ਲੁਧਿਆਣਾ 10 ਦਸੰਬਰ (ਸਸ) ਪੰਜਾਬ ਗੱਤਕਾ ਐਸੋਸੀਏਸ਼ਨ (ਰਜ਼ਿ:) ਦੀ ਅਗਵਾਈ ਹੇਠ ਜ਼ਿਲ•ਾ ਗੱਤਕਾ ਐਸੋਸੀਏਸ਼ਨ ਲੁਧਿਆਣਾ (ਰਜ਼ਿ:) ਦੇ ਸਹਿਯੋਗ ਨਾਲ ਪਿੰਡ ਬੁਟਾਹਰੀ ਵਿਖੇ ਤਿੰਨ ਰੋਜਾ ਗੱਤਕਾ ਟਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ ਜ਼ਿਲ•ੇ ਦੇ ਗੱਤਕਾ ਖਿਡਾਰੀਆਂ ਨੂੰ ਨਿਯਮਬੱਧ ਗੱਤਕਾ ਮੁਕਾਬਲਿਆਂ ਦੇ ਸਫਲ ਆਯੋਜਨ ਲਈ ਗੱਤਕਾ ਰੂਲਜ਼ ਬੁੱਕ ਅਨੁਸਾਰ ਗੱਤਕਾ ਤਕਨੀਕ ਦੀਆਂ ਬਾਰੀਕੀਆਂ ਅਤੇ ਗੱਤਕਾ ਨਿਯਮਾਂ ਵਿੱਚ ਹੋਈਆਂ ਨਵੀਆਂ ਤਬਦੀਲੀਆਂ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ।
ਇਸ ਕੈਂਪ ਦੇ ਸਮਾਪਤੀ ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਗੱਤਕਾ ਫੈਡਰੇਸ਼ਨ ਆਫ ਇੰਡੀਆ (ਰਜ਼ਿ) ਦੇ ਜਨਰਲ ਸਕੱਤਰ ਸ: ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਨੇ ਕੈਪਰਜ਼ ਅਤੇ ਗੱਤਕਾ ਆਫੀਸ਼ੀਅਲਾਂ ਨੂੰ ਸੰਬੋਧਨ ਕਰਦਿਆਂ ਗੱਤਕਾ ਫੈਡਰੇਸ਼ਨ ਅਤੇ ਗੱਤਕਾ ਐਸੋਸੀਏਸ਼ਨ ਵੱਲੋਂ ਇਸ ਕਲਾ ਨੂੰ ਖੇਡ ਦੇ ਰੂਪ ਵਿੱਚ ਵਿਕਸਤ ਕਰਨ ਦੇ ਉਪਰਾਲਿਆਂ ਦੀ ਤਫਸੀਲ ਦੱਸੀ ਅਤੇ ਕਿਹਾ ਕਿ ਆਖਿਆ ਕਿ ਭਾਰਤੀ ਵਿਰਸੇ ਦੀ ਪਰਾਤਨ ਖੇਡ ਗੱਤਕਾ ਕਲਾ ਆਪਣੇ-ਆਪ ਵਿੱਚ ਸੁਰੱਖਿਆ ਦੀ ਪੂਰਨ ਕਲਾ ਹੈ ਇਸ ਲਈ ਅਜੋਕੇ ਜ਼ਮਾਨੇ ਵਿੱਚ ਲੜਕਿਆਂ ਅਤੇ ਵਿਸ਼ੇਸ਼ ਕਰ ਲੜਕੀਆਂ ਨੂੰ ਇਸ ਕਲਾ ਵੱਲ ਵਧੇਰੇ ਰੁਚਿਤ ਹੋਣਾ ਚਾਹੀਦਾ ਹੈ ਤਾਂ ਜ਼ੋ ਉਹ ਖੁਦ ਆਪਣੀ ਸਵੈ-ਰਖਿਆ ਕਰਦਿਆਂ ਸਵੈਮਾਣ ਅਤੇ ਨਿਰਭਓ ਹੋ ਕੇ ਸਮਾਜ ਵਿੱਚ ਵਿਚਰ ਸਕਣ। ਸ੍ਰੀ ਗਰੇਵਾਲ ਨੇ ਕਿਹਾ ਕਿ ਦੇਸ਼ ਦੀ ਮਾਣਮੱਤੀ ਖੇਡ ਗੱਤਕਾ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਹੋਰਨਾਂ ਖੇਡਾਂ ਵਾਂਗ ਪ੍ਰਸਿੱਧੀ ਦਿਵਾਈ ਜਾਵੇਗੀ ਤਾਂ ਜੋ ਗੱਤਕਾ ਖਿਡਾਰੀ ਵੀ ਦੂਜੇ ਖਿਡਾਰੀਆਂ ਵਾਂਗ ਆਪਣਾ ਬਣਦਾ ਹੱਕ ਅਤੇ ਮਾਣ-ਸਨਮਾਨ ਹਾਸਲ ਕਰ ਸਕਣ। ਸ: ਗਰੇਵਾਲ ਨੇ ਐਲਾਨ ਕੀਤਾ ਕਿ ਭਵਿੱਖ ਵਿੱਚ ਗੱਤਕਾ ਫੈਡਰੇਸ਼ਨ ਵੱਲੋੱ ਵੱਖ-ਵੱਖ ਜ਼ਿਲਿ•ਆਂ ਦੀਆਂ ਗੱਤਕਾ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਹੋਰ ਵੀ ਅਜਿਹੇ ਟ੍ਰੇਨਿੰਗ ਕੈਂਪ ਆਯੋਜਿਤ ਕੀਤੇ ਜਾਣਗੇ।
ਇਸ ਮੌਕੇ ਚੰਡੀਗੜ• ਗੱਤਕਾ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਡਾ. ਦੀਪ ਸਿੰਘ ਨੇ ਗੱਤਕੇ ਦੀ ਸਿਖਲਾਈ ਰਾਹੀਂ ਖਿਡਾਰੀ ਲਈ ਸਰੀਰਕ ਤੰਦਰੁਸਤੀ, ਦਿਮਾਗੀ ਕਸਰਤ ਤੇ ਸਵੈਰੱਖਿਆ ਵਰਗੇ ਫਾਇਦਿਆਂ ਦਾ ਜ਼ਿਕਰ ਕਰਦਿਆਂ ਦਾ ਕਾਮਨਾ ਕੀਤੀ ਕਿ ਅਜਿਹੇ ਵੱਡੇ ਗੁਣਾਂ ਕਰਕੇ ਇਸ ਖੇਡ ਦਾ ਪਸਾਰਾ ਹੋਰਨਾਂ ਸਵਦੇਸ਼ੀ ਖੇਡਾਂ ਵਾਂਗ ਪਿੰਡ ਪੱਧਰ ’ਤੇ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅੱਜ ਗੱਤਕਾ ਖੇਡ ਦੇਸ਼ ਦੀਆਂ ਸਕੂਲੀ ਖੇਡਾਂ ਵਿੱਚ ਸ਼ਾਮਲ ਹੋ ਚੁੱਕੀ ਹੈ ਅਤੇ ਯੂਨੀਵਰਸਿਟੀ ਪੱਧਰ ’ਤੇ ਮੁਕਾਬਲੇ ਹੋ ਰਹੇ ਹਨ ਇਸ ਲਈ ਪੰਜਾਬ ਅਤੇ ਦੇਸ਼ ਦੇ ਨੌਜਵਾਨ ਲੜਕੇ ਤੇ ਲੜਕੀਆਂ ਵੱਧ ਤੋਂ ਵੱਧ ਇਸ ਖੇਡ ਨੂੰ ਅਪਨਾਉਣ ਤਾਂ ਜੋ ਨੌਜਵਾਨਾਂ ਦੀ ਉਸਾਰੂ ਸ਼ਕਤੀ ਨੂੰ ਸਹੀ ਦਿਸ਼ਾ ਵੱਲ ਲਾਇਆ ਜਾ ਸਕੇ। ਇਸ ਮੌਕੇ ਗੁਰਦਵਾਰਾ ਸਾਹਿਬ ਬੁਟਾਹਰੀ ਦੇ ਪ੍ਰਧਾਨ ਸ੍ਰੀ ਸੁਖਜੀਤ ਸਿੰਘ ਨੇ ਗੱਤਕੇ ਦੀ ਪ੍ਰਫੁੱਲਤਾ ਸੰਬਧੀ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਗੱਤਕਾ ਐਸੋਸੀਏਸ਼ਨ ਨੂੰ ਹਰ ਪੱਖੋਂ ਸਹਿਯੋਗ ਦਿੰਦੇ ਰਹਿਣਗੇ। ਉਨਾਂ ਕਿਹਾ ਕਿ ਗੱਤਕਾ ਫੈਡਰੇਸ਼ਨ ਦੇ ਵੱਡੇ ਉਪਰਾਲਿਆਂ ਸਦਕਾ ਭਾਰਤ ਦੀ ਇਸ ਪੁਰਾਤਨ ਤੇ ਵਿਰਾਸਤੀ ਖੇਡ ਗੱਤਕਾ ਮਾਰਸ਼ਲ ਆਰਟ ਨੂੰ ਨਗਰ ਕੀਰਤਨਾਂ ਦੇ ਸੀਮਿਤ ਦਾਇਰੇ ਵਿਚੋਂ ਕੱਢ ਕੇ ਰਾਸ਼ਟਰੀ ਪੱਧਰ ’ਤੇ ਲੈ ਕੇ ਆਉਣਾ ਫੈਡਰੇਸ਼ਨ ਦੀ ਮਾਣਮੱਤੀ ਪ੍ਰਾਪਤੀ ਹੈ ਅਤੇ ਸਾਰੇ ਗੱਤਕਾ ਪ੍ਰੇਮੀ ਇਸ ਲਈ ਫੈਡਰੇਸ਼ਨ ਦੇ ਸਦਾ ਰਿਣੀ ਰਹਿਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ•ਾ ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਜਸਵੰਤ ਸਿੰਘ ਛਾਪਾ, ਮੀਤ ਪ੍ਰਧਾਨ ਬਲਜਿੰਦਰ ਸਿੰਘ ਤੂਰ ਕੋਆਰਡੀਨੇਟਰ ਵਿਰਸਾ ਸੰਭਾਲ ਵਿੰਗ ਪੰਜਾਬ, ਸਕੱਤਰ ਹਰਮਨ ਸਿੰਘ ਬੁਟਾਹਰੀ, ਕੁਲਦੀਪ ਸਿੰਘ ਮਠਾੜੂ, ਸੁਖਦੀਪ ਸਿੰਘ ਲੁਧਿਆਣਾ, ਮਨਜੀਤ ਸਿੰਘ ਬੁਟਾਹਰੀ, ਕੁਲਦੀਪ ਸਿੰਘ ਲੁਧਿਆਣਾ ਭੰਗੜਾ ਕੋਚ ਵਿਸ਼ੇਸ ਤੌਰ ’ਤੇ ਹਾਜਰ ਸਨ।
ਪਿੰਡ ਬੁਟਾਹਰੀ (ਲੁਧਿਆਣਾ) ਵਿਖੇ ਗੱਤਕਾ ਕੈਂਪ ਦੇ ਸਮਾਪਤੀ ਸਮਾਗਮ ਮੌਕੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਅਤੇ ਹੋਰ ਅਹੁਦੇਦਾਰ ਗੱਤਕਾ ਖਿਡਾਰੀਆਂ ਨਾਲ ਨਜ਼ਰ ਆ ਰਹੇ ਹਨ।
Post a Comment