਸਥਿਆਲ, ਪਰਵਿੰਦਰ ਸਿੰਘ, ਆਤਮਾ ਰਾਮ, ਅਮਰਜੀਤ ਸਿੰਘ, ਰਜਿੰਦਰ ਕੁਮਾਰ, ਸੁਨੀਲ ਕੁਮਾਰ, ਅਨਿਲ ਕੁਮਾਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਸਜਣ ਹਾਜਰ ਸਨ।
Post a Comment