ਹੁਸ਼ਿਆਰਪੁਰ , 18 ਦਸੰਬਰ (ਨਛਤਰ ਸਿੰਘ)- ਜੇ ਸੀ ਟੀ ਮਿਡਲ ਸਕੂਲ ਚੌਹਾਲ ਵਿਖੇ ਭਾਈ ਘਨੱਈਆਂ ਜੀ ਹਸਪਤਾਲ ਅਤੇ ਬਲੱਡ ਬੈਂਕ ਹੁਸ਼ਿਆਪੁਰ ਵਲੋਂ ਵਿਦਿਆਰਥੀਆਂ ਲਈ ਮੁਫਤ ਡੈਂਟਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਭੁਪਿੰਦਰ ਸਿੰਘ ਪਾਹਵਾ , ਜੇ ਸੀ ਟੀ ਮਿੱਲ ਦੇ ਵਿਜ਼ਨੈਸ ਹੈ¤ਡ ਕਮਲ ਭਸ਼ੀਨ, ਰਾਜਿੰਦਰ ਸਿੰਘ ਸਚਦੇਵਾ, ਮੁਨੀਸ਼ ਕੁਮਾਰ ਸ਼ਰਮਾ, ਗੁਰਦੀਪ ਸਿੰਘ ਸਚਦੇਵਾ , ਐਸ ਐਲ ਮੌਂਗਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਡੈਂਟਲ ਚੈਕਅੱਪ ਕੈਂਪ ਦੌਰਾਨ ਦੰਦਾਂ ਦੇ ਮਾਹਿਰ ਡਾ. ਜੇ ਐਸ ਮੰਡਿਆਲ, ਡਾ. ਜੈ ਦੀਪ ਮਹਾਜਨ, ਡਾ. ਹਰਮਨ ਮੰਡਿਆਲ, ਡਾ. ਕਮਲਪ੍ਰੀਤ ਕੌਰ ,ਡਾ ਮਨਜੀਤ ਸਿੰਘ ਅਤੇ ਡਾ. ਮੋਹਿਤ ਸ਼ਰਮਾ ਦੀ ਟੀਮ ਨੇ ਸਕੂਲ ਦੇ ਕਰੀਬ 500 ਵਿਦਿਆਰਥੀਆਂ ਦਾ ਚੈ¤ਕਅੱਪ ਕੀਤਾ ਅਤੇ ਮੌਕੇ ’ਤੇ ਹੀ ਵਿਦਿਆਰਥੀਆਂ ਮੁਫਤ ਟੁਥ ਪੇਸਟ ਅਤੇ ਬਰੁਸ਼ ਵੀ ਵੰਡੇ ਗਏ। ਇਸ ਮੁਫਤ ਡੈਂਟਲ ਚੈਕਅੱਪ ਕੈਂਪ ਦੌਰਾਨ ਡਾ. ਮੰਡਿਆਲ ਵਲੋਂ ਬੱਚਿਆਂ ਨੂੰ ਖਾਣ ਵਾਲੀਆਂ ਚੀਜ਼ਾ ਤੋਂ ਹੋਣ ਵਾਲੀਆਂ ਦੰਦਾਂ ਦੀਆਂ ਵੱਖ ਵੱਖ ਬਿਮਾਰੀਆਂ ਬਾਰੇ ਜਾਣੂ ਕਰਵਾਇਆ । ਉਨ•ਾਂ ਵਿਦਿਆਰਥੀਆਂ ਨੂੰ ਚਾਕਲੇਟ ਜਾਂ ਹੋਰ ਕਈ ਤਰ•ਾਂ ਦੀਆਂ ਸਵਾਦਿਸ਼ਟ ਚੀਜ਼ਾਂ ਨੂੰ ਨਾ ਖਾਣ ਦੀ ਸਲਾਹ ਵੀ ਦਿੱਤੀ। ਇਸ ਤੋਂ ਇਲਾਵਾ ਰਾਤ ਨੂੰ ਖਾਣਾ ਖਾਣ ਤੋਂ ਬਾਦ ਬਰੁਸ਼ ਪੇਸਟ ਜ਼ਰੂਰ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਆਡੀਓ ਵਿਡੀਓ ਦੀ ਸਹਾਇਤਾ ਨਾਲ ਮੂੰਹ ਅਤੇ ਦੰਦਾਂ ਦੀ ਸਿਹਤ ਸੰਭਾਲ ਸੰਬੰਧੀ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ ਗਈ। ਇਸ ਕੈਂਪ ਦੌਰਾਨ ਜੇ ਸੀ ਟੀ ਮਿੱਲ ਦੇ ਵਿਜ਼ਨੈਸ਼ ਹੈ¤ਡ ਕਮਲ ਭਸ਼ੀਨ ਨੇ ਭਾਈ ਘਨੱਈਆਂ ਜੀ ਹਸਪਤਾਲ ਅਤੇ ਬਲੱਡ ਬੈਂਕ ਹੁਸ਼ਿਆਪੁਰ ਦੇ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਦਾ ਸਕੂਲ ’ਚ ਮੁਫਤ ਚੈ¤ਕਅੱਪ ਕੈਂਪ ਲਗਾਉਣ ’ਤੇ ਵਿਸ਼ੇਸ਼ ਤੌਰ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Post a Comment