ਖੰਨਾ / ਸਮਰਾਲਾ 08 ਦਸੰਬਰ ( ਥਿੰਦ / ਉਟਾਲ ) : ਏ.ਐਸ.ਆਈ. ਰਵਿੰਦਰਪਾਲ ਸਿੰਘ ਦੀ ਹੱਤਿਆਕਾਂਡ ਤੋਂ ਬਾਅਦ ਪੰਜਾਬ ਸਹਿਮ ਗਿਆ ਹੈ ਕਿ ਪੰਜਾਬ ਦੇ ਹਰ ਪਰਿਵਾਰ ਦਾ ਮੈਂਬਰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ । ਇਸ ਕਾਂਡ ਨੇ ਪੰਜਾਬ ਦੇ ਲੋਕਾਂ ਨੂੰ ਉਹ ਦਿਨ ਯਾਦ ਕਰਵਾਏ ਜਦੋਂ ਪਟਿਆਲੇ ਵਾਲੇ ਰਾਜੇ ਦਾ ਰਾਜ ਹੁੰਦਾ ਸੀ । ਰਾਜੇ ਦੇ ਅਹਿਲਕਾਰ ਕੁੱਝ ਇਸ ਤਰ•ਾਂ ਦਾ ਕਰਦੇ ਰਹਿੰਦੇ ਸੀ ਜਿਵੇਂ ਅਕਾਲੀ ਦਲ ਬਾਦਲ ਦੇ ਲੀਡਰ ਨੇ ਕੀਤਾ, ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ ਪੰਜਾਬ ਦੇ ਐਸ. ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਾਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ 40 ਸਾਲ ਤੋਂ ਘੱਟ ਉਮਰ ਦੇ ਨਾਗਰਿਕਾਂ ਦੇ ਅਸਲੇ ਦੇ ਲਾਇਸੰਸ ਰੱਦ ਕਰ ਦੇਣੇ ਚਾਹੀਦੇ ਹਨ । ਜੇ ਕਿਸੇ ਨਾਗਰਿਕ ਦੀ ਜਾਨ ਨੂੰ ਖਤਰਾ ਹੈ ਤਾਂ ਸਰਕਾਰ ਉਸਨੂੰ ਸਕਿਊਰਿਟੀ ਦੇਵੇ ਨਾ ਕਿ ਧੜਾਧੜ ਉਹਨਾਂ ਨੂੰ ਲਾਇਸੰਸ ਦੇਵੇ, ਤਾਂ ਕਿ ਪੰਜਾਬ ਦੇ ਮਹੌਲ ਨੂੰ ਸਾਂਤ ਰੱਖਿਆ ਜਾ ਸਕੇ । ਅੱਗੇ ਉਹਨਾਂ ਕਿਹਾ ਕਿ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਨੂੰ ਪਤਾ ਹੀ ਹੈ ਕਿ ਨੁਕਸ ਕਿੱਥੇ ਹੈ ? ਜਿੰਨੀ ਦੇਰ ਇਹ ਨੁਕਸ ਦੂਰ ਨਹੀਂ ਹੁੰਦਾ, ਉਨੀ ਦੇਰ ਅਜਿਹੇ ਅਤਿਆਕਾਂਡ ਵਰਗੇ ਕਾਂਡ ਵਾਪਰਦੇ ਰਹਿਣਗੇ । ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਇਨਸਾਨ ਨੂੰ ਜਾਨੋ ਮਾਰ ਦਿੰਦਾ ਹੈ ਤਾਂ ਉਸਦੇ ਘਰ ਦਾ ਚੁੱਲਾ ਨਹੀਂ ਜਲੇਗਾ, ਖਾਸ ਕਰਕੇ ਜਦੋਂ ਕਿਸੇ ਪਰਿਵਾਰ ਦੇ ਮੁਖੀ ਨੂੰ ਮਾਰ ਦਿੱਤਾ ਜਾਂਦਾ ਹੈ । ਇਸ ਸਥਿਤੀ ਵਿਚ ਸਰਕਾਰ ਨੂੰ ਮਾਰਨ ਵਾਲੇ ਦੀ ਅੱਧੀ ਜਾਇਦਾਦ ਮਰਨ ਵਾਲੇ ਦੇ ਵਾਰਸਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਇਨਸਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਸਕੇ, ਇਹ ਵੀ ਇੱਕ ਸਜਾ ਹੈ । ਇਸ ਮੌਕੇ ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਵਰਕਰਾਂ ਵੱਲੋਂ ਏ.ਐਸ.ਆਈ. ਦੇ ਪਰਿਵਾਰ ਨਾਲ ਗਹਿਰੇ ਦੁੱਖ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਉਹਨਾਂ ਦੇ ਨਾਲ ਭਾਗ ਸਿੰਘ ਸਰੋਆ ਅਤੇ ਦੇਵ ਰਾਜ ਮਾਛੀਵਾੜਾ ਹਲਕਾ ਸਮਰਾਲਾ, ਜਗਜੀਤ ਸਿੰਘ ਲੱਲਕਲਾਂ ਹਲਕਾ ਸਮਰਾਲਾ, ਕੂੜਾ ਸਿੰਘ ਲਹਾਰੀ ਕਲਾਂ ਹਲਕਾ ਬਸੀ ਪਠਾਣਾਂ, ਕੁਲਵੰਤ ਸਿੰਘ ਸੰਧੂ, ਮਲਕੀਤ ਸਿੰਘ ਫਤਿਹਪੁਰ ਹਲਕਾ ਪਾਇਲ, ਰਘਵੀਰ ਸਿੰਘ ਛੰਦੜਾਂ ਹਲਕਾ ਸਾਹਨੇਵਾਲ, ਕਰਮਜੀਤ ਸਿੰਘ ਸੇਹ ਹਲਕਾ ਖੰਨਾ ਆਦਿ ਹਾਜਰ ਸਨ ।
ਅਵਤਾਰ ਸਿੰਘ ਰਾਜੇਵਾਲ ।

Post a Comment