ਸੰਗਰੂਰ, 18 ਦਸੰਬਰ (ਸੂਰਜ ਭਾਨ ਗੋਇਲ)-ਖੇਤੀਬਾੜੀ ਵਿਭਾਗ, ਪੰਜਾਬ ਵੱਲੋਂ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਖੇਤੀ ਮਸ਼ੀਨਰੀ ਰੋਟਾਵੇਟਰ, ਡਰਿੱਲ ਮਸ਼ੀਨ ਆਦਿ ਉਪਦਾਨ ’ਤੇ ਮੁਹੱਈਆ ਕਰਵਾਏ ਜਾਣੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਰਜਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਲਾਟਰੀ ਕੱਢਣ ਲਈ ਵੱਖ-ਵੱਖ ਬਲਾਕ ਪੱਧਰੀ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ। ਇਸ ਟੀਮ ਦੇ ਇੰਚਾਰਜ਼ ਡਾ. ਅਪਰ ਅਪਾਰ ਸਿੰਘ ਵਿਰਕ ਸਿਖਲਾਈ ਅਫਸਰ ਸੰਗਰੂਰ, ਡਾ.ਕਰਨੈਲ ਸਿੰਘ ਖੇਤੀਬਾੜੀ ਅਫਸਰ ਸੁਨਾਮ, ਇੰਜੀਨੀਅਰ ਪ੍ਰੇਮ ਕੁਮਾਰ ਏ.ਏ.ਈ-2 ਸੰਗਰੂਰ ਅਤੇ ਸੰਬੰਧਤ ਬਲਾਕ ਦਾ ਖੇਤੀਬਾੜੀ ਵਿਕਾਸ ਅਫ਼ਸਰ, ਬਾਗਬਾਨੀ ਵਿਕਾਸ ਅਫ਼ਸਰ ਅਤੇ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਸੰਬੰਧਤ ਬਲਾਕ ਵਿੱਚ ਨਾਮਜ਼ਦ ਨੁਮਾਇੰਦਾ ਇਸ ਟੀਮ ਦੇ ਮੈਂਬਰ ਹੋਣਗੇ। ਡਾ. ਸੋਹੀ ਨੇ ਦੱਸਿਆ ਕਿ ਉਪਰੋਕਤ ਟੀਮ ਬਲਾਕ ਸੰਗਰੂਰ ਵਿਖੇ ਸਵੇਰੇ 11 ਵਜੇ 19 ਦਸੰਬਰ ਨੂੰ, ਮਿਤੀ 20 ਦਸੰਬਰ ਨੂੰ ਸੁਨਾਮ, 21 ਦਸੰਬਰ ਨੂੰ ਲਹਿਰਗਾਗਾ, 26 ਦਸੰਬਰ ਨੂੰ ਧੂਰੀ, 27 ਦਸੰਬਰ ਨੂੰ ਮਲੇਰਕੋਟਲਾ, 28 ਦਸੰਬਰ ਨੂੰ ਅਹਿਮਦਗੜ• ਅਤੇ ਮਲੇਰਕੋਟਲਾ, ਮਿਤੀ 2 ਜਨਵਰੀ, 2013 ਨੂੰ ਭਵਾਨੀਗੜ• ਵਿਖੇ ਡਰਾਅ ਕੱਢੇ ਜਾਣਗੇ।


Post a Comment