ਕੋਟਕਪੂਰਾ, 19 ਦਸੰਬਰ/ ਜੇ.ਆਰ.ਅਸੋਕ/ਇਥੋ ਥੋੜੀ ਦੂਰ ਪੈਂਦੇ ਪਿੰਡ ਔਲਖ ਵਿਖੇ ਸਰਕਾਰੀ ਹਾਈ ਸਕੂਲ ਔਲਖ ਦੀ ਮੁੱਖ ਅਧਿਆਪਕ ਅਤੇ ਸਰਪੰਚ ਜਸਵਿੰਦਰ ਕੌਰ ਦੀ ਅਗਵਾਈ ਹੇਠ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ• ਵੱਖੋ ਸਭਿਆਚਾਰਕ ਮੰਚ ਕੋਟਕਪੂਰਾ ਦੇ ਸਹਿਯੋਗ ਨਾਲ ਇਕ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਵਿਚ ਨਾਟਕ ਸਾਡੀ ਅਵਾਜ਼ ਦੇ ਪ੍ਰੋਗਰਾਮ ਅਫਸਰ ਸਵਰਨਜੀਤ ਕੌਰ ਸੰਧੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਏਡਜ਼ ਇਕ ਭਿਆਨਕ ਬਿਮਾਰੀ ਹੈ ਜਿਵੇਂ ਕਿ ਕਿਸੇ ਨਾਲ ਨਜ਼ਾਇਜ਼ ਸਰੀਰ ਸਬੰਧ ਬਨਾਉਣਾ, ਕਿਸੇ ਹੋਰ ਵਿਅਕਤੀ ਦੇ ਲੱਗੇ ਹੋਈ ਸੂਈ ਨੂੰ ਵਰਤਨ ਨਾਲ ਜਲਦਬਾਜ਼ੀ ’ਚ ਕਿਸੇ ਹੋਰ ਦਾ ਬਿਨਾਂ ਟੈਸਟ ਕਰਵਾਏ ਬਲੱਡ ਲੈਣਾ ਉਸ ਨੂੰ ਏਡਜ਼ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ । ਉਨ੍ਰਾਂ ਦੱਸਿਆ ਕਿ ਏਡਜ਼ ਵਾਲੇ ਵਿਅਕਤੀ ਦਾ ਭਾਰ ਘਟਣਾ, ਬਖਾਰ ਨਾ ਟੁੱਟਨਾ, ਖਾਸ਼ੀ ਆਦਿ ਲੱਗਣਾ ਏਡਜ਼ ਦੀਆਂ ਬਿਮਾਰੀਆਂ ਦੇ ਭਿਆਨਕ ਲੱਛਣ ਹਨ । ਇਸ ਪ੍ਰੋਗਰਾਮ ਵਿਚ ਨਾਟਕ ਸਾਡੀ ਅਵਾਜ਼ ਦੇ ਰਾਹੀ ਭਰਵੇਂ ਇਕੱਠ ਨੂੰ ਏਡਜ਼ ਦੀ ਭਿਆਨਕ ਬਿਮਾਰੀ ਤੋਂ ਜਾਣੂੰ ਕਰਵਾਇਆ । ਇਸ ਸਮੇਂ ਪਿੰਡ ਦੀ ਸਰਪੰਚ ਜਸਵਿੰਦਰ ਕੌਰ ਨੇ ਆਈ ਹੋਈ ਟੀਮ ਦੇ ਪਾਤਰਾਂ ਦਾ ਏਡਜ਼ ਸਬੰਧੀ ਬਿਮਾਰੀ ਜਾਣਕਾਰੀ ਦੇਣ ਤੇ ਉਨ•ਾਂ ਦੀ ਸ਼ਲਾਘਾ ਕੀਤੀ ਅਤੇ ਪਿੰਡ ਵਾਸੀਆਂ ਦਾ ਤਹਿ ਦਿਲੋ ਧੰਨਵਾਦ ਕੀਤਾ । ਇਸ ਸਮੇਂ ਸਮਾਜ ਸੇਵੀ ਆਗੂ ਕੁਲਦੀਪ ਸਿੰਘ ਬੱਬੂ ਔਲਖ, ਦਰਸ਼ਨ ਸਿੰਘ ਮੈਂਬਰ, ਕੁਲਦੀਪ ਸਿੰਘ ਨੀਟੂ, ਭੁਪਿੰਦਰ ਸਿੰਘ ਬੱਬੂ, ਸੀਮਤ ਸਿੰਘ, ਕ੍ਰਿਸ਼ਨਾ ਦੇਵੀ ਔਲਖ ਅਤੇ ਪਿੰਡ ਦੇ ਵਿਅਕਤੀ ਹਾਜਰ ਸਨ ।
Post a Comment