ਮਾਨਸਾ -7ਦਸੰਬਰ (ਆਹਲੂਵਾਲੀਆ ) ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਡਾ. ਅੰਬੇਡਕਰ ਥਿੰਕਰਜ ਫੋਰਮ ਦੀ ਜਿਲ੍ਹਾ ਮਾਨਸਾ ਕਮੇਟੀ ਵੱਲੋਂ ਸਥਾਨਕ ਬੱਚਤ ਭਵਨ ਮਾਨਸਾ ਵਿਖੇ ਸਕੂਲੀ ਬੱਚਿਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚੋਂ ਪਹਿਲਾਂ ਕਲਸਟਰ ਪੱਧਰ ਦਾ ਮੁਕਾਬਲਾ ਜਿੱਤ ਕੇ ਆਏ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮਕਸਦ ਲਈ ਕਰਾਏ ਗਏ ਸਮਾਗਮ ਵਿੱਚ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਔਲਖ ਬਤੌਰ ਮੁੱਖ ਮਹਿਮਾਨ, ਆਲ ਇੰਡੀਆ ਜੈਸਵਾਲ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਸੁਰਿੰਦਰਪਾਲ ਸਿੰਘ ਆਹਲੂਵਾਲੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਮਾਨਸਾ ਹੰਸ ਸਿੰਘ ਬੰਬੀਹਾ ਅਤੇ ਫੋਰਮ ਦੇ ਕੇਂਦਰੀ ਚੇਅਰਮੈਨ ਹਾਕਮ ਸਿੰਘ ਭਾਟੀਆ ਵਿਸੇਮਹਿਮਾਨ ਵੱਜੋਂ ਸਾਮਿਲ ਹੋਏ। ਮਹਿਮਾਨਾਂ ਨੇ ਆਪਣੇ ਸੰਬੰਧਨ ਵਿੱਚ ਡਾ. ਅੰਬੇਡਕਰ ਨੂੰ ਅੰਤਰਰਾਸ਼ਟਰੀ ਪੱਧਰ ਦਾ ਮਹਾਨ ਦਾਰਸ਼ਨਿਕ ਅਤੇ ਪਾਰਲੀਮੈਂਟੇਰੀਅਨ ਆਖਿਆ। ਉਨਾਂ ਡਾ. ਅੰਬੇਡਕਰ ਨੂੰ ਠੀਕ ਦਿਸ਼ਾ ਵਿੱਚ ਸਮਝਣ ਦੀ ਲੋੜ ਤੇ ਜੋਰ ਦਿੱਤਾ। ਆਪਣੇ ਧੰਨਵਾਦੀ ਭਾਸਨ ਵਿੱਚ ਫੋਰਮ ਦੇ ਸਪੋਕਸਮੈਨ ਬਲਵੰਤ ਭਾਟੀਆ ਨੇ ਇਸ ਗੱਲ ਤੇ ਅਫਸੋਸ ਜਾਹਿਰ ਕੀਤਾ ਕਿ ਡਾ. ਅੰਬੇਡਕਰ ਨੂੰ ਇੱਕ ਜਾਤੀ ਵਿਸ਼ੇਸ ਦੇ ਆਗੂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਕਿ ਉਨਾਂ ਦੀ ਹਸਤੀ ਅਤੇ ਦੇਣ ਅੰਤਰ-ਰਾਸ਼ਟਰੀ ਪੱਧਰ ਦੀ ਹੈ। ਮੁਕਾਬਲੇ ਵਿੱਚ ਪਹਿਲੀ ਜੇਤੂ ਸੁਖਦੀਪ ਕੌਰ ਸ.ਸ.ਸ. ਝੁਨੀਰ ਨੂੰ ਪੱਚੀ ਸੌ ਰੁਪੈ ਦਾ ਪਹਿਲਾ ਨਕਦ ਇਨਾਮ, ਦੂਜੀ ਜੇਤੂ ਗਗਨਦੀਪ ਕੌਰ ਸ.ਹ.ਸ. ਖੀਵਾ ਖੁਰਦ ਨੂੰ ਦੋ ਹਜਾਰ ਰੁਪੈ ਦਾ ਦੂਜਾ ਨਕਦ ਇਨਾਮ ਅਤੇ ਤੀਜੇ ਜੇਤੂ ਗੁਰਪਿਆਰ ਸਿੰਘ ਸ.ਸ.ਸ. ਝੁਨੀਰ ਨੂੰ ਪੰਦਰਾਂ ਸੌ ਰੁਪੈ ਦਾ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਬਦਲੇ ਪਰਮਜੀਤ ਕੌਰ, ਕਮਲਪ੍ਰੀਤ ਕੌਰ, ਅਮਰੀਕ ਸਿੰਘ ਬੈਂਕ ਮੈਨੇਜਰ, ਗੁਰਜੰਟ ਸਿੰਘ ਲਖਮੀਰ ਵਾਲਾ, ਜਤਿੰਦਰ ਸੋਢੀ, ਰਾਜ ਕੌਰ ਸੋਢੀ, ਯਾਦਵਿੰਦਰ ਸਿੰਘ ਅੰਤਰ ਰਾਸ਼ਟਰੀ ਖਿਡਾਰੀ, ਬਲਕਾਰ ਸਿੰਘ, ਜਗਤਾਰ ਸਿੰਘ, ਜਗਸੀਰ ਸਿੰਘ ਆਦਮਕੇ ਅਤੇ ਭਗਵਾਨ ਸਿੰਘ ਭਾਟੀਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਜੱਜਾਂ ਦੀ ਭੂਮਿਕਾ ਪ੍ਰਿੰ. ਦਰਸ਼ਨ ਸਿੰਘ, ਪ੍ਰੋ. ਜਸਪਾਲ ਕੌਰ ਅਤੇ ਜਤਿੰਦਰ ਸੋਢੀ ਨੇ ਨਿਭਾਈ ਜਦੋਂ ਕਿ ਮੰਚ ਸੰਚਾਲਨ ਜਗਜੀਵਨ ਸਿੰਘ ਆਲੀਕੇ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਬੱਪੀਆਣਾ ਸਾਬਕਾ ਐਸ.ਜੀ.ਪੀ.ਸੀ. ਮੈਂਬਰ, ਜਿਲ੍ਹਾ ਪ੍ਰਧਾਨ ਚੰਦ ਸਿੰਘ ਭੁਪਾਲ, ਡਾ. ਸੁਰਿੰਦਰ ਸਿੰਘ, ਨਛੱਤਰ ਸਿੰਘ ਫਤਿਹਪੁਰ, ਬਲਵਿੰਦਰ ਸਿੰਘ ਬੁਢਲਾਡਾ, ਨਰਿੰਦਰ ਸਿੰਘ ਮੋਹਲ, ਜਗਸੀਰ ਚਾਹਲ, ਮਲਕੀਤ ਸਿੰਘ ਮੂਲਾ ਸਿੰਘ ਵਾਲਾ ਆਦਿ ਹਾਜਰ ਸਨ।

Post a Comment