ਲੁਧਿਆਣਾ, ( ਸਤਪਾਲ ਸੋਨੀ ) ਐਂਟੀ ਕਰਾਈਮ ਬਿਊਰੋ ਅਗੇਂਸਟ ਕਰਪਸ਼ਨ ਅਤੇ ਰੈਡ ਸਵਾਸਤਿਕ ਦੀ ਸੂਬਾ ਇਕਾਈ ਵਲੋਂ ਹੈਬੋਵਾਲ ਸਥਿਤ ਡੈਅਰੀ ਕੰਪਲੈਕਸ ਵਿੱਖੇ ਅੱਖਾਂ ਅਤੇ ਜਨਰਲ ਬੀਮਾਰੀਆਂ ਦੇ 355 ਮਰੀਜਾਂ ਦੀ ਸਿਹਤ ਦੀ ਜਾਂਚ ਕਰਕੇ ਮੁਫਤ ਦਵਾਇਆਂ ਵੰਡੀਆਂ ਗਈਆਂ। ਅਨੁਰਾਗ ਆਈਜ ਹਸਪਤਾਲ ਦੇ ਸੀਨੀਅਰ ਡਾ. ਬਾਲੀ ਅਤੇ ਡਾ. ਰਵਿ ਦੀ ਪ੍ਰਧਾਨਗੀ ਹੇਠ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਮਰੀਜਾਂ ਦੀ ਜਾਂਚ ਕੀਤੀ। ਕੈਂਪ ਦਾ ਉਦਘਾਟਨ ਐਂਟੀ ਕਰਾਈਮ ਬਿਊਰੋ ਅਗੇਂਸਟ ਕਰਪਸ਼ਨ ਦੇ ਕੌਮੀ ਚੇਅਰਮੈਨ ਯੋਗੇਸ਼ ਬਖਸ਼ੀ ਅਤੇ ਪ੍ਰਧਾਨ ਵਿਸ਼ਾਲ ਜੈਨ ਨੇ ਸਾਂਝੇ ਤੌਰ ਤੇ ਕ9ਤਾ ।ਐਂਟੀ ਕਰਾਈਮ ਬਿਊਰੋ ਅਗੇਂਸਟ ਕਰਪਸ਼ਨ ਅਤੇ ਰੈਡ ਸਵਾਸਤਿਕ ਦੇ ਕੌਮੀ ਚੇਅਰਮੈਨ ਯੋਗੇਸ਼ ਬਖਸ਼ੀ 1ਤੇ ਕੋਆਰਡੀਨੇਟਰ ਹਿਮਾਂਸ਼ੂ ਨੇ ਸਾਂਝੇ ਤੌਰ ਤੇ ਦਸਿ1ਾ ਕਿ ਮਹਾਨਗਰ ਦੇ ਸਲਮ ਖੇਤਰਾਂ ਵਿੱਚ ਆਰਥਿਕ ਤੌਰ ਤੇ ਪਿਛੜੇ ਲੋਕਾਂ ਨੂੰ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਪਿਛਲੇ ਇਕ ਮਹੀਨੇ ਵਿਚ ਦੋਵਾਂ ਸੰਸਥਾਵਾਂ ਵਲੋਂ ਇਹ ਤੀਜਾ ਮੁਫਤ ਮੈਡੀਕਲ ਕੈਂਪ ਹੈ। ਇਸ ਤੋਂ ਇਲਾਵਾ ਸੰਸਥਾ ਵਲੋਂ ਆਰਥਿਕ ਤੌਰ ਤੇ ਪਿਛੜੇ ਲੋਕਾਂ ਦੀ1ਾਂ ਅੱਖਾਂ ਦੇ ਆਪ੍ਰੇਸ਼ਨ ਵੀ ਸੰਸਥਾ ਵਲੋਂ ਮੁਫਤ ਵਿੱਚ ਕਰਵਾਏ ਜਾਂਦੇ ਹਨ। ਇਸ ਮੌਕੇ ਯੋਗੇਸ਼ ਬਖਸ਼ੀ, ਵਿਸ਼ਾਲ ਜੈਨ, ਹਿਮਾਂਸ਼ੂ, ਸੌਰਭ, ਤਮੰਨਾ, ਵਿਸ਼ਾਲ, ਹਰਨਾਲ, ਵਿਸ਼ਾਲ ਜੈਨ, ਮੋਹਿਤ ਗੋਇਲ ਅਤੇ ਹੋਰ ਵੀ ਹਾਜਰ ਸਨ।
Post a Comment