ਕਰੋੜਾਂ ਦੀ ਜ਼ਮੀਨ ਨੂੰ ਜਾਅਲਸਾਜ਼ੀ ਕਰਕੇ ਹੜੱਪਣ ਵਾਲਾ ਅਖੌਤੀ ਸਮਾਜ ਸੇਵੀ ਆਪਣੇ 4 ਸਾਥੀਆਂ ਸਮੇਤ ਸੀਖਾਂ ਪਿਛੇ, ਪੁੱਛਗਿੱਛ ਜਾਰੀ

Friday, December 07, 20120 comments


ਖੰਨਾ, 7 ਦਸੰਬਰ (ਥਿੰਦ ਦਿਆਲਪੁਰੀਆ) ਸਿਆਣੇ ਕਹਿੰਦੇ ਸੌ ਦਿਨ ਚੋਰ ਤੇ ਇਕ ਦਿਨ ਸਾਧ ਦਾ ਇਕ ਆਪੇ ਬਣੇ ਸਮਾਜ ਸੇਵੀ ਜੋ ਇਕ ਅਪ੍ਰੇਟਰ ਤੋਂ ਲੱਖਾਂਪਤੀ ਬਣਿਆ ਸੁਪਨੇ ਵਿਚ ਨਹੀਂ ਸੋਚਿਆ ਸੀ ਕਿ ਇਕ ਦਿਨ ਉਸ ਕੋਲੋਂ ਥਾਣੇਦਾਰਾਂ ਤੇ ਸੱਤਾਧਾਰੀਆਂ ਦੀ ਛੱਤਰੀ ਖੁਸ ਜਾਵੇਗੀ ਤੇ ਉਸਨੂੰ ਥਾਣੇਦਾਰਾਂ ਨਾਲ ਚਾਹ ਪੀਣ ਦੀ ਥਾਂ ਤੇ ਉਹਨਾਂ ਦੇ ਥਾਣੇ ਵਿਚ ਸੀਖਾਂ ਪਿਛੇ ਜਾਣ ਦੇ ਦਿਨ ਦੇਖਣੇ ਪੈਣਗੇ। ਕੁੱਝ ਇਸੇ ਤਰ•ਾਂ ਦੀ ਕਹਾਣੀ ਹੈੇ ਖੰਨਾ ਪੁਲਸ ਜਿਲੇ ਦੇ ਸਮਰਾਲਾ ਬਲਾਕ ਚ ਜਿਥੇ ਇਕ ਮੀਡੀਆ ਦੇ ਸਿਰ ਤੇ ਪੈਸੇ ਦੇਕੇ ਬਣੇ ਸਮਾਜਸੇਵੀ ਬਣੇ ਤਰਸੇਮ ਸਿੰਘ ਪੁੱਤਰ ਸੁਰਜੀਤ ਸਿੰਘ ਪਿੰਡ ਹੇਡੋਂ ਹਾਲ ਆਬਾਦ ਸਮਰਾਲਾ ਨੇ ਇਕ ਜਾਅਲੀ ਕਾਗਜ਼ਾਤ ਤਿਆਰ ਕਰਕੇ ਤੇ ਜਾਅਲੀ ਗਵਾਹ ਬਣਾਕੇ ਇਕ ਪਟਿਆਲਾ ਨਿਵਾਸੀ ਹਰਪ੍ਰੀਤ ਸਿੰਘ ਪੁੱਤਰ ਹਰਮੇਲ ਸਿੰਘ ਹਾਊਸ ਨੰਬਰ 33 ਬਰਾੜ ਸਟਰੀਟ ਦੀ ਕਰੋੜਾਂ ਦੀ ਜ੍ਰਮੀਨ ਵੇਚਣ ਦੀ ਕੋਸ਼ਿਸ਼ ਵਿਚ ਐਸ ਐੇਸ ਪੀ ਖੰਨਾਂ ਦੀ ਹਦਾਇਤ ਤੇ ਕੀਤੀ ਪੜਤਾਲ ਮਗਰੋਂ ਮੁਖ ਦੋਸ਼ੀ ਅਖੌਤੀ ਸਮਾਜ ਸੇਵੀ ਤਰਸੇਮ ਸਿੰਘ, ਹਰਮਨਜੀਤ ਸਿੰਘ ਪੁੱਤਰ ਜਗਜੀਤ ਸਿੰਘ ਸਮਰਾਲਾ, ਲਖਵੀਰ ਸਿੰਘ ਤੇ ਬਲਜੀਤ ਸਿੰਘ ਵਾਸੀ ਜਟਾਣਾ ਉਚਾ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 40,465,467,468,471,10ਬੀ ਅਧੀਨ ਪਰਚਾ ਦਰਜ ਕੀਤਾ ਹੈ ਤੇ ਹੋਰ ਪੁਛਗਿੱਛ ਜਾਰੀ ਹੈ ਜਿਸ ਕਰਕੇ ਪੁਲਸ ਨੂੰ ਆਸ ਹੈੇ ਕਿ ਇਸ ਕੋਲੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਥਾਣੇ ਵਿਚ ਦਰਜ ਹੋਈ ਮੁਢਲੀ ਜਾਣਕਾਰੀ ਅਧੀਨ ਉਕਤ ਦਰਖਾਸਤਕਾਰ ਹਰਪ੍ਰੀਤ ਸਿੰਘ ਨੇ 12 ਮਾਰਚ 2010 ਨੂੰ ਆਪਣਾ ਸਮਰਾਲਾ ਵਿਚ ਬਣਿਆ ਮਕਾਨ ਜਸਵੀਰ ਸਿੰਘ ਤੂਰ ਪੁੱਤਰ ਬਘੇਲ ਸਿੰਘ ਵਾਸੀ ਜਟਾਣਾ ਉਚਾ  ਹੁਣ ਵਿਦੇਸ਼ ਵਿਚ ਸਥਾਪਿਤ ਜਿਲ•ਾ ਫਤਿਹਗੜ੍ਰ ਸਾਹਿਬ ਨੂੰ ਵੇਚਿਆ ਸੀ। ਜਿਸ ਕਰਕੇ ਖਰੀਦਦਾਰ ਵਜੋਂ ਅਦਾਲਤ ਵਿਚ ਤਰਸੇਮ ਸਿੰਘ ਹੀ ਪੇਸ਼ ਹੋਇਆ ਸੀ  ਵਰਨਣਯੋਗ ਹੈੇ ਕਿ ਉਕਤ ਜਸਵੀਰ ਸਿੰਘ ਤੂਰ ਵਿਦੇਸ਼ ਵਿਚ ਰਹਿੰਦਾ ਹੈ ਤੇ ਤਰਸੇਮ ਸਿੰਘ ਉਹਨਾ ਦੇ ਫਾਈਨਾਂਸ ਦਾ ਕੰਮ ਦੇਖਦਾ ਹੈੇ ਤੇ ਆਪਣੇ ਆਪ ਨੂੰ ਐਮ ਡੀ ਅਖਵਾਉਂਦਾ ਹੈ। ਉਸਨੇ ਇਕ ਜਾਅਲੀ ਇਕਰਾਰਨਾਮਾ ਤਿਆਰ ਕਰਕੇ ਜਾਅਲੀ ਗਵਾਹ ਬਣਾਕੇ ਕਾਗਜ਼ ਤਿਆਰ ਕੀਤੇ ਜਿਸਤੇ ਹਰਪ੍ਰੀਤ ਸਿੰਘ ਨੇ ਆਪਣੀ ਕਰੋੜਾਂ ਦੀ ਜਾਇਦਾਦ ਵੇਚਣ ਤੇ ਇਸ ਵਲੋਂ ਕੀਤੇ ਧੱਕੇ ਵਿਰੁੱਧ ਐਸ ਐਸ ਪੀ ਖੰਨਾ ਕੋਲ ਇਕ ਦਰਖਾਸਤ ਦਿੱਤੀ ਜਿਸਤੇ ਪੜਤਾਲ ਕਰਾਉਣ ਤੇ ਉਕਤ ਦੋਸ਼ੀ ਧੋਖੇਬਾਜ਼ ਪਾਇਆ ਗਿਆ। ਉਕਤ ਦੋਸ਼ੀ ਕਰੋੜਾਂ ਰੁਪਏ ਪੜਤਾਲ ਦੌਰਾਨ ਕਿੱਥੋਂ ਆਏ ਸਾਬਤ ਨਹੀ ਕਰ ਸਕਿਆ, ਜਦਕਿ ਇਸ ਸਮਾਜਸੇਵੀ ਕਹਾਉਂਦੇ ਤਰਸੇਮ ਸਿੰਘ ਸਮਰਾਲਾ ਅਦਾਲਤ ਵਿਚ ਸਿਵਲ ਕੋਰਟ ਵਿਚ ਫੀਸ ਨਾਂ ਭਰਨ ਲਈ ਲਿਖਦਾ ਹੈ ਕਿ ਉਹ ਗਰੀਬ ਵਿਅਕਤੀ ਹੈ ਤੇ ਉਸ ਕੋਲ 3320 ਰੁਪਏ ਅਦਾਲਤ ਫੀਸ ਭਰਨ ਜੋਗੇ ਨਹੀਂ ਹਨ, ਪਰ ਹੁਣ ਕਰੋੜਾਂ ਰੁਪਏ ਕਿਥੋਂ ਆ ਗਏ, ਉਸਨੂੰ ਫਸਾਉਣ ਲਈ ਕਾਫੀ ਹਨ। ਪੁਲਸ ਇਸ ਲਈ ਵੀ ਉਕਤ ਦੋਸ਼ੀ ਤੇ ਸਖਤ ਸਿਕੰਜਾ ਕਸ ਰਹੀ ਹੈ ਕਿ ਪਿਛਲੀ ਦਿਨੀਂ ਸਮਰਾਲਾ ਵਿਚ ਫੜੇ ਗਏ ਐਫੀਡਰੀਨ ਨਸ਼ੀਲੇ ਪਦਾਰਥ ਵਿਚ ਕਿਤੇ ੍ਯਇਸਦਾ ਕਥਿਤ ਹੱਥ ਤਾਂ ਨਹੀਂ ਸੀ ਕਿਉਂਕਿ ਇਹ ਆਪਣੇ ਵਿਦੇਸ਼ ਰਹਿੰਦੇ ਮਾਲਕਾਂ ਜਿਹਨਾਂ ਇਸਨੂੰ ਆਪਣੇ ਨਾਂਅ ਤੇ ਚੱਲਦੇ ਫਾਈਨਾਂਸ ਸਮੂਹ ਸੰਭਾਲਿਆ ਹੋਇਆ ਹੈ ਤੇ ਐਮ ਡੀ ਬਣਾਇਆ ਹੋਇਆ ਹੈ,ਉਹਨਾ ਦੇ ਸੱਦੇਤੇ ਵਿਦੇਸ਼ਾਂ ਵਿਚ ਵੀ ਘੁੰਮ ਆਇਆ ਹੈੇ ਜਿਸਦੇ ਆਉਣ ਤੇ ਜਾਣ ਲਈ ਸਥਾਨਕ ਇਕ ਪ੍ਰੈਸ ਦਾ ਹਿੱਸਾ ਇਸਨੂੂੰ ਕਾਫੀ ਅਹਿਮੀਅਤ ਦੇ ਰਿਹਾ ਸੀ ਕਿ ਸਮਾਜ ਸੇਵੀ ਵਿਦੇਸ਼ ਰਵਾਨਾ ਤੇ ਸਮਾਜਸੇਵੀ ਭਾਰਤ ਵਾਪਸ ਪਰਤੇ ,ਤੋਂ ਸਥਾਨਕ ਪੁਲਸ ਪੁਣਛਾਣ ਤੇ ਲੱਗੀ ਹੈ ਕਿ ਕਿਤੇ ਇਹ ਹਵਾਲੇ ਦੇ ਕਾਰੋਬਾਰ ਵਿਚ ਤਾਂ ਸਾਮਲ ਨਹੀਂ, ਉਸਦੀ ਗ੍ਰਿਫਤਾਰੀ ਤੇ ਹੋਏ ਅਹਿਮ ਖੁਲਾਸੇ ਨੇ ਆਮਦਨ ਕਰ ਅਧਿਕਾਰੀਆ ਨੂੰ ਵੀ ਚੌਕਸ ਕਰ ਦਿੱਤਾ ਹੈ ਤੇ ਉਹ ਵੀ ਉਸਦੀ ਪੈੜ ਨੱਪ ਰਹੇ ਹਨ ਕਿ ਆਖਰ ਇਸ ਕੋਲ ਇੰਨਾ ਪੈਸਾ ਆਇਆ ਕਿੱਥੋਂ। ਇਸ ਦੌਰਾਨ ਪਤਾ ਲੱਗਾ ਹੈ ਕਿ ਇਸਦੀ ਗ੍ਰਿਫਤਾਰੀ ਹੋਣ ਤੇ ਂਿੲਸਦੇ ਕਥਿਤ ਸਤਾਏ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਦੇਖਿਆ ਗਿਆ। ਸਥਾਨਕ ਪੁਲਸ ਦੇ ਇੰਸਪੈਕਟਰ ਨੇ ਪ੍ਰੈਸ ਦੇ ਨੁਮਾਇੰਦਿਆਂ ਨੂੰ ਉਸ ਕੋਲ ਜਾਣ ਨਹੀਂ ਦਿੱਤਾ ਤੇ ਕਿਹਾ ਕਿ ਹਾਲੇ ਇਸ ਕੋਲੋਂ ਹੋਰ ਪੁਛਗਿਛ ਕਰਨੀ ਹੈੇ ਬਾਅਦ ਵਿਚ ਮਿਲਾਵਾਂਗੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger