ਸੰਗਰੂਰ, 18 ਦਸੰਬਰ (ਸੂਰਜ ਭਾਨ ਗੋਇਲ)-ਜ਼ਿਲ•ਾ ਭਾਸ਼ਾ ਦਫ਼ਤਰ, ਸੰਗਰੂਰ ਵੱਲੋਂ ਮਿਤੀ 1 ਜਨਵਰੀ, 2013 ਤੋਂ ਉਰਦੂ ਆਮੌਜ਼ ਕਲਾਸ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜ਼ਿਲ•ਾ ਭਾਸ਼ਾ ਅਫ਼ਸਰ ਡਾ. ਭਗਵੰਤ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨੇੜੇ ਡਾਕਖਾਨਾ ਰਾਮ ਲੀਲਾ ਮੈਦਾਨ ਵਿਖੇ ਸ਼ਾਮ ਪੰਜ ਵਜੇ ਤੋਂ ਛੇ ਵਜੇ ਤੱਕ ਉਰਦੂ ਆਮੋਜ਼ ਦੀ ਕਲਾਸ ਲਗਾਈ ਜਾਇਆ ਕਰੇਗੀ। ਇਹ ਕਲਾਸ ਕੋਈ ਵੀ ਅਧਿਕਾਰੀ/ਕਰਮਚਾਰੀ ਜਾਂ ਹੋਰ ਕੋਈ ਵੀ ਵਿਅਕਤੀ ਲਗਾ ਸਕਦਾ ਹੈ। ਉਨ•ਾਂ ਕਿਹਾ ਇਹ ਕਲਾਸ ਬਿਲਕੁਲ ਮੁਫ਼ਤ ਪੜ•ਾਈ ਜਾਵੇਗੀ ਅਤੇ ਇਸਦਾ ਸਮਾਂ ਛੇ ਮਹੀਨੇ ਦਾ ਹੋਵੇਗਾ। ਉਰਦੂ ਸਿੱਖਣ ਦੇ ਚਾਹਵਾਨ ਆਪਣੀਆਂ ਅਰਜ਼ੀਆਂ ਮਿਤੀ 30 ਦਸੰਬਰ, 2012 ਤੱਕ ਜ਼ਿਲ•ਾ ਭਾਸ਼ਾ ਦਫ਼ਤਰ ਵਿਖੇ ਪਹੁੰਚਾ ਸਕਦੇ ਹਨ।

Post a Comment