ਭਦੌੜ 8 ਦਸੰਬਰ (ਸਾਹਿਬ ਸੰਧੂ) ਪਿੰਡ ਮੱਝੂਕੇ ਦੇ ਹਿੱਕ ਗਰੀਬ ਪਰਿਵਾਰ ਨੇ ਆਪਣੇ ਨਾਲ ਆਟੋ ਡੀਲਰਾਂ ਵੱਲੋਂ ਗਲਤ ਕਾਗਜਾਂ ਦੇ ਅਧਾਰ ਤੇ ਵਹੀਕਲ• ਵੇਚ ਕੇ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ।
ਭਦੌੜ ਵਿਖੇ ਪੱਤਰਕਾਰਾਂ ਨੂੰ ਪ੍ਰੈਸ ਨੋਟ ਜ਼ਾਰੀ ਕਰਦਿਆਂ ਪੀੜਤ ਅਮਰਜੀਤ ਸਿੰਘ ਪੁੱਤਰ ਦਰਸ਼ਨ ਸਿੰਘਵਾਸੀ ਮੱਝੂਕੇ ਦੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ 6/5/12 ਨੂੰ ਲੁਧਿਆਣਾ ਦੇ ਇੱਕ ਨਿਊ ਤੀਰਥ ਆਟੇ ਡੀਲਰ ਕੋਲੋਂ ਕੁਨੇਟਿਕ ਨੋਵਾ ਸਕੂਟਰ ਖਰੀਦਿਆ ਸੀ। ਜਿਸ ਦੀ ਸਾਰੀ ਕੀਮਤ ਉਹਨਾਂ ਨੇ ਮੇਰੇ ਕੋਲੋਂ ਵਸੂਲ ਕੇ ਮੈਨੂੰ ਆਪਣੇ ਵੱਲੋਂ ਇੱਕ ਰਸੀਦ (254) ਨੰ ਅਤੇ ਬਾਕੀ ਕਾਗਜਾਤ ਦਿੱਤੇ। ਕੁੱਝ ਸਮਾ ਅਸੀਂ ਇਹ ਵਹੀਕਲ• ਆਪਣੇ ਕੋਲ ਰੱਖਣ ਉਪਰੰਤ ਅੱਗੇ ਇਸ ਨੂੰ ਹਰਮੇਸ਼ ਕੁਮਾਰ ਪੁੱਤਰ ਸ਼ੁਰੇਸ ਕੁਮਾਰ ਵਾਸੀ ਮੱਝੂਕੇ (ਬਰਨਾਲਾ) ਨੂੰ ਵੇਚ ਦਿੱਤਾ। ਹਰਮੇਸ਼ ਕੁਮਾਰ ਵੱਲੋਂ ਇਹ ਵਹੀਕਲ• ਆਪਣੇ ਨਾਮ ਨਾ ਹੋਣ ਕਾਰਨ ਉਸ ਨੇ ਸਾਡੇ ਖਿਲਾਫ ਅਦਾਲਤੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਤੇ ਜਿਸ ਰਾਹੀ ਸਾਨੂੰ ਦੱਸਿਆ ਗਿਆ ਕਿ ਇਸ ਦੇ ਕਾਗਜਾਤ ਸਹੀ ਨਹੀ ਹਨ। ਹਰਮੇਸ਼ ਕੁਮਾਰ ਨਾਲ ਅਸੀਂ ਆਪਸੀ ਰਾਜਾਮੰਦੀ ਨਾਲ ਰਾਜੀਨਾਮਾ ਕਰ ਵਹੀਕਲ• ਵਾਪਿਸ ਲੈ ਲਿਆ ਤੇ ਜਦ ਇਹਨਾਂ ਗਲਤ ਕਾਗਜਾਤ ਲਈ ਅਸੀਂ ਨਿਊ ਤੀਰਥ ਆਟੋ ਡੀਲਰ ਲੁਧਿਆਣਾ ਨਾਲ ਉਹਨਾਂ ਦੇ ਨੰ 98152-00748 ਤੇ ਸੰਪਰਕ ਕੀਤਾ ਤਾਂ ਉਹਨਾਂ ਨੇ ਮੈਨੂੰ ਆਖਿਆ ਕਿ ਤੂੰ ਖੁੱਦ ਹੀ ਇਹ ਜਾਅਲੀ ਕੰਮ ਕੀਤਾ ਤੇ ਤੂੰ ਸਾਡਾ ਕੁੱਝ ਨਹੀ ਵਿਗਾੜ ਸਕਦਾ। ਸੁਖਵਿੰਦਰ ਸਿੰਘ ਨੇ ਉਕਤ ਡੀਲਰ ਵੱਲੋਂ ਦਿੱਤੇ ਕਾਗਜਾਤ ਉਸ ਦੀਆਂ ਲੱਗੀਆਂ ਮੋਹਰਾਂ ਸਮੇਤ ਅਤੇ ਉਸ ਨੂੰ ਭੇਜ਼ੇ ਨੋਟਿਸ ਦੀਆਂ ਕਾਪੀਆਂ ਵੀ ਪੇਸ਼ ਕੀਤੀਆਂ। ਉਕਤ ਪਰਿਵਾਰ ਨੇ ਇਸ ਸਬੰਧੀ ਉਪਭੋਗਤਾ ਫਾਰਮ ਦਾ ਸਹਾਰਾ ਲਿਆ ਹੈ ਤੇ ਆਪਣੇ ਨਾਲ ਹੋਈ ਵਧੀਕੀ ਸਬੰਧੀ ਇੰਨਸਾਫ ਦੀ ਮੰਗ ਕੀਤੀ ਹੈ। ਇਸ ਬਾਬਤ ਜਦ ਨਿਊ ਤੀਰਥ ਆਟੋ ਡੀਲਰ ਨਾਲ ਉਕਤ ਨੰ ਤੇ ਸੰਪਕਰ ਕੀਤਾ ਤਾਂ ਫੋਨ ਚੁੱਕਣ ਵਾਲੇ ਵਿਅਕਤੀ ਨੇ ਆਖਿਆ ਕਿ ਇਸ ਸਬੰਧੀ ਉਹਨਾਂ ਦੇ ਭਰਾ ਨੂੰ ਪਤਾ ਹੋਵੇਗਾ ਤੇ ਓਹ ਪੰਜ ਮਿੰਟ ਤੱਕ ਗੱਲ ਕਰੇਗਾ ਅਤੇ ਖ਼ਬਰ ਲਿਖੇ ਜਾਣ ਤੱਕ ਉਕਤ ਡੀਲਰਾਂ ਨੇ ਆਪਣੇ ਪੱਖ ਵਿੱਚ ਮੀਡੀਆ ਨੂੰ ਕੁੱਝ ਵੀ ਨੀ ਦੱਸਿਆ।


Post a Comment