ਕੋਟਕਪੂਰਾ/10ਦਸੰਬਰ (ਜੇ.ਆਰ.ਅਸੋਕ) ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਂਦੇ ਹੋਏ ਗੁਰਦਵਾਰਾ ਸ੍ਰੀ ਮੰਜੀ ਸਾਹਿਬ ਡੇਰਾ ਬਾਬਾ ਵਡਭਾਗ ਸਿੰਘ ਜੀ ਬਾਬਾ ਸ੍ਰੀ ਚੰਦ ਜੀ ਪਿੰਡ ਠਾੜ•ਾ ਵਿਖੇ ਮੁੱਖ ਪ੍ਰਬੰਧਕ ਬਾਬਾ ਕੁਲਦੀਪ ਸਿੰਘ ਦੇ ਯਤਨਾਂ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਚਾਰ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਰਾਗੀ ਸਿੰਘਾਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਇਸ ਸਮੇਂ ਡੇਰਾ ਬਾਬਾ ਵਡਭਾਗ ਸਿੰਘ ਜੀ ਡੇਰਾ ਬਾਬਾ ਸ੍ਰੀ ਚੰਦ ਜੀ ਵਿਖੇ ਸ੍ਰੀ ਨਿਸ਼ਾਨ ਸਾਹਿਬ ਦੇ ਬਸਤਰ ਵੀ ਬਦਲੇ ਗਏ ਜਿਸ ਵਿੱਚ ਸੰਗਤਾਂ ਨੇ ਕੀਰਤਨ ਕਰਕੇ ਗੁਰੂ ਦਾ ਜਸ ਖੱਟਿਆ ਪਹਿਲਾਂ ਨਿਸ਼ਾਨ ਸਾਹਿਬ ਨੂੰ ਪਾਣੀ ਨਾਲ ਨੁਹਾ ਕੇ ਪਵਿੱਤਰ ਕੀਤਾ ਗਿਆ ਤੇ ਫਿਰ ਇਲਾਹੀ ਬਾਣੀ ਦੇ ਕੀਰਤਨ ਕਰਦਿਆਂ ਚੋਲਾ ਪਹਿਨਾਇਆ ਗਿਆ ਤੇ ਖੁਸ਼ੀ ਵਿੱਚ ਸੰਗਤਾਂ ਨੇ ਇੱਕ ਦੂਜੇ ਉਪਰ ਰੰਗ ਪਾਕੇ ਖੁਸ਼ੀ ਮਨਾਈ । ਸ਼੍ਰੀ ਨਿਸ਼ਾਨ ਸਾਹਿਬ ਉਪਰ ਸੰਗਤਾਂ ਵੱਲੋਂ ਵੀ ਰੁਮਾਲੇ ਹਾਰ ਤੇ ਬੱਚਿਆਂ ਦੇ ਖਿਡੌਣੇ ਸ਼ਰਧਾ ਪੂਰਵਕ ਚੜ•ਾਕੇ ਆਪਣੀਆਂ ਮੁਰਾਦਾਂ ਮੰਗੀਆਂ ਗਈਆਂ। ਮੁੱਖ ਪ੍ਰਬੰਧਕ ਬਾਬਾ ਕੁਲਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਡੇਰੇ ਨਾਲ ਸੰਬੰਧਤ ਸੰਗਤਾਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦਾ ਦਿਹਾੜਾ ਕਰਤਾਰ ਪੁਰ ਸਾਹਿਬ ਵਿਖੇ ਮਨਾ ਕੇ ਆਉਂਦੀਆਂ ਹਨ ਤੇ ਫਿਰ ਇਸ ਥਾਂ ਤੇ ਦਿਹਾੜਾ ਮਨਾਉਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਗੱਦੀ ਤੇ ਦਿਹਾੜਾ ਮਨਾਉਂਦੇ ਹਾਂ ਤੇ ਆਏ ਸਾਲ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਂਦਾ ਹੈ ਉਨਾਂ ਕਿਹਾ ਕਿ ਇਸ ਗੱਦੀ ਤੋਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਜਾਂਦਾ ਹੈ ਤੇ ਨਵੀਂ ਪੀੜ•ੀ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋ ਰਹਿਣ ਦੀ ਪ੍ਰੇਰਨਾਂ ਦਿੰਦੇ ਹੋਏ ਸਿੱਖੀ ਸਰੂਪ ਨਾਲ ਜੋੜਿਆ ਜਾਂਦਾ ਹੈ । ਸੈਂਕੜੈ ਲੋਕਾਂ ਦੇ ਇਕੱਠ ਵਿੱਚ ਗੁਰੂ ਸਾਹਿਬ ਦੀ ਬਾਣੀ ਦਾ ਜਾਪ ਕੀਤਾ ਗਿਆ ਤੇ ਤਿੰਨ ਦਿਨ ਤੋਂ ਭਾਰੀ ਦਿਵਾਣ ਸਜਾਏ ਗਏ । ਬਾਬਾ ਕੁਲਦੀਪ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਭਾਈ ਸਾਰੀਆਂ ਸੰਗਤਾਂ ਸਮਾਜਿਕ ਬੁਰਾਈਆਂ ਛੱਡਣ ਤੇ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਆਕੇ ਅੰਮ੍ਰਿਤ ਪਾਨ ਕਰਨ ਤੇ ਬਾਣੀ ਦੇ ਲੜ ਲੱਗਣ। ਇਸ ਸਮੇਂ ਇਲਾਕੇ ਦੀਆਂ ਸੰਗਤਾਂ ਵਿੱਚ ਚੀਫ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ ਤੇ ਜਿਲ•ਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ: ਮਨਤਾਰ ਸਿੰਘ ਬਰਾੜ ਦੇ ਭਰਾ ਕੁਲਤਾਰ ਸਿੰਘ , ਸ਼ਨੀ ਬਰਾੜ ਸਰਪੰਚ ਪਿੰਡ ਮੌੜ , ਬਾਬਾ ਨਛੱਤਰ ਸਿੰਘ ਤੋਂ ਇਲਾਵਾ ਹੋਰ ਕਈ ਮਹਾਨ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ।
Post a Comment