ਕੋਟਕਪੂਰਾ, 19 ਦਸੰਬਰ/ ਜੇ.ਆਰ.ਅਸੋਕ/ ਮਾਰਕਿਟ ਕਮੇਟੀ ਕੋਟਕਪੂਰਾ ਦੇ ਸਕੱਤਰ ਕੁਲਬੀਰ ਸਿੰਘ ਮੱਤਾ ਨੇ ਦੱਸਿਆ ਕਿ ਸਥਾਨਕ ਅਨਾਜ ਮੰਡੀ ਵਿਚ ਬਾਸਮਤੀ ਝੋਨਾ 3150 ਰੁਪਏ ਵਿਚ ਵਿਕਿਆ ਹੈ । ਉਨ•ਾਂ ਦੱਸਿਆ ਕਿ ਹੁਣ ਤੱਕ ਮੰਡੀ ’ਚ 1.85 ਹਜ਼ਾਰ ਕੁਇੰਟਲ ਝੋਨਾ ਮੰਡੀ ਵਿਚ ਆਇਆ ਹੈ ਜਦ ਕਿ ਪਿਛਲੇ ਸਾਲ 2.50 ਲੱਖ ਬਾਸਮਤੀ ਝੋਨਾ ਮੰਡੀ ਵਿਚ ਆਇਆ ਸੀ । ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਸਾਲ ਕਿਸਾਨਾਂ ਨੇ ਬਾਸਮਤੀ ਝੋਨਾ 1500 ਰੁਪਏ ਪ੍ਰਤੀ ਕੁਇਟਲ ਦੇ ਹਿਸਾਬ ਨਾਲ ਬਹੁਤ ਘੱਟ ਭਾਅ ਤੇ ਵੇਚਿਆ ਸੀ ਜਿਸ ਕਰਕੇ ਇਸ ਵਾਰ ਕਿਸਾਨਾਂ ਨੇ ਬਾਸਮਤੀ ਝੋਨਾ ਬੀਜਣ ਨੂੰ ਤਰਜੀਹ ਨਹੀਂ ਦਿੱਤੀ ।
Post a Comment