ਕੋਟਕਪੂਰਾ, 19 ਦਸੰਬਰ/ ਜੇ.ਆਰ.ਅਸੋਕ/ਨੌਜਵਾਨ ਭਾਰਤ ਸਭਾ,ਪੰਜਾਬ ਸਟੂਡੈਂਟਸ ਯੂਨੀਅਨ ਅਤੇ ਡੈਮੋਕਰੇਟਿਕ ਇੰਪਲਾਈਜ਼ ਫ਼ਰੰਟ ਵੱਲੋਂ ਗਦਰ ਪਾਰਟੀ ਦੀ 100ਵੀਂ ਵਰ•ੇ ਗੰਢ ਮੌਕੇ ਕਾਨਫਰੰਸ ਕਰਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ । ਇਸ ਸਬੰਧ ਵਿਚ 23 ਦਸੰਬਰ ਨੂੰ ਪਿੰਡ ਜੀਵਨ ਵਾਲਾ ਦੇ ਮਹਾਨ ਗਦਰੀਆਂ ਸ: ਫੁੱਮਣ ਸਿੰਘ ਅਤੇ ਸ: ਕਿਸ਼ਨ ਸਿੰਘ ਦੀ ਯਾਦ ਵਿਚ ਪਿੰਡ ਜੀਵਨ ਵਾਲਾ ਵਿਖੇ ਹੀ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ । ਇਹ ਜਾਣਕਾਰੀ ਦਿੰਦਿਆ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਕਿਸ਼ਨਪੁਰਾ, ਡੀ.ਟੀ.ਐਫ ਦੇ ਆਗੂ ਮੱਖਣ ਸਿੰਘ ਅਤੇ ਪੀ.ਐਸ.ਯੂ ਦੇ ਜ਼ੋਨਲ ਆਗੂ ਜਸਕਰਨ ਸਿੰਘ ਮੋੜ ਨੇ ਸਾਂਝੇ ਬਿਆਨ ’ਚ ਦੱਸਿਆ ਕਿ ਅੱਜ ਮੁਲਕ ਵਿਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਨਸ਼ਿਆਂ ਵਰਗੀਆਂ ਲਾਅਨਤਾਂ ਵੱਧ ਚੁੱਕੀਆਂ ਹਨ । ਉਨ•ਾਂ ਕਿਹਾ ਕਿ ਗਦਰੀਆਂ ਬਾਬਿਆਂ ਨੇ ਦੇਸ਼ ਲਈ ਮਹਾਨ ਕੁਰਬਾਨੀ ਕੀਤੀ ਅਤੇ ਸਾਨੂੰ ਉਨ•ਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧਣਾ ਚਾਹੀਦਾ ਹੈ।
Post a Comment